ਮੁੰਬਈ- ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਅਤੇ ਅਨੰਨਿਆ ਪਾਂਡੇ ਫਿਲਮ ‘ਪਤੀ ਪਤਨੀ ਅਤੇ ਵੋ’ ਤੋਂ ਬਾਅਦ ਇੱਕ ਵਾਰ ਸਕਰੀਨ ’ਤੇ ਇਕੱਠੇ ਨਜ਼ਰ ਆਉਂਣਗੇ। ਦੋਵੇਂ ਸਿਤਾਰੇ ਫਿਲਮ “ਤੂੰ ਮੇਰੀ ਮੈਂ ਤੇਰਾ ਮੈਂ ਤੇਰਾ ਤੂੰ ਮੇਰੀ” ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਸਿਨੇਮਾ ਘਰਾਂ ਵਿੱਚ 25 ਦਸੰਬਰ ਨੂੰ ਰਿਲੀਜ਼ ਹੋਵੇਗੀ। ਆਉਣ ਵਾਲੀ ਇਹ ਫਿਲਮ ਸਮੀਰ ਵਿਦਵਾਂ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੁਆਰਾ ਨਿਰਮਿਤ ਹੈ। ਪਾਂਡੇ ਅਤੇ ਆਰੀਅਨ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਇੱਕ ਪੋਸਟ ਨਾਲ ਇਹ ਖਬਰ ਸਾਂਝੀ ਕੀਤੀ। ਪੋਸਟ ਵਿੱਚ ਫਿਲਮ ਦਾ ਪੋਸਟਰ ਸੀ। ਤੂੰ ਮੇਰੀ ਮੈਂ ਤੇਰਾ ਮੈਂ ਤੇਰਾ ਤੂੰ ਮੇਰੀ ਵਿੱਚ ਜੈਕੀ ਸ਼ਰਾਫ ਅਤੇ ਨੀਨਾ ਗੁਪਤਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
previous post
