August 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮਹਾਂ ਸ਼ਿਵਾਰਤੀ ਦੇ ਮੌਕੇ ਸ੍ਰੀ ਕੇਦਾਰ ਨਾਥ ਜੀ ਮੰਦਿਰ ਪਟਿਆਲਾ ਵਿਚ ਅੱਤੁਟ ਲੰਗਰ

ਮਹਾਂ ਸ਼ਿਵਾਰਤੀ ਦੇ ਮੌਕੇ ਸ੍ਰੀ ਕੇਦਾਰ ਨਾਥ ਜੀ ਮੰਦਿਰ ਪਟਿਆਲਾ ਵਿਚ ਅੱਤੁਟ ਲੰਗਰ

ਪਟਿਆਲਾ- ਮਹਾਂ ਸ਼ਿਵਾਰਤੀ ਦੇ ਮੌਕੇ ਤੇ ਭੋਲੇ ਬਾਬਾ ਦੀ ਸ਼ਾਦੀ ਉਪਰੰਤ ਮਾਤਾ ਪਾਰਵਤੀ ਦੇ ਪਹਿਲੇ ਫੇਰੇ ਦੀ ਰਸਮ ਨੂੰ ਮੁੱਖ ਰੱਖਦੇ ਹੋਏ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਖੀਰ, ਆਲੂ ਪੂੜੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਰਪ੍ਰਸਤ ਸਤਨਾਮ ਹਸੀਜਾ ਨੇ ਦੱਸਿਆ ਕਿ 11 ਵਜੇ ਦੇ ਕਰੀਬ ਵਾਇਸ ਚੇਅਰਮੈਨ ਹਰੀ ਸਿੰਘ ਚੌਹਾਨ ਦਾ ਫੋਨ ਆਇਆ ਕਿ ਅੱਜ ਮਾਤਾ ਪਾਰਵਤੀ ਫੇਰੇ ਦਾ ਲੰਗਰ ਬਣਾਉਣਾ ਹੈ ਅਤੇ ਵਰਤਾਉਣਾ ਹੈ। ਮੈਂ ਕਿਹਾ ਬਹੁਤ ਖੁਸ਼ੀ ਦੀ ਗੱਲ ਹੈ। ਇਸ ਤੋਂ ਪਹਿਲਾਂ ਮਹਾਂ ਸ਼ਿਵਰਾਤਰੀ ਬੜੀ ਧੂਮ ਧਾਮ ਨਾਲ ਮਨਾਈ ਗਈ। ਖੀਰ ਪੂੜੇ ਦਾ ਲੰਗਰ, ਠੰਡੀਆਈ, ਕੜੀ ਚਾਵਲ ਅਤੇ ਕਈ ਪ੍ਰਕਾਰ ਦੀਆਂ ਸਟਾਲਾਂ ਲਗਾਈਆਂ ਗਈਆਂ। ਮਹੰਤ ਬਾਬੂ ਰਾਮ ਜ਼ੋ ਕਿ ਮੰਦਿਰ ਦੇ ਨਜਦੀਕ ਰਹਿੰਦੇ ਹਨ ਨੇ ਦੱਸਿਆ ਕਿ ਮੈਂ 72 ਸਾਲ ਦਾ ਹਾਂ ਇੰਨੀ ਰੋਣਕ ਅਤੇ ਇੰਨੀ ਸਜਾਵਟ ਮੰਦਿਰ ਵਿੱਚ ਕਦੇ ਵੀ ਨਹੀਂ ਦੇਖੀ ਗਈ ਅਤੇ ਜਿਹੜੇ ਵਿਕਾਸ ਦੇ ਕੰਮ ਅਤੇ ਵਾਰ—ਤਿਉਹਾਰ 25 ਸਾਲ ਵਿੱਚ ਨਹੀਂ ਕੀਤੇ ਗਏ ਉਹ ਹੁਣ ਢਾਈ ਸਾਲ ਵਿੱਚ ਸੁਧਾਰ ਸਭਾ ਵਲੋਂ ਕੀਤੇ ਗਏ ਹਨ। ਖਾਸ ਕਰਕੇ ਖੀਰ ਪੁੜੇ ਦਾ ਲੰਗਰ ਇਕਬਾਲ ਸਿੰਘ ਸ਼ੰਟੀ ਅਤੇ ਦਲੇਰ ਸੈਣੀ ਨੇ ਰਜਿੰਦਰਾ ਹਸਪਤਾਲ ਲੰਗਰ ਸਟਾਲ ਵਿੱਚ ਜਾ ਕੇ ਹਰੇਕ ਵਾਰਡ ਵਿੱਚ ਜਾ ਕੇ ਅਤੁੱਟ ਵੰਡਿਆ। ਜਿਹੜਾ ਲੰਗਰ ਬਣਾਇਆ ਗਿਆ ਇਹ ਸੁਧਾਰ ਸਭਾ ਵਲੋਂ ਖੁੱਦ ਬਣਾਇਆ ਗਿਆ ਅਤੇ ਖੁੱਦ ਵਰਤਾਇਆ ਗਿਆ। ਇਸ ਵਿੱਚ ਚੇਅਰਮੈਨ ਰਣਬੀਰ ਸਿੰਘ ਕਾਟੀ, ਵਾਇਸ ਚੇਅਰਮੈਨ ਹਰੀ ਸਿੰਘ ਚੌਹਾਨ, ਪ੍ਰਧਾਨ ਮਿਠੁਨ, ਸੈਕਟਰੀ ਦਲੀਪ, ਮੁੱਖ ਖਜਾਨਚੀ ਪੂਰਨ, ਸਹਾਇਕ ਖਜਾਨਚੀ ਮਦਨ ਲਾਲ, ਸੈਕਟਰੀ ਦਲੀਪ (ਹੈਪੀ), ਲੇਖਾਕਾਰ ਰਾਮ ਲਾਲ ਗੋਇਲ, ਸਲਾਹਕਾਰ ਸੁਰਿੰਦਰ ਪਾਠਕ, ਦਾਨ ਕੁਲੈਕਟਰ ਕੇਦਾਰ ਗੋਇਲ, ਮੁਕੇਸ਼ ਕਾਲੂ, ਰਾਕੇਸ਼ ਦੂਬੇ, ਸੇਵਾਦਾਰ ਗੁਰਪ੍ਰੀਤ ਸਿੰਘ, ਰਾਜਾ ਰਾਜ ਕੁਮਾਰ, ਰੂਪ ਚੰਦ ਬਾਬਾ, ਸੰਜੂ ਜੇ.ਸੀ.ਬੀ. ਵਾਲਾ, ਸਾਗਰ ਗੋਰੂ, ਖਾਸ ਕਰਕੇ ਡੀ.ਕੇ. ਜੈ ਮਾਂ ਨਿਸ਼ਕਾਮ ਸਭਾ ਵਲੋਂ ਲੰਗਰ ਵਰਤਾਉਣ ਦੀ ਸੇਵਾ ਕੀਤੀ। ਇਸ ਦੇ ਨਾਲ ਲੱਖੀ ਰਾਮ ਸਿੰਗਲਾ ਅਤੇ ਦਿਪਾਂਸ਼ੂ ਅਗਰਵਾਲ ਨੇ ਵੀ ਸੇਵਾ ਕੀਤੀ। ਖਾਸ ਕਰਕੇ ਓਮ ਪ੍ਰਕਾਸ਼ ਠੇਕੇਦਾਰ ਨੇ ਠਡਿਆਈ ਦੀ ਸ਼ਲਾਘਾ ਕੀਤੀ, ਕਿ ਇਸ ਠੰਡਿਆਈ ਵਿੱਚ ਡਰਾਈ ਫਰੂਟ ਜਿਆਦਾ ਹੈ ਨਾ ਮਾਤਰ ਭੰਗ ਹੈ। ਡਰਾਈ ਫਰੂਟ ਦੀ ਸੇਵਾ ਗੁੰਡ ਮੰਡੀ ਤੋਂ ਰਮੇਸ਼ ਅਹੁਜਾ ਵਲੋਂ ਕੀਤੀ ਗਈ।

Related posts

‘ਜੇ ਮੈਂ ਦੋਸ਼ੀ ਹਾਂ ਤਾਂ…’, Raj Kundra ਨੇ ਤਿੰਨ ਸਾਲ ਬਾਅਦ ਐਡਲਟ ਫਿਲਮ ਮਾਮਲੇ ‘ਤੇ ਤੋੜੀ ਚੁੱਪੀ, ਇਸ ਨੂੰ ਦੱਸਿਆ ਸਾਜ਼ਿਸ਼

Current Updates

ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਅਤੇ ਭਾਰਤ ਬਣਾਉਣ ਲਈ ਸਾਂਝੇ ਯਤਨ ਜ਼ਰੂਰੀ

Current Updates

ਫਿਨਲੈਂਡ ਤੋਂ ਪਰਤੇ ਅਧਿਆਪਕਾਂ ਵੱਲੋਂ ਹੁਨਰ ਸਿਖਲਾਈ ਦਾ ਨਵਾਂ ਤਜਰਬਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ

Current Updates

Leave a Comment