December 1, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਰਾਜ ਕੁੰਦਰਾ-ਸ਼ਿਲਪਾ ਸ਼ੈਟੀ ਧੋਖਾਧੜੀ ਮਾਮਲੇ ’ਚ ਏਕਤਾ ਕਪੂਰ ਤੇ ਬਿਪਾਸ਼ਾ ਬਸੂ ਤੋਂ ਹੋ ਸਕਦੀ ਹੈ ਪੁੱਛ ਪੜਤਾਲ

ਰਾਜ ਕੁੰਦਰਾ-ਸ਼ਿਲਪਾ ਸ਼ੈਟੀ ਧੋਖਾਧੜੀ ਮਾਮਲੇ ’ਚ ਏਕਤਾ ਕਪੂਰ ਤੇ ਬਿਪਾਸ਼ਾ ਬਸੂ ਤੋਂ ਹੋ ਸਕਦੀ ਹੈ ਪੁੱਛ ਪੜਤਾਲ

ਮੁੰਬਈ- ਮੁੰਬਈ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨਿਰਮਾਤਾ-ਨਿਰਦੇਸ਼ਕ ਏਕਤਾ ਕਪੂਰ ਅਤੇ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਨੇਹਾ ਧੂਪੀਆ ਤੋਂ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 60 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਮਾਮਲੇ ਸਬੰਧੀ ਪੁੱਛਗਿੱਛ ਕਰ ਸਕਦੀਹੈ। ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਹੁਣ ਬੰਦ ਹੋ ਚੁੱਕੀ ਕੰਪਨੀ ਹੈ ਅਤੇ ਜਿਸ ਨੂੰ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਚਲਾਉਂਦੇ ਸਨ।ਰਿਪੋਰਟਾਂ ਮੁਤਾਬਕ EOW ਜਲਦੀ ਹੀ ਇਨ੍ਹਾਂ ਸੇਲਿਬ੍ਰਿਟੀਜ਼ ਵੱਲੋਂ ਬੈਸਟ ਡੀਲ ਟੀਵੀ ਨੂੰ ਪ੍ਰਮੋਟ ਕਰਨ ਲਈ ਪ੍ਰਾਪਤ ਕੀਤੇ ਗਏ ਭੁਗਤਾਨਾਂ ਦੇ ਵੇਰਵੇ ਮੰਗਣ ਲਈ ਰਸਮੀ ਬੇਨਤੀਆਂ ਭੇਜੇਗਾ, ਜਿਸ ਨੂੰ ਕਦੇ ਭਾਰਤ ਦੇ ਪਹਿਲੇ ਸੇਲਿਬ੍ਰਿਟੀ-ਆਧਾਰਤ ਟੈਲੀਸ਼ਾਪਿੰਗ ਚੈਨਲ ਵਜੋਂ ਜਾਣਿਆ ਜਾਂਦਾ ਸੀ। ਕੰਪਨੀ ਨੂੰ ਸ਼ਿਲਪਾ ਸ਼ੈੱਟੀ, ਰਾਜ ਕੁੰਦਰਾ ਅਤੇ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਲਾਂਚ ਕੀਤਾ ਗਿਆ ਸੀ। ਇੱਕ ਸੂਤਰ ਨੇ ਦੱਸਿਆ, ‘‘ਅਸੀਂ ਪੁੱਛਾਂਗੇ ਕਿ ਉਨ੍ਹਾਂ ਨੂੰ ਕਿੰਨਾ ਤੇ ਕਿਸ ਰੂਪ ਵਿੱਚ ਭੁਗਤਾਨ ਕੀਤਾ ਗਿਆ ਸੀ ਅਤੇ ਕੀ ਉਨ੍ਹਾਂ ਦੇ ਲੈਣ-ਦੇਣ ਵਿੱਚ ਕੋਈ ਬੇਨਿਯਮੀਆਂ ਸਨ।’’

ਲੋਟਸ ਕੈਪੀਟਲ ਫਾਈਨੈਂਸ ਸਰਵਿਸਿਜ਼ ਦੇ ਡਾਇਰੈਕਟਰ ਕਾਰੋਬਾਰੀ ਦੀਪਕ ਕੋਠਾਰੀ ਨੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ’ਤੇ ਟੈਲੀਸ਼ਾਪਿੰਗ ਉੱਦਮ ਨਾਲ ਜੁੜੇ ਕਰਜ਼ੇ-ਕਮ-ਨਿਵੇਸ਼ ਸੌਦੇ ਵਿੱਚ 60.4 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ EOW ਨੇ ਇੱਕ ਕੇਸ ਦਰਜ ਕੀਤਾ ਹੈ ਅਤੇ ਰਾਜ ਕੁੰਦਰਾ ਦੇ ਵਿੱਤੀ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ।

EOW ਨੇ ਬੈਸਟ ਡੀਲ ਟੀਵੀ ’ਤੇ ਪ੍ਰਸਾਰਿਤ ਸ਼ੋਅ ਅਤੇ ਪ੍ਰਚਾਰ ਸਮੱਗਰੀ ਦੀਆਂ ਕਾਪੀਆਂ ਵੀ ਮੰਗੀਆਂ ਹਨ, ਖਾਸ ਕਰਕੇ ਏਕਤਾ ਕਪੂਰ, ਬਿਪਾਸ਼ਾ ਬਾਸੂ ਅਤੇ ਨੇਪਾ ਧੂਪੀਆ ਵਾਲੇ ਸ਼ੋਅ। ਹਾਲਾਂਕਿ ਰਾਜ ਕੁੰਦਰਾ ਨੇ ਕਥਿਤ ਤੌਰ ’ਤੇ ਜਾਂਚਕਰਤਾਵਾਂ ਨੂੰ ਦੱਸਿਆ ਸੀ ਕਿ ਸੀਡੀ ਅਤੇ ਹਾਰਡ ਡਰਾਈਵ ਪਹਿਲਾਂ ਹੀ ਇੱਕ ਵੱਖਰੇ ਪੋਰਨੋਗ੍ਰਾਫੀ ਨਾਲ ਸਬੰਧਤ ਮਾਮਲੇ ਵਿੱਚ ਪਹਿਲਾਂ ਦੀ ਜਾਂਚ ਦੌਰਾਨ ਅਪਰਾਧ ਸ਼ਾਖਾ ਦੇ ਪ੍ਰਾਪਰਟੀ ਸੈੱਲ ਦੁਆਰਾ ਜ਼ਬਤ ਕੀਤੇ ਗਏ ਸਨ।

Related posts

ਮੀਤ ਹੇਅਰ ਵੱਲੋਂ ਚਾਈਨਾ ਡੋਰ ਦੀ ਪਾਬੰਦੀ ਦੇ ਆਦੇਸ਼ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼

Current Updates

ਸ਼ੇਅਰ ਬਾਜ਼ਾਰ ਨੂੰ 1,018 ਅੰਕਾਂ ਦਾ ਵੱਡਾ ਗੋਤਾ

Current Updates

RCB ਦੀ ਜਿੱਤ ਦੇ ਜਸ਼ਨ ਮਾਰੂ ਬਣੇ; ਬੰਗਲੁਰੂ ਕ੍ਰਿਕਟ ਸਟੇਡੀਅਮ ਦੇ ਬਾਹਰ ਭਗਦੜ ’ਚ 3 ਹਲਾਕ

Current Updates

Leave a Comment