ਪਟਿਆਲਾ- ਨੌਜਵਾਨ ਏਕਤਾ ਕਲੱਬ, ਪਟਿਆਲਾ ਵੱਲੋਂ 9ਵਾਂ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਛੋਟੀ ਬਾਰਾਂਦਰੀ ਨੇੜੇ ਹੋਮ ਗਾਰਡਜ਼ ਕੰਪਲੈਕਸ ਵਿੱਚ ਕਰਵਾਏ ਗਏ ਜਾਗਰਣ ਵਿੱਚ ਵੱਡੀ ਗਿਣਤੀ ਵਿੱਚ ਭਗਤਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਮੇਅਰ ਕੁੰਦਨ ਗੋਗੀਆ ਵਿਸ਼ੇਸ ਤੌਰ ਤੇ ਸ਼ਾਮਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਹਵਨ ਅਤੇ ਪੌਦਾਰੋਪਣ ਨਾਲ ਕੀਤੀ ਗਈ।। ਇਸ ਤੋਂ ਬਾਅਦ ਸ੍ਰੀ ਕਾਲੀ ਦੇਵੀ ਮੰਦਰ ਤੋਂ ਜੋਤ ਲਿਆਉਣ ਦੀ ਰਸਮ ਅਦਾ ਕੀਤੀ ਗਈ। ਰਾਤ ਨੂੰ ਜੋਤੀ ਪ੍ਰਚੰਡ ਕਰਨ ਦੀ ਰਸਮ ਤੋਂ ਬਾਅਦ ਮੰਚਲ ਐਂਡ ਪਾਰਟੀ ਵੱਲੋਂ ਮਾਤਾ ਦਾ ਗੁਣਗਾਣ ਕੀਤਾ ਗਿਆ। ਕਲੱਬ ਦੇ ਮੈਂਬਰਾਂ ਸੁਮਿਤ ਤਕੇਜਾ, ਮੋਨੂੰ ਬਾਵਾ, ਅਜੇ ਕੁਮਾਰ, ਬਬਲੂ ਸੈਣੀ, ਨਿਸ਼ਾਂਤ ਕੁਮਾਰ, ਗੁਲਸ਼ਨ ਕੁਮਾਰ, ਸੁਰਿੰਦਰ ਸੋਨੂੰ, ਤਸਲੀਮ, ਦੇਵ ਕੁਮਾਰ, ਬਬਲੂ ਕੱਕੜ, ਰਵੀ ਕੱਕੜ, ਵਿਨੋਦ ਕੱਕੜ ਨੇ ਜਾਗਰਣ ਕਰਵਾਉਣ ਵਿੱਚ ਮੁੱਖ ਸੇਵਾ ਨਿਭਾਈ।
previous post
