December 28, 2025
ਖਾਸ ਖ਼ਬਰਰਾਸ਼ਟਰੀ

ਪਾਕਿਸਤਾਨ ਨੇ ਇਨਸਾਨੀਅਤ ਅਤੇ ਕਸ਼ਮੀਰੀਅਤ ’ਤੇ ਹਮਲਾ ਕੀਤਾ: ਮੋਦੀ

ਪਾਕਿਸਤਾਨ ਨੇ ਇਨਸਾਨੀਅਤ ਅਤੇ ਕਸ਼ਮੀਰੀਅਤ ’ਤੇ ਹਮਲਾ ਕੀਤਾ: ਮੋਦੀ

ਕੱਟੜਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ’ਤੇ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਇਨਸਾਨੀਅਤ ਅਤੇ ਕਸ਼ਮੀਰੀਅਤ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਭਾਰਤ ਵਿੱਚ ਫਿਰਕੂ ਝੜਪਾਂ ਸ਼ੁਰੂ ਕਰਨਾ ਅਤੇ ਸੈਰ-ਸਪਾਟੇ ’ਤੇ ਨਿਰਭਰ ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਤੋਂ ਵਾਂਝਾ ਕਰਨਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਘਾਟੀ ਲਈ ਪਹਿਲੀ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣ ਅਤੇ ਚਨਾਬ ਨਦੀ ’ਤੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ।

ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਰੁਜ਼ਗਾਰ ਪ੍ਰਦਾਨ ਕਰਦਾ ਹੈ ਅਤੇ ਲੋਕਾਂ ਵਿਚਕਾਰ ਜੋੜਨ ਵਾਲੀ ਕੜੀ ਵਜੋਂ ਕੰਮ ਕਰਦਾ ਹੈ, ਪਰ ਬਦਕਿਸਮਤੀ ਨਾਲ ਗੁਆਂਢੀ ਦੇਸ਼ ਮਨੁੱਖਤਾ, ਸਦਭਾਵਨਾ ਅਤੇ ਸੈਰ-ਸਪਾਟੇ ਦਾ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ 22 ਅਪਰੈਲ ਨੂੰ ਪਹਿਲਗਾਮ ਵਿੱਚ ਜੋ ਹੋਇਆ ਉਹ ਇਸਦੀ ਇੱਕ ਉਦਾਹਰਣ ਹੈ। ਸ੍ਰੀ ਮੋਦੀ ਨੇ ਕਿਹਾ, ‘‘ਪਾਕਿਸਤਾਨ ਨੇ ਪਹਿਲਗਾਮ ਵਿੱਚ ਇਨਸਾਨੀਅਤ ਅਤੇ ਕਸ਼ਮੀਰੀਅਤ ’ਤੇ ਹਮਲਾ ਕੀਤਾ ਹੈ। ਪਾਕਿਸਤਾਨ ਦਾ ਇਰਾਦਾ ਭਾਰਤ ਵਿੱਚ ਫਿਰਕੂ ਦੰਗੇ ਕਰਵਾਉਣਾ ਸੀ। ਉਹ ਕਸ਼ਮੀਰ ਦੇ ਲੋਕਾਂ ਤੋਂ ਉਨ੍ਹਾਂ ਦੀ ਕਮਾਈ ਖੋਹਣਾ ਚਾਹੁੰਦਾ ਸੀ ਇਸ ਲਈ ਪਾਕਿਸਤਾਨ ਨੇ ਸੈਰ-ਸਪਾਟੇ ‘ਤੇ ਹਮਲਾ ਕੀਤਾ।’’

Related posts

ਪਾਕਿ ’ਚ ਕੱਟੜਪੰਥੀਆਂ ਵੱਲੋਂ ਅਮਰੀਕੀ ਫਾਸਟ ਫੂਡ ਆਉਟਲੈਟਸ ‘ਤੇ ਹਮਲੇ

Current Updates

‘ਆਪ’ ਨੇ ਸ਼ਹੀਦੀ ਸ਼ਤਾਬਦੀ ਸਮਾਗਮਾਂ ’ਚੋਂ ਪ੍ਰਧਾਨ ਮੰਤਰੀ ਦੀ ਗੈਰਹਾਜ਼ਰੀ ’ਤੇ ਚੁੱਕੇ ਸਵਾਲ

Current Updates

OpenAI ਵ੍ਹਿਸਲਬਲੋਅਰ ਸੁਚਿਰ ਨੇ ਖੁਦਕੁਸ਼ੀ ਨਹੀਂ ਕੀਤੀ, ਕਤਲ ਹੋਇਆ: ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਮਾਪਿਆਂ ਦਾ ਦਾਅਵਾ

Current Updates

Leave a Comment