December 1, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਇਮਤਿਆਜ਼ ਦੀ ‘ਅਮਰ ਸਿੰਘ ਚਮਕੀਲਾ’ ਨੇ ਸਕਰੀਨਰਾਈਟਰਜ਼ ਐਸੋਸੀਏਸ਼ਨ ਐਵਾਰਜ਼ ’ਚ ਤਿੰਨ ਪੁਰਸਕਾਰ ਜਿੱਤੇ

ਇਮਤਿਆਜ਼ ਦੀ ‘ਅਮਰ ਸਿੰਘ ਚਮਕੀਲਾ’ ਨੇ ਸਕਰੀਨਰਾਈਟਰਜ਼ ਐਸੋਸੀਏਸ਼ਨ ਐਵਾਰਜ਼ ’ਚ ਤਿੰਨ ਪੁਰਸਕਾਰ ਜਿੱਤੇ

ਮੁੰਬਈ- ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਸਕਰੀਨਰਾਈਟਰਜ਼ ਐਸੋਸੀਏਸ਼ਨ ਐਵਾਰਡਜ਼ ਦੇ 6ਵੇਂ ਐਡੀਸ਼ਨ ਵਿੱਚ ਤਿੰਨ ਪ੍ਰਮੁੱਖ ਸਨਮਾਨ ਮਿਲੇ ਹਨ। ਸ਼ਨਿੱਚਰਵਾਰ ਨੂੰ ਮੁੰਬਈ ਵਿਚ ਕਰਵਾਏ ਸਮਾਗਮ ਦੌਰਾਨ 2024 ਦੀਆਂ ਸ਼ਾਨਦਾਰ ਫਿਲਮਾਂ, ਲੜੀਵਾਰਾਂ ਅਤੇ ਟੀਵੀ ਸ਼ੋਅਜ਼ ਨੂੰ ਵੱਖ ਵੱਖ ਸ਼੍ਰੇਣੀਆਂ ਵਿਚ ਪੁਰਸਕਾਰ ਦਿੱਤੇ ਗਏ।

ਫਿਲਮ ਨੂੰ ਚਾਰ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਵਿਚ ਇਸ ਨੇ ਪੁੁਰਸਕਾਰ ਜਿੱਤੇ ਹਨ। ਇਮਤਿਆਜ਼ ਅਤੇ ਉਸ ਦੇ ਸਕਰੀਨਰਾਈਟਰ ਭਰਾ ਸਾਜਿਦ ਅਲੀ ਨੇ ਸਭ ਤੋਂ ਵਧੀਆ ਕਹਾਣੀ ਅਤੇ ਸਭ ਤੋਂ ਵਧੀਆ ਸਕਰੀਨਪਲੇ(ਪਟਕਥਾ) ਲਈ ਦੋ ਟਰਾਫੀਆਂ ਆਪਣੇ ਨਾਮ ਕੀਤੀਆਂ। ਤੀਜਾ ਪੁਰਸਕਾਰ ਗੀਤਕਾਰ ਇਰਸ਼ਾਦ ਕਾਮਿਲ ਨੂੰ ਫਿਲਮ ਵਿੱਚ ‘ਬਾਜਾ’ ਟਰੈਕ ’ਤੇ ਉਨ੍ਹਾਂ ਦੇ ਕੰਮ ਲਈ ਦਿੱਤਾ ਗਿਆ।

Related posts

ਲੋਕਾਂ ਨੂੰ ਤਹਿਸੀਲਾਂ ਵਿਚਲੇ ਭ੍ਰਿਸ਼ਟਚਾਰੀ ਸਿਸਟਮ ਤੋਂ ਮਿਲੀ ਮੁਕਤੀ

Current Updates

ਮੰਤਰੀ ਵੱਲੋਂ ਬੱਸ ਅੱਡੇ ਦੀ ਅਚਨਚੇਤ ਚੈਕਿੰਗ, ਕੁਤਾਹੀ ਵਰਤਣ ਵਾਲੇ ਇੰਸਪੈਕਟਰ ਨੂੰ ਮੁਅੱਤਲ ਕੀਤਾ

Current Updates

ਹੇਮਕੁੰਟ ਸਾਹਿਬ ਵਿਖੇ ਲਗਾਤਾਰ ਬਰਫ਼ਬਾਰੀ ਦੇ ਬਾਵਜੂਦ ਪੁੱਜ ਰਹੇ ਵੱਡੀ ਗਿਣਤੀ ਸ਼ਰਧਾਲੂ

Current Updates

Leave a Comment