ਪਟਿਆਲਾ- ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਰਾਜਪੁਰਾ ਰੋਡ ਵਿਖੇ ਨਵੇਂ ਸਾਲ ਮੌਕੇ ਸਵੇਰੇ ਤੋਂ ਹੀ ਭਗਤਾਂ ਵੱਲੋਂ ਭੋਲੇ ਬਾਬਾ ਜੀ ਦੇ ਦਰਸ਼ਨ ਕੀਤੇ। ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵਲੋਂ ਸਾਰਿਆਂ ਨੂੰ ਨਵੇਂ ਸਾਲ 2026 ਦੀਆਂ ਲੱਖ—ਲੱਖ ਵਧਾਈਆਂ ਦਿੱਤੀਆਂ। ਨਵੇਂ ਸਾਲ ਮੌਕੇ ਭਾਰੀ ਠੰਡ ਅਤੇ ਕਿਣ ਮਿਣ ਬਰਸਾਤ ਦੀ ਸ਼ੁਰੂਆਤ ਦੇ ਨਾਲ ਸੁਧਾਰ ਸਭਾ ਦੇ ਸਾਰੇ ਮੈਂਬਰ ਚੇਅਰਮੈਨ ਰਣਬੀਰ ਸਿੰਘ ਕਾਟੀ ਦੀ ਅਗਵਾਈ ਵਿੱਚ ਜੋਸ਼ ਅਤੇ ਨਵੇਂ ਸਾਲ ਦੇ ਉਤਸ਼ਾਹ ਵਿੱਚ ਸਵੇਰੇ ਤੋਂ ਲੈ ਕੇ ਰਾਤ 8:30 ਵਜੇ ਤੱਕ ਮੁੰਗੀ ਦੀ ਦਾਲ ਦਾ ਹਲਵਾ, ਚਾਹ, ਕੜੀ ਚਾਵਲ ਅਤੇ ਸੂਪ ਬਣਾਇਆ ਗਿਆ ਅਤੇ ਵਰਤਾਇਆ ਗਿਆ। ਇਸ ਮੌਕੇ ਕਪਿਲ ਮਹਿਤਾ ਨੇ ਆਪਣੀ ਮਾਤਾ ਸ੍ਰੀਮਤੀ ਕੈਲਾਸ਼ ਮਹਿਤਾ ਜ਼ੋ ਬੀਤੇ ਦਿਨੀ ਹੀ ਸੁਵਰਗ ਸੁਧਾਰ ਗਏ ਸੀ ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ ਲੰਗਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਅਤੇ ਪ੍ਰਸ਼ਾਦ ਲਗਵਾਉਣ ਉਪਰੰਤ ਵੰਡਣ ਦੀ ਸੇਵਾ ਕੀਤੀ ਗਈ। ਇਸ ਮੌਕੇ ਡਾ. ਚਮਨ ਬਜਰੰਗ ਦਲ ਦੇ ਪ੍ਰਧਾਨ ਨੇ ਵੀ ਲੰਗਰ ਵਰਤਾਉਣ ਦੀ ਸੇਵਾ ਕੀਤੀ ਅਤੇ ਕੰਮ ਦੀ ਸ਼ਲਾਘਾ ਕੀਤੀ। ਮੰਦਿਰ ਦੇ ਪੁਜਾਰੀ ਪੰਡਿਤ ਨਰਿੰਦਰ ਜੀ ਅਤੇ ਅਜੇ ਪੰਡਿਤ ਨੇ ਸ਼ਲਾਘਾ ਕੀਤੀ ਕਿ ਮੰਦਿਰ ਵਿੱਚ ਜਦੋਂ ਦੀ ਸ਼ਿਵ ਜੀ ਦੀ ਵਿਸ਼ਾਲ ਮੂਰਤੀ ਬਣੀ ਹੈ ਅਤੇ ਵੱਧ ਚੜ੍ਹ ਕੇ ਲੰਗਰ ਵੀ ਵਰਤ ਰਹੇ ਹਨ ਸ਼ਰਧਾਲੂਆਂ ਦਾ ਆਉਣਾ ਜਾਣਾ ਬਹੁਤ ਹੀ ਵੱਧ ਗਿਆ ਹੈ। ਲੰਗਰ ਦੀ ਵੀ ਸ਼ਲਾਘਾ ਕੀਤੀ ਗਈ। ਸਰਪ੍ਰਸਤ ਸਤਨਾਮ ਹਸੀਜਾ ਨੇ ਦੱਸਿਆ ਕਿ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਵਿੱਚ ਜ਼ੋਸ਼ ਅਤੇ ਆਸਥਾ ਹੈ ਜ਼ੋਸ਼ ਨਾਲ ਹੀ ਭੋਲੇ ਬਾਬਾ ਜੀ ਦੀ ਕ੍ਰਿਪਾ ਨਾਲ ਅੱਗੇ ਵੀ ਲੰਗਰ ਸੇਵਾ ਜਾਰੀ ਰਹੇਗੀ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਜਿਹੜੀ ਧਰਮਸ਼ਾਲਾ ਦਾ ਨੀਂਹ ਪੱਥਰ ਅਜੀਤਪਾਲ ਸਿੰਘ ਕੌਲੀ ਐਮ.ਐਲ.ਏ. ਦੁਆਰਾ ਰੱਖਿਆ ਗਿਆ ਹੈ ਅਸੀਂ ਸਾਰੇ ਮਿਲਕੇ ਇਸ ਧਰਮਸ਼ਾਲਾ ਦਾ ਨਿਰਮਾਣ ਤਨ—ਮਨ—ਧਨ ਨਾਲ ਸਹਿਯੋਗ ਕਰਾਂਗੇ ਅਤੇ ਸੁਧਾਰ ਸਭਾ ਲੋਹੜੀ ਅਤੇ ਮੱਕਰ ਸੰਗਰਾਦ ਦਾ ਤਿਉਹਾਰ ਜ਼ੋਰ ਸ਼ੋਰ ਨਾਲ ਮਨਾਏਗੀ। ਇਸ ਮੌਕੇ ਮੁੱਖ ਵਜੋਂਮਹਿਮਾਨ ਅਜੀਤਪਾਲ ਸਿੰਘ ਕੋਲੀ ਅਤੇ ਰਣਜੀਤ ਸਿੰਘ ਚੰਡੋਕ ਸ਼ਾਮਲ ਹੋਣਗੇ। ਆਉਣ ਵਾਲੀ ਮਹਾਂ ਸ਼ਿਵਰਾਤਰੀ 15—02—2026 ਦਿਨ ਐਤਵਾਰ ਨੂੰ ਸਾਰੇ ਭਗਤਾਂ ਨੂੰ ਸੁਧਾਰ ਸਭਾ ਵਲੋਂ ਅਪੀਲ ਹੈ ਕਿ ਹੁੰਮ ਹੁੰਮਾ ਕੇ ਪਹੁੰਚਣ ਅਤੇ ਭੋਲੇ ਬਾਬਾ ਜੀ ਦਾ ਆਸ਼ਿਰਵਾਦ ਪ੍ਰਾਪਤ ਕਰਨ।
