October 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪੁਲੀਸ ਹਿਰਾਸਤ ਵਿੱਚ ਨੌਜਵਾਨ ਦੀ ਮੌਤ

ਪੁਲੀਸ ਹਿਰਾਸਤ ਵਿੱਚ ਨੌਜਵਾਨ ਦੀ ਮੌਤ

ਜਲੰਧਰ- ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਦੇ 25 ਸਾਲਾ ਨੌਜਵਾਨ ਵੀਰਪਾਲ ਸਿੰਘ ਦੀ ਪੁਲੀਸ ਹਿਰਾਸਤ ਵਿੱਚ ਪੁਲੀਸ ਵੱਲੋਂ ਕੀਤੇ ਤਸ਼ੱਦਦ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਇਸ ਵਿੱਚ ਪਿੰਡ ਦੇ ਇੱਕ ਪੰਚ ਦੇ ਸ਼ਾਮਲ ਹੋਣ ਦਾ ਵੀ ਦੋਸ਼ ਲਾਇਆ। ਵੀਰਪਾਲ ਪਿੰਡ ਮਸੀਤਾਂ ਦੇ ਸਰਪੰਚ ਦੇ ਪੁੱਤ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਸ਼ੱਕੀ ਸੀ। ਪਰਿਵਾਰ ਨੇ ਖ਼ੁਦ ਇਸੇ ਮਾਮਲੇ ਵਿੱਚ ਵੀਰਪਾਲ ਨੂੰ ਸੁਲਤਾਨਪੁਰ ਲੋਧੀ ਥਾਣੇ ਵਿੱਚ ਪੇਸ਼ ਕੀਤਾ ਸੀ। ਉਸ ਦੀ ਮੌਤ ਹੋਣ ਮਗਰੋਂ ਪਿੰਡ ਵਾਸੀਆਂ ਨੇ ਪੁਲੀਸ ਤੇ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਨੌਜਵਾਨ ਦੇ ਕਰੀਬੀਆਂ ਨੇ ਦੋਸ਼ ਲਾਇਆ ਕਿ ਉਸ ਨੂੰ ਪੁਲੀਸ ਹਿਰਾਸਤ ਵਿੱਚ ਤਸੀਹੇ ਦਿੱਤੇ ਗਏ। ਵੀਰਪਾਲ ਦੇ ਭਰਾ ਰਾਹੁਲ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਉਸ ਨੂੰ ਵੀ ਉਸ ਦੇ ਭਰਾ ਨਾਲ ਹਿਰਾਸਤ ਵਿੱਚ ਲਿਆ, ਉਸ ਨੇ ਕਿਹਾ ਕਿ ਵੀਰਪਾਲ ਨੂੰ ਪੁਲੀਸ ਨੇ ਸਾਰੀ ਰਾਤ ਕੁੱਟਿਆ ਤੇ ਮਗਰੋਂ ਉਸ ਨੂੰ ਚਿੱਟਾ ਖਾਣ ਲਈ ਮਜਬੂਰ ਕੀਤਾ।

ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ: ਐੱਸ ਐੱਸ ਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਵੀਰਪਾਲ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ। ਉਸ ਵਿਰੁੱਧ ਪਹਿਲਾਂ ਹੀ ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਹੈ। ਰਾਤ ਨੂੰ ਉਸ ਦੀ ਸਿਹਤ ਵਿਗੜੀ ਤੇ ਸਵੇਰੇ ਉਸ ਨੂੰ ਹਸਪਤਾਲ ਵਿੱਚ ਜਾਂਚ ਲਈ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਨਿਆਂਇਕ ਜਾਂਚ ਲਈ ਅਰਜ਼ੀ ਭੇਜੀ ਗਈ ਹੈ, ਰਿਪੋਰਟ ਦੇ ਨਤੀਜਿਆਂ ਅਨੁਸਾਰ ਕਾਰਵਾਈ ਕੀਤੀ ਜਾਵੇਗਾ।

Related posts

ਗੁਰਦੁਆਰਾ ਸਾਹਿਬ ’ਚ AC ਦਾ ਕੰਪਰੈਸ਼ਰ ਫਟਣ ਕਾਰਨ ਔਰਤ ਦੀ ਮੌਤ, 9 ਹੋਰ ਸ਼ਰਧਾਲੂ ਜ਼ਖ਼ਮੀ

Current Updates

ਗੈਰ-ਕਾਨੂੰਨੀ ਮਾਈਨਿੰਗ ਅਤੇ ਓਵਰਲੋਡ ਵਾਹਨਾਂ ਖਿਲਾਫ਼ ਸਖ਼ਤ ਕਾਰਵਾਈ ਦਾ ਐਲਾਨ

Current Updates

ਹਵਾਈ ਹਾਦਸੇ ਵਿਚ ਜਾਨ ਗਵਾਉਣ ਵਾਲੀਆਂ ਮਸ਼ਹੂਰ ਹਸਤੀਆਂ ਵਿਚ ਹੋਮੀ ਭਾਭਾ ਤੋਂ ਲੈ ਕੇ ਅਜੀਤ ਪਵਾਰ ਤਕ ਸ਼ਾਮਲ

Current Updates

Leave a Comment