October 12, 2026
ਖਾਸ ਖ਼ਬਰ

ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਕਰੇਲੇ ਦਾ ਜੂਸ

ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਕਰੇਲੇ ਦਾ ਜੂਸ

ਕਰੇਲੇ ਸਾਡੇ ਸਰੀਰ ਲਈ ਬੇਹੱਦ ਲਾਭਕਾਰੀ ਹਨ। ਕਰੇਲਾ ਖਾਣ ਜਾਂ ਜੂਸ ਪੀਣ ਨਾਲ ਸਾਡੀ ਸਿਹਤ ਨੂੰ ਕਾਫ਼ੀ ਲਾਭ ਹੁੰਦਾ ਹੈ। ਇਹ ਸਾਡੇ ਖ਼ੂਨ ਤੋਂ ਲੈ ਕੇ ਲਿਵਰ ਤਕ ਨੂੰ ਠੀਕ ਰਖਦੇ ਹਨ। ਕਰੇਲਾ ਦਵਾਈਆਂ ਬਣਾਉਣ ਵਿਚ ਵਰਤਿਆ ਜਾਂਦਾ ਹੈ। ਹਾਲਾਂਕਿ ਇਹ ਸਵਾਦ ਵਿਚ ਕੌੜਾ ਹੁੰਦਾ ਹੈ ਪਰ ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕੱਚੇ ਕਰੇਲੇ ਦਾ ਜੂਸ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਵਿਚ ਸਾਰੇ ਵਿਟਾਮਿਨਜ਼ ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਕਿ ਸਰੀਰ ਨੂੰ ਚਾਹੀਦੇ ਹੁੰਦੇ ਹਨ। ਆਉ ਤੁਹਾਨੂੰ ਦਸਦੇ ਹਾਂ ਰੋਜ਼ ਸਵੇਰੇ ਕਰੇਲੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ: ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਤਿੰਨ ਦਿਨਾਂ ਤਕ ਖ਼ਾਲੀ ਪੇਟ ਸਵੇਰੇ ਕਰੇਲੇ ਦਾ ਜੂਸ ਲੈ ਸਕਦੇ ਹੋ। ਕਰੇਲੇ ਦਾ ਜੂਸ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ। ਭੁੱਖ ਨਾ ਲੱਗਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲ ਸਕਦਾ ਜਿਸ ਨਾਲ ਸਿਹਤ ਨਾਲ ਸਬੰਧਤ ਪ੍ਰੇਸ਼ਾਨੀਆਂ ਹੁੰਦੀਆਂ ਹਨ। ਇਸ ਲਈ ਕਰੇਲੇ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ, ਜਿਸ ਨਾਲ ਭੁੱਖ ਵਧਦੀ ਹੈ।

ਇਕ ਕੱਪ ਕਰੇਲੇ ਦੇ ਜੂਸ ਵਿਚ ਇਕ ਚਮਚਾ ਨਿੰਬੂ ਦਾ ਜੂਸ ਮਿਲਾ ਲਉ। ਇਸ ਮਿਸ਼ਰਣ ਦੀ ਵਰਤੋਂ ਖ਼ਾਲੀ ਪੇਟ ਕਰੋ। ਤਿੰਨ ਤੋਂ ਛੇ ਮਹੀਨਿਆਂ ਤਕ ਇਸ ਦੀ ਵਰਤੋਂ ਕਰਨ ਨਾਲ ਚਮੜੀ ’ਤੇ ਸੋਰਾਈਸਿਸ ਦੇ ਲੱਛਣ ਦੂਰ ਹੁੰਦੇ ਹਨ। ਇਹ ਤੁਹਾਡੀ ਰੋਗ ਵਿਰੋਧੀ ਸਮਰੱਥਾ ਨੂੰ ਵੀ ਵਧਾਉਂਦਾ ਹੈ।  ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਲਿਵਰ ਮਜ਼ਬੂਤ ਹੁੰਦਾ ਹੈ ਕਿਉਂਕਿ ਇਹ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਰਖਦਾ ਹੈ। ਨਾਲ ਹੀ ਇਹ ਲਿਵਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ ਜਿਸ ਨਾਲ ਲਿਵਰ ਸਹੀ ਕੰਮ ਕਰਦਾ ਹੈ ਅਤੇ ਲਿਵਰ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।

Related posts

‘ਧੁਰੰਧਰ’ ਅਦਾਕਾਰ ਨਦੀਮ ਖਾਨ ਨੇ ਵਿਆਹ ਦਾ ਝਾਂਸਾ ਦੇ ਕੇ 10 ਸਾਲ ਤੱਕ ਕੀਤਾ ਨੌਕਰਾਨੀ ਨਾਲ ਜਬਰ-ਜਨਾਹ, ਪੁਲਸ ਨੇ ਕੀਤੇ ਵੱਡੇ ਖੁਲਾਸੇ

Current Updates

ਮਾਂ ਬਣਨ ਤੋਂ ਬਾਅਦ ਵਜ਼ਨ ਵਧਣ ’ਤੇ ਟਰੋਲ ਕਰਨਾ ਬੇਹੱਦ ਸ਼ਰਮਨਾਕ..’, Katrina Kaif ਦੇ ਪੱਖ ’ਚ ਆਏ Salman Khan

Current Updates

ਹੰਕਾਰ ’ਤੇ ਕਾਬੂ ਪਾਉਣ ਨਾਲ ਹੀ ਜ਼ਿਆਦਾਤਰ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ

Current Updates

Leave a Comment