December 28, 2025
ਖਾਸ ਖ਼ਬਰਰਾਸ਼ਟਰੀ

ਮਿੱਠੀ ਨਦੀ ਮਾਮਲੇ ’ਚ ਈਡੀ ਵੱਲੋਂ ਅਦਾਕਾਰ ਡੀਨੋ ਮੋਰੀਆ ਤੇ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇ

ਮਿੱਠੀ ਨਦੀ ਮਾਮਲੇ ’ਚ ਈਡੀ ਵੱਲੋਂ ਅਦਾਕਾਰ ਡੀਨੋ ਮੋਰੀਆ ਤੇ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇ

ਮੁੰਬਈ- ਸਰਕਾਰੀ ਸੂਤਰਾਂ ਨੇ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (Enforcement Directorate – ED) ਨੇ ਸ਼ੁੱਕਰਵਾਰ ਨੂੰ ਕੇਰਲ ਦੇ ਕੁਝ ਸਥਾਨਾਂ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਅਦਾਕਾਰ ਡੀਨੋ ਮੋਰੀਆ ਅਤੇ ਕੁਝ ਹੋਰਾਂ ਦੇ ਵੱਖ-ਵੱਖ ਟਿਕਾਣਿਆਂ ਉਤੇ ਛਾਪੇ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਧੋਖਾਧੜੀ ਕਾਰਨ ਬ੍ਰਿਹਨਮੁੰਬਈ ਨਗਰ ਨਿਗਮ (Brihanmumbai Municipal Corporation – BMC) ਨੂੰ 65 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦੋਸ਼ ਹੈ।

ਛਾਪੇਮਾਰੀ ਮੁੰਬਈ ਅਤੇ ਕੋਚੀ ਵਿੱਚ ਸਥਿਤ 15 ਤੋਂ ਵੱਧ ਅਹਾਤਿਆਂ ਨੂੰ ਕਵਰ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਵਿੱਚ ਮੋਰੀਆ, ਉਸਦੇ ਭਰਾ, ਠੇਕੇਦਾਰਾਂ ਅਤੇ ਕੁਝ ਹੋਰਾਂ ਦੇ ਅਹਾਤੇ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਜਾਂਚ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਕੀਤੀ ਜਾ ਰਹੀ ਹੈ। ਬੀਐਮਸੀ ਦੇ ਕੁਝ ਅਧਿਕਾਰੀਆਂ ਅਤੇ ਕੁਝ ਹੋਰਾਂ ਵਿਰੁੱਧ ਈਡੀ ਦਾ ਮਾਮਲਾ ਮੁੰਬਈ ਪੁਲhਸ ਦੀ ਆਰਥਿਕ ਅਪਰਾਧ ਸ਼ਾਖਾ (EOW) ਵੱਲੋਂ ਦਾਇਰ ਕੀਤੀ ਗਈ ਐਫਆਈਆਰ ਤੋਂ ਪੈਦਾ ਹੋਇਆ ਹੈ ਜੋ ਮਿੱਠੀ ਨਦੀ ਦੀ ਸਫਾਈ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਦਾਇਰ ਕੀਤੀ ਗਈ ਸੀ। ਇਸ ਕਾਰਨ ਨਗਰ ਨਿਗਮ ਨੂੰ 65 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

ਇਸ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਈਓਡਬਲਯੂ ਨੇ ਮੋਰੀਆ ਤੋਂ ਪੁੱਛਗਿੱਛ ਕੀਤੀ ਸੀ। ਈਓਡਬਲਯੂ ਨੇ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਲਈ ਨਗਰ ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਸਮੇਤ 13 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ।

Related posts

ਮਨੀਪੁਰ ਹਿੰਸਾ ਤੇ ਪ੍ਰਦੂਸ਼ਣ ਨਾਲ ਜੂਝ ਰਹੇ ਦੇਸ਼ ਤੇ ਹੋਰ ਮਾਮਲੇ ਵੀ ਚੁੱਕੇ

Current Updates

ਯੂਟੀ ਚੰਡੀਗੜ੍ਹ ਦਾ ਬਿਜਲੀ ਵਿਭਾਗ ਪ੍ਰਾਈਵੇਟ ਕੰਪਨੀ ਹਵਾਲੇ

Current Updates

ਮੋਟਰਸਾਈਕਲ ਦਰੱਖਤ ਨਾਲ ਟਕਰਾਉਣ ਕਾਰਨ ਦੋ ਦੀ ਮੌਤ, ਇੱਕ ਜ਼ਖ਼ਮੀ

Current Updates

Leave a Comment