October 4, 2026
ਖਾਸ ਖ਼ਬਰਪੰਜਾਬਰਾਸ਼ਟਰੀ

ਲੁਧਿਆਣਾ ਵਿੱਚ ਬੀਬੀਏ ਦੇ ਵਿਦਿਆਰਥੀ ਦੀ ਹਾਦਸੇ ਵਿਚ ਮੌਤ

ਲੁਧਿਆਣਾ ਵਿੱਚ ਬੀਬੀਏ ਦੇ ਵਿਦਿਆਰਥੀ ਦੀ ਹਾਦਸੇ ਵਿਚ ਮੌਤ

ਲੁਧਿਆਣਾ- ਲੁਧਿਆਣਾ ਦੇ ਸਰਾਭਾ ਨਗਰ ਵਿਚ ਮੰਗਲਵਾਰ (10 ਫਰਵਰੀ) ਨੂੰ ਇਕ ਰੂਬੀਕਨ ਅਤੇ ਇੱਕ ਯਾਮਾਹਾ R15 ਬਾਈਕ ਦੀ ਆਪਸ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਬਾਈਕ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ  ਪਛਾਣ ਲਕਸ਼ਯ ਵਜੋਂ ਹੋਈ ਹੈ। ਜੋ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਬੀਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ। ਇਸ ਭਿਆਨਕ ਟੱਕਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਵਿੱਚ ਰੂਬੀਕਨ ਸੜਕ ਦੇ ਸੱਜੇ ਪਾਸੇ ਮੁੜਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ, ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬਾਈਕ ਰੂਬੀਕਨ ਨਾਲ ਟਕਰਾ ਗਈ।

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਰੂਬੀਕਨ ਨੂੰ ਜਿਮ ਟ੍ਰੇਨਰ ਸ਼ਿਵਾ ਸਚਦੇਵਾ ਚਲਾ ਰਿਹਾ ਸੀ। ਪੁਲਿਸ ਨੇ ਸ਼ਿਵਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਵਿਰੁੱਧ ਧਾਰਾ 106, 281, 125(A, B), ਅਤੇ 324(4)B ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਰਿਪੋਰਟਾਂ ਅਨੁਸਾਰ, ਲੁਧਿਆਣਾ ਦੇ ਧਰਮਪੁਰਾ ਦਾ ਰਹਿਣ ਵਾਲਾ ਲਕਸ਼ਯ (18) ਮੰਗਲਵਾਰ ਨੂੰ ਆਪਣੇ ਦੋਸਤ ਸਕਸ਼ਮ (18) ਨਾਲ ਪੂਰੀ ਖਾਣ ਲਈ ਘਰੋਂ ਨਿਕਲਿਆ ਸੀ ਪਰ ਰਸਤੇ ਵਿਚ ਭਿਆਨਕ ਹਾਦਸਾ ਵਾਪਰ ਗਿਆ।

Related posts

ਦੁਲਾਰ ਚੰਦ ਹੱਤਿਆ ਕਾਂਡ ’ਚ ਸਾਬਕਾ ਵਿਧਾਇਕ ਅਨੰਤ ਸਿੰਘ ਤੇ ਦੋ ਹੋਰ ਗ੍ਰਿਫ਼ਤਾਰ

Current Updates

ਦਸੂਹਾ-ਹਾਜੀਪੁਰ ਸੜਕ ਦਾ ਨਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ’ਤੇ ਹੋਵੇਗਾ- ਮੁੱਖ ਮੰਤਰੀ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਮੌਕੇ ਕੀਤਾ ਐਲਾਨ

Current Updates

ਦਿੱਲੀ ਚੋਣਾਂ: ਪ੍ਰਿਯੰਕਾ ਗਾਂਧੀ ਵੱਲੋਂ ਘਰ-ਘਰ ਜਾ ਕੇ ਪ੍ਰਚਾਰ

Current Updates

Leave a Comment