December 27, 2025
ਖਾਸ ਖ਼ਬਰਰਾਸ਼ਟਰੀ

ਸਰਦ ਰੁੱਤ ਇਜਲਾਸ: TMC ਦਾ ਸੰਸਦ ’ਚ ਰਾਤ ਭਰ ਧਰਨਾ, ਲੋਕ ਸਭਾ ਅਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ

ਸਰਦ ਰੁੱਤ ਇਜਲਾਸ: TMC ਦਾ ਸੰਸਦ ’ਚ ਰਾਤ ਭਰ ਧਰਨਾ, ਲੋਕ ਸਭਾ ਅਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ

ਨਵੀਂ ਦਿੱਲੀ- ਸੰਸਦ ਦੇ ਸਰੱਦ ਰੁੱਤ ਇਜਲਾਸ ਦੇ ਆਖਰੀ ਦਿਨਾਂ ਵਿੱਚ ਭਾਰੀ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਵੀਰਵਾਰ ਰਾਤ ਕਰੀਬ 12:30 ਵਜੇ ਰਾਜ ਸਭਾ ਵਿੱਚ ‘VB-G RAM G’ ਬਿੱਲ ਪਾਸ ਕਰ ਦਿੱਤਾ ਗਿਆ। ਇਹ ਬਿੱਲ ਉਸ ਸਮੇਂ ਪਾਸ ਹੋਇਆ ਜਦੋਂ ਵਿਰੋਧੀ ਧਿਰ ਦੇ ਸਾਰੇ ਸਾਂਸਦਾਂ ਨੇ ਬਹਿਸ ਦੌਰਾਨ ਹੰਗਾਮਾ ਕਰਦਿਆਂ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ ਸੀ। ਵਿਰੋਧੀ ਧਿਰ ਦੀ ਮੰਗ ਸੀ ਕਿ ਇਸ ਬਿੱਲ ਨੂੰ ਡੂੰਘਾਈ ਨਾਲ ਵਿਚਾਰਨ ਲਈ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ।

ਬਿੱਲ ਦੇ ਵਿਰੋਧ ਵਿੱਚ ਤ੍ਰਿਣਮੂਲ ਕਾਂਗਰਸ (TMC) ਦੇ ਸਾਂਸਦ ਰਾਤ ਭਰ ਸੰਸਦ ਦੇ ‘ਮਕਰ ਦੁਆਰ’ ’ਤੇ ਧਰਨੇ ’ਤੇ ਬੈਠੇ ਰਹੇ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਹ ਬਿੱਲ ਮਹਾਤਮਾ ਗਾਂਧੀ ਦਾ ਅਪਮਾਨ ਹੈ ਅਤੇ ਕਿਸਾਨਾਂ-ਗਰੀਬਾਂ ਦੇ ਹਿੱਤਾਂ ਦੇ ਵਿਰੁੱਧ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਵੁਕ ਹੁੰਦਿਆਂ ਸਦਨ ਵਿੱਚ ਕਿਹਾ, “ ਮੈਂ ਆਪਣੀ ਮਾਂ ਅਤੇ ਭਾਰਤ ਮਾਂ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਇਹ ਬਿੱਲ ਗਰੀਬਾਂ ਦੇ ਭਲੇ ਲਈ ਨਹੀਂ ਹੈ।”

ਦੂਜੇ ਪਾਸੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਚੰਗੀ ਬਹਿਸ ਦੀ ਉਮੀਦ ਕਰ ਰਹੇ ਸਨ, ਪਰ ਵਿਰੋਧੀ ਧਿਰ ਨੇ ਸਿਰਫ ਬੇਬੁਨਿਆਦ ਇਲਜ਼ਾਮ ਲਾਏ ਹਨ।ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਹੀ ਦਿਨ ਵਿੱਚ ਮਨਰੇਗਾ (MGNREGA) ਦੇ 20 ਸਾਲਾਂ ਦੇ ਕੰਮ ਨੂੰ ਖ਼ਤਮ ਕਰ ਦਿੱਤਾ ਹੈ। ਰਾਹੁਲ ਗਾਂਧੀ ਦਾ ਤਿੱਖਾ ਹਮਲਾ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਜਾਂਚ-ਪੜਤਾਲ ਦੇ ਬਿੱਲ ਪਾਸ ਕਰਨਾ ਦਿਹਾਤੀ ਭਾਰਤ ਅਤੇ ਪਛੜੇ ਵਰਗਾਂ ਦੀ ਤਾਕਤ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ। ਰਾਹੁਲ ਅਨੁਸਾਰ ਸਰਕਾਰ ਦਾ ਮਕਸਦ ਸਿਰਫ਼ ਸੱਤਾ ਦਾ ਕੇਂਦਰੀਕਰਨ ਕਰਨਾ ਅਤੇ ਸੁਧਾਰਾਂ ਦੇ ਨਾਂ ’ਤੇ ਖੋਖਲੇ ਨਾਅਰੇ ਵੇਚਣਾ ਹੈ।

ਸਰਦ ਰੁੱਤ ਇਜਲਾਸ ਦੀ ਸਮਾਪਤੀ- 1 ਦਸੰਬਰ ਤੋਂ ਸ਼ੁਰੂ ਹੋਇਆ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਦੱਸਿਆ ਕਿ ਇਸ ਸੈਸ਼ਨ ਦੌਰਾਨ ਸਦਨ ਦੀ ਉਤਪਾਦਕਤਾ 111 ਫੀਸਦੀ ਰਹੀ। ਸੈਸ਼ਨ ਦੇ ਆਖਰੀ ਦਿਨ ਵੰਦੇ ਮਾਤਰਮ ਤੋਂ ਤੁਰੰਤ ਬਾਅਦ ਕਾਰਵਾਈ ਰੋਕ ਦਿੱਤੀ ਗਈ। ਇਸ ਪੂਰੇ ਸੈਸ਼ਨ ਦੌਰਾਨ ਚੋਣ ਸੁਧਾਰਾਂ ਅਤੇ ਹੋਰ ਅਹਿਮ ਮੁੱਦਿਆਂ ’ਤੇ ਚਰਚਾ ਹੋਈ, ਪਰ VB-G RAM G ਬਿੱਲ ‘ਤੇ ਹੋਏ ਟਕਰਾਅ ਨੇ ਸਾਰਿਆਂ ਦਾ ਧਿਆਨ ਖਿੱਚਿਆ। ਉੱਧਰ ਲੋਕ ਸਭਾ ਤੋਂ ਬਾਅਦ ਰਾਜ ਸਭਾ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਈ।

Related posts

ਵਿਰੋਧੀ ਧਿਰਾਂ ਵੱਲੋਂ ਸੰਸਦੀ ਅਹਾਤੇ ’ਚ ਰੋਸ ਮਾਰਚ, ‘ਜੀ ਰਾਮ ਜੀ’ ਨੂੰ ਵਾਪਸ ਲੈਣ ਦੀ ਮੰਗ

Current Updates

ਭਾਜਪਾ ਆਗੂ ਦੀ ਪਤਨੀ ਕੋਲ ਦੋ ਵੋਟਰ ਆਈਡੀ ਕਾਰਡ!

Current Updates

ਹਿਮਾਚਲ ਦੇ ਮੰਡੀ ਵਿੱਚ ਭੂਚਾਲ ਦੇ ਝਟਕੇ

Current Updates

Leave a Comment