ਅੰਮ੍ਰਿਤਸਰ- ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਸਬੰਧ ਵਿੱਚ ਦਿੱਲੀ ਦੇ ਦੋ ਹੋਰ ਵਪਾਰੀ ਕਾਬੂ ਕੀਤੇ ਹਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਵਪਾਰੀਆਂ ਨੇ ਪਟਿਆਲਾ ਵਿਚੋਂ ਜ਼ਬਤ ਕੀਤੇ ਗਏ ਮੀਥੇਨੌਲ ਦੀ ਸਪਲਾਈ ਕੀਤੀ ਸੀ। ਪੁਲੀਸ ਨੇ ਕਰੀਬ 600 ਲਿਟਰ ਮੀਥੇਨੌਲ ਬਰਾਮਦ ਕੀਤਾ ਸੀ। ਪੁਲੀਸ ਨੇ ਕੱਲ੍ਹ ਤੱਕ ਇਸ ਮਾਮਲੇ 11 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
previous post