October 5, 2026
ਅੰਤਰਰਾਸ਼ਟਰੀਖਾਸ ਖ਼ਬਰ

ਵੇਨੇਜ਼ੁਏਲਾ ਸੰਕਟ: ਅਮਰੀਕੀ ਕਾਰਵਾਈ ’ਤੇ ਭਾਰਤ ਨੇ ਧਾਰੀ ਚੁੱਪ; ਸ਼ਾਂਤੀ ਦੀ ਕੀਤੀ ਅਪੀਲ

ਵੇਨੇਜ਼ੁਏਲਾ ਸੰਕਟ: ਅਮਰੀਕੀ ਕਾਰਵਾਈ ’ਤੇ ਭਾਰਤ ਨੇ ਧਾਰੀ ਚੁੱਪ; ਸ਼ਾਂਤੀ ਦੀ ਕੀਤੀ ਅਪੀਲ

ਅਮਰੀਕਾ- ਵੇਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਕਾਰਵਾਈ ਅਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਹਿਰਾਸਤ ਤੋਂ ਬਾਅਦ ਪੈਦਾ ਹੋਏ ਹਾਲਾਤ ’ਤੇ ਭਾਰਤ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਵਿੱਚ ਅਮਰੀਕਾ ਦੀ ਸਿੱਧੀ ਨਿੰਦਾ ਕਰਨ ਤੋਂ ਗੁਰੇਜ਼ ਕਰਦਿਆਂ ‘ਸਾਰੇ ਸਬੰਧਤ ਪੱਖਾਂ’ ਨੂੰ ਆਪਸੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਸਪੱਸ਼ਟ ਕੀਤਾ ਕਿ ਉਹ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦਾ ਸਮਰਥਨ ਕਰਦਾ ਹੈ ਅਤੇ ਵੇਨੇਜ਼ੁਏਲਾ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਕਾਰਵਾਈ ਨੂੰ ਅਮਰੀਕੀ ਸ਼ਕਤੀ ਦਾ ਪ੍ਰਦਰਸ਼ਨ ਦੱਸਦਿਆਂ ਸੱਤਾ ਦੇ ਤਬਾਦਲੇ ਤੱਕ ਨਿਗਰਾਨੀ ਰੱਖਣ ਦੀ ਗੱਲ ਕਹੀ ਹੈ।

ਦੂਜੇ ਪਾਸੇ, ਵੇਨੇਜ਼ੁਏਲਾ ਵਿੱਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਸਖ਼ਤ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀਆਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਾਰਾਕਾਸ ਵਿੱਚ ਧਮਾਕਿਆਂ ਅਤੇ ਬਿਜਲੀ ਗੁੱਲ ਹੋਣ ਕਾਰਨ ਹਾਹਾਕਾਰ ਮਚੀ ਹੋਈ ਹੈ, ਜਿਸ ਕਾਰਨ ਗੁਆਂਢੀ ਦੇਸ਼ਾਂ ਵਿੱਚ ਵੀ ਅਸਥਿਰਤਾ ਦਾ ਡਰ ਬਣਿਆ ਹੋਇਆ ਹੈ। ਭਾਰਤੀ ਦੂਤਾਵਾਸ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ ਤਾਂ ਜੋ ਲੋੜ ਪੈਣ ’ਤੇ ਭਾਰਤੀ ਭਾਈਚਾਰੇ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।

Related posts

ਅਨੋਖੀ ਪਹਿਲ: ਪੜ੍ਹੋ ਕਿਤਾਬ, ਲਓ ਇਨਾਮ !

Current Updates

ਬਠਿੰਡਾ ਤਹਿਸੀਲ ਦਫ਼ਤਰ ‘ਚ ਦਹਿਸ਼ਤ: ਅਚਾਨਕ ਚੱਲੀ ਗੋਲੀ ਨਾਲ ਵਿਅਕਤੀ ਗੰਭੀਰ ਜ਼ਖ਼ਮੀ; ਪੁਲੀਸ ਜਾਂਚ ‘ਚ ਜੁੱਟੀ

Current Updates

ਸਿਆਸੀ ਗਲਿਆਰਿਆਂ ‘ਚੋਂ ਵੱਡੀ ਖ਼ਬਰ: SAD (ਪੁਨਰ ਸੁਰਜੀਤ) ਧੜਾ ਸੰਭਾਵੀ ਅਕਾਲੀ-ਭਾਜਪਾ ਗਠਜੋੜ ਗੱਲਬਾਤ ਵਿੱਚ ਸ਼ਾਮਲ

Current Updates

Leave a Comment