September 29, 2026
ਖਾਸ ਖ਼ਬਰਰਾਸ਼ਟਰੀ

ਅਕਸ਼ੈ ਕੁਮਾਰ ਦਾ ਸੁਰੱਖਿਆ ਵਾਹਨ ਹਾਦਸਾਗ੍ਰਸਤ, ਇਕ ਜ਼ਖ਼ਮੀ

ਅਕਸ਼ੈ ਕੁਮਾਰ ਦਾ ਸੁਰੱਖਿਆ ਵਾਹਨ ਹਾਦਸਾਗ੍ਰਸਤ, ਇਕ ਜ਼ਖ਼ਮੀ

ਮੁੰਬਈ:  ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਸੁਰੱਖਿਆ ਵਾਹਨ ਨੂੰ ਇੱਕ ਆਟੋਰਿਕਸ਼ਾ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਹ ਘਟਨਾ ਸੋਮਵਾਰ ਰਾਤ ਨੂੰ ਜੁਹੂ ਦੇ ਮੁਕਤੇਸ਼ਵਰ ਰੋਡ ਨੇੜੇ ਵਾਪਰੀ। ਅਕਸ਼ੈ, ਜੋ ਆਪਣੀ ਪਤਨੀ ਟਵਿੰਕਲ ਖੰਨਾ ਨਾਲ ਵਿਦੇਸ਼ ਯਾਤਰਾ ਤੋਂ ਬਾਅਦ ਹਵਾਈ ਅੱਡੇ ਤੋਂ ਘਰ ਪਰਤ ਰਿਹਾ ਸੀ, ਦੀ ਕਾਰ ਟੱਕਰ ਵਿੱਚ ਸ਼ਾਮਲ ਨਹੀਂ ਸੀ।

Akshay Kumar's Convoy Escort Vehicle Crashes in Mumbai, Two Injured | VIDEO  | English Bombay Samachar

ਪੁਲੀਸ ਮੁਤਾਬਕ ਆਟੋਰਿਕਸ਼ਾ ਨੂੰ ਇੱਕ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਉਸ ਵਾਹਨ ਨਾਲ ਟਕਰਾ ਗਈ, ਜੋ ਅਦਾਕਾਰ ਦੀ ਸੁਰੱਖਿਆ ਐਸਕਾਰਟ ਦਾ ਹਿੱਸਾ ਸੀ। ਪੁਲੀਸ ਨੇ ਦੱਸਿਆ ਕਿ ਹਾਦਸੇ ਵਿੱਚ ਆਟੋਰਿਕਸ਼ਾ ਚਾਲਕ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜੁਹੂ ਪੁਲੀਸ ਨੇ ਮਰਸੀਡੀਜ਼ ਡਰਾਈਵਰ ਵਿਰੁੱਧ ਅਣਗਹਿਲੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਹੈ।

Related posts

ਗੋਰ ਅਤੇ ਟਰੰਪ ਨੇ ਭਾਰਤ-ਅਮਰੀਕਾ ਰਣਨੀਤਕ ਸਬੰਧਾਂ ਦੇ ਭਵਿੱਖ ‘ਤੇ ਚਰਚਾ ਕੀਤੀ

Current Updates

ਸੀਬੀਆਈ ਨੂੰ DIG ਹਰਚਰਨ ਸਿੰਘ ਭੁੱਲਰ ਦਾ 14 ਦਿਨਾ ਨਿਆਂਇਕ ਰਿਮਾਂਡ ਮਿਲਿਆ

Current Updates

ਭਗਤ ਸਿੰਘ ਤੋਂ ਪ੍ਰੇਰਿਤ ਪੰਜਾਬ ਦੇ ਨੌਜਵਾਨ ਹੁਣ ਬਣਨਗੇ ਬਦਲਾਅ ਦੀ ਮਸ਼ਾਲ: ਮੁੱਖ ਮੰਤਰੀ ਭਗਵੰਤ ਮਾਨ

Current Updates

Leave a Comment