December 28, 2025
ਖਾਸ ਖ਼ਬਰਰਾਸ਼ਟਰੀ

ਗੁਜਰਾਤ: ਪਿਛਲੇ 5 ਸਾਲਾਂ ਵਿਚ ਸ਼ੇਰਾਂ ਦੀ ਗਿਣਤੀ ਵਧੀ

ਗੁਜਰਾਤ: ਪਿਛਲੇ 5 ਸਾਲਾਂ ਵਿਚ ਸ਼ੇਰਾਂ ਦੀ ਗਿਣਤੀ ਵਧੀ

ਗਾਂਧੀਨਗਰ- ਇਸ ਮਹੀਨੇ ਕੀਤੀ ਗਈ ਜਨਗਣਨਾ ਦੇ ਅਨੁਸਾਰ ਗੁਜਰਾਤ ਵਿਚ ਏਸ਼ੀਆਈ ਸ਼ੇਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਹ ਅਨੁਮਾਨਿਤ ਆਬਾਦੀ ਪੰਜ ਸਾਲ ਪਹਿਲਾਂ 674 ਸੀ ਜੋ ਕਿ ਹੁਣ 891 ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਨਾ ਸਿਰਫ਼ 217 ਸ਼ੇਰਾਂ ਦੀ ਗਿਣਤੀ ਵਧੀ ਹੈ, ਸਗੋਂ ਇਹ ਜਾਨਵਰ ਗਿਰ ਰਾਸ਼ਟਰੀ ਪਾਰਕ (​​ਉਨ੍ਹਾਂ ਦੇ ਰਵਾਇਤੀ ਨਿਵਾਸ ਸਥਾਨ) ਤੋਂ ਬਾਹਰ ਵੀ ਪਾਏ ਗਏ ਹਨ ਜੋ ਕਿ 11 ਜ਼ਿਲ੍ਹਿਆਂ ਤੱਕ ਫੈਲੇ ਹਨ।

ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘ਏਸ਼ੀਆਈ ਸ਼ੇਰਾਂ ਦੀ ਅਨੁਮਾਨਿਤ ਆਬਾਦੀ ਵਧ ਕੇ 891 ਹੋ ਗਈ ਹੈ।’’ ਸਾਲ 2020 ਦੇ ਜੂਨ ਵਿੱਚ ਕੀਤੀ ਗਈ ਆਖਰੀ ਜਨਗਣਨਾ ਦੇ ਅਨੁਸਾਰ ਏਸ਼ੀਆਈ ਸ਼ੇਰਾਂ ਦੀ ਆਬਾਦੀ, ਜੋ ਕਿ ਸਿਰਫ ਗੁਜਰਾਤ ਦੇ ਗਿਰ ਖੇਤਰ ਵਿੱਚ ਪਾਈ ਜਾਂਦੀ ਇਕ ਉਪ-ਪ੍ਰਜਾਤੀ ਹੈ, ਦਾ ਅਨੁਮਾਨ 674 ਸੀ।

ਜੰਗਲਾਤ ਦੇ ਪ੍ਰਮੁੱਖ ਅਧਿਕਾਰੀ ਜੈਪਾਲ ਸਿੰਘ ਨੇ ਕਿਹਾ ਕਿ ਗਿਰ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸੈਂਚੂਰੀ ਵਿੱਚ 384 ਸ਼ੇਰਾਂ ਦੀ ਗਿਣਤੀ ਕੀਤੀ ਗਈ ਸੀ ਅਤੇ 507 ਇਸ ਦੀਆਂ ਸੀਮਾਵਾਂ ਤੋਂ ਬਾਹਰ ਪਾਏ ਗਏ ਸਨ।

Related posts

ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ 3 ਮੌਤਾਂ

Current Updates

ਆਰਜੀ ਕਰ ਹਾਦਸੇ ਦੀ ਪੀੜਤਾ ਨੂੰ ਮਮਤਾ ਨੇ ਦੱਸਿਆ ਆਪਣੀ ‘ਭੈਣ’, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਕੀਤੀ ਮੰਗ

Current Updates

ਤਾਮਿਲਨਾਡੂ ਭਗਦੜ: ਐਫਆਈਆਰ ਵਿੱਚ ਅਦਾਕਾਰ ਵਿਜੇ ’ਤੇ ‘ਜਾਣਬੁੱਝ ਦੇਰੀ ਕਰਨ’ ਦੇ ਦੋਸ਼

Current Updates

Leave a Comment