September 13, 2026
ਅੰਤਰਰਾਸ਼ਟਰੀਖਾਸ ਖ਼ਬਰ

ਆਸਟਰੇਲੀਆ: ਨਿਊ ਸਾਊਥ ਵੇਲਸ ਵਿੱਚ ਗੋਲੀਬਾਰੀ; ਤਿੰਨ ਦੀ ਮੌਤ, ਇੱਕ ਜ਼ਖਮੀ

ਆਸਟਰੇਲੀਆ: ਨਿਊ ਸਾਊਥ ਵੇਲਸ ਵਿੱਚ ਗੋਲੀਬਾਰੀ; ਤਿੰਨ ਦੀ ਮੌਤ, ਇੱਕ ਜ਼ਖਮੀ

ਮੈਲਬਰਨ- ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਇੱਕ ਕਸਬੇ ਵਿੱਚ ਵੀਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਗੋਲੀਬਾਰੀ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਲੇਕ ਕਾਰਜੇਲੀਗੋ ਵਿੱਚ ਬੁਲਾਇਆ ਗਿਆ। ਇਸ ਸ਼ਹਿਰ ਦੀ ਆਬਾਦੀ ਲਗਪਗ 1,500 ਹੈ। ਪੁਲੀਸ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਮਲਾਵਰ ਜਾਂ ਹਮਲਾਵਰਾਂ ਦੇ ਫਰਾਰ ਹੋਣ ਦਾ ਖਦਸ਼ਾ ਹੈ। ਪੁਲੀਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਅਤੇ ਸਥਾਨਕ ਨਿਵਾਸੀਆਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਹੈ।

Related posts

ਚੌਥਾ ਟੈਸਟ: ਮੇਜ਼ਬਾਨ ਆਸਟਰੇਲੀਆ ਨੇ ਭਾਰਤ ਖ਼ਿਲਾਫ਼ 333 ਦੌੜਾਂ ਦੀ ਲੀਡ ਲਈ

Current Updates

ਅਮਿਤਾਭ ਬੱਚਨ ਵੱਲੋਂ ਐਕਸ ’ਤੇ ‘ਆਪ੍ਰੇਸ਼ਨ ਸਿੰਦੂਰ’ ਦੀ ਸ਼ਲਾਘਾ, ਕਿਹਾ ਪਹਿਲਗਾਮ ਹਮਲੇ ਨੂੰ ਨਹੀਂ ਭੁੱਲ ਸਕਦੇ

Current Updates

ਅਮਰਨਾਥ ਯਾਤਰਾ ਲਈ 5892 ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ

Current Updates

Leave a Comment