September 30, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪਟਿਆਲਾ ’ਚ ਸਫਾਈ ਕਰਮਚਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਐਲਾਨੀ ਹੜਤਾਲ ਲਗਾਤਾਰ ਜਾਰੀ

ਪਟਿਆਲਾ ’ਚ ਸਫਾਈ ਕਰਮਚਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਐਲਾਨੀ ਹੜਤਾਲ ਲਗਾਤਾਰ ਜਾਰੀ

ਸਫ਼ਾਈ ਕਰਮਚਾਰੀ ਮੰਗਾਂ ਮਨਵਾਉਣ ਲਈ ਅੜੇ, ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ: ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਗਰ ਨਿਗਮ ਪਟਿਆਲਾ ’ਚ ਸੁਨੀਲ ਕੁਮਾਰ ਬਿਡਲਾਨ ਜ਼ਿਲਾ ਪ੍ਰਧਾਨ ਸਫਾਈ ਸੇਵਕ ਯੂਨੀਅਨ ਪੰਜਾਬ, ਵਿਜੇ ਕੁਮਾਰ ਕਲਿਆਣ ਪ੍ਰਧਾਨ ਟੈਕਨੀਕਲ ਇੰਪਲਾਈਜ਼ ਯੂਨੀਅਨ ਦੇ ਟੈਂਕ ਨਗਰ ਨਿਗਮ, ਵਿੱਕੀ ਕੁਮਾਰ ਗਿੱਲ ਟੈਕਨੀਕਲ ਕੰਟਰੈਕਟ ਸੀਵਰਮੈਨ ਯੂਨੀਅਨ ਨਗਰ ਨਿਗਮ, ਅਮਨ ਕੁਮਾਰ ਸ਼ਰਮਾ ਪ੍ਰਧਾਨ ਰੋਡ ਗੈਂਗ ਸ਼ਾਖਾ ਯੂਨੀਅਨ ਨਗਰ ਨਿਗਮ ਦੀ ਪ੍ਰਧਾਨਗੀ ਹੇਠ ਅਦਾਲਤ ਬਾਜ਼ਾਰ ਦੇ ਟੈਂਕ ’ਤੇ ਸੀਵਰਮੈਨ ਮੁਲਾਜ਼ਮਾਂ ਵੱਲੋਂ ਅੱਜ ਚੌਥੇ ਦਿਨ ਧਰਨਾ ਦੇ ਕੇ ਕੰਮ ਛੋੜ ਹੜਤਾਲ ਕੀਤੀ ਗਈ।
ਇਸ ਮੌਕੇ ਜ਼ਿਲਾ ਪ੍ਰਧਾਨ ਸੁਨੀਲ ਕੁਮਾਰ ਬਿਡਲਾਨ ਨੇ ਕਿਹਾ ਇਹ ਹੜਤਾਲ ਪੂਰੇ ਪੰਜਾਬ ’ਚ ਪੰਜਾਬ ਸਰਕਾਰ ਖਿਲਾਫ ਅਣਮਿੱਥੇ ਸਮੇਂ ਲਈ ਰੱਖੀ ਗਈ ਹੈ। ਅੱਜ ਵਿਸ਼ੇਸ਼ ਤੌਰ ’ਤੇ ਦਰਸ਼ਨ ਸਿੰਘ ਬੇਲੂਮਾਜਰਾ ਉਪ ਪ੍ਰਧਾਨ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਪਹੁੰਚੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਗਿਆ। ਇਸ ਦੁੱਖ ਦੀ ਘੜੀ ’ਚ ਕਿਸਾਨ ਮੋਰਚੇ ਦੇ ਆਗੂ ਅਤੇ ਹੋਰ ਡਿਪਾਰਟਮੈਂਟ ਦੀ ਯੂਨੀਅਨਾਂ ਤੁਹਾਡੇ ਨਾਲ ਆਉਣਗੀਆਂ। ਇਹ ਵੀ ਕਿਹਾ ਸਰਕਾਰ ਇਨ੍ਹਾਂ ਮੁਲਾਜ਼ਮਾਂ ਨਾਲ ਕੋਈ ਵੀ ਧੱਕਾ ਕਰਨ ਦੀ ਕੋਸ਼ਿਸ਼ ਨਾ ਕਰਨ।
ਪ੍ਰਧਾਨ ਸੁਨੀਲ ਬਿਡਲਾਨ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ। ਮੁਲਾਜ਼ਮ ਮੰਗ ਕਰਦੇ ਆ ਰਹੇ ਹਨ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਕੰਮ ਬਿਨਾਂ ਸ਼ਰਤ ਪੱਕੇ ਕੀਤੇ ਜਾਣ, 10 ਸਾਲਾਂ ਦੀ ਪਾਲਿਸੀ ਰੱਦ ਕੀਤੀ ਜਾਵੇ, ਸਾਢੇ 5 ਸਾਲ ਦਾ ਪੇ-ਕਮਿਸ਼ਨ ਦਾ ਬਕਾਇਆ ਦਿੱਤਾ ਜਾਵੇ ਅਤੇ 16 ਫੀਸਦੀ ਡੀ.ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ। ਵਿੱਕੀ ਕੁਮਾਰ ਗਿੱਲ ਪ੍ਰਧਾਨ ਕੰਟਰੈਕਟ ਸੀਵਰਮੈਨ ਯੂਨੀਅਨ ਨੇ ਕਿਹਾ ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਆਰਡਰ ਨਹੀਂ ਮਿਲਦੇ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਪਵਨ ਕੁਮਾਰ ਰਿਟਾਇਰਡ ਐੱਸ. ਐੱਸ. ਨੇ ਕਿਹਾ ਕਿ ਮੁਲਾਜ਼ਮ ਨਾਲ ਹਮੇਸ਼ਾ ਖੜਾ ਹਾਂ।

Related posts

ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਲਗਾਤਾਰ ਜਾਰੀ

Current Updates

ਚੀਫ਼ ਜਸਟਿਸ ਅਸ਼ਵਨੀ ਮਿਸ਼ਰਾ ਦੀ ਨਿਯੁਕਤੀ ਦੇ ਵਿਰੋਧ ‘ਤੇ ਕਾਂਗਰਸ ਦਾ ਸਰਕਾਰ ‘ਤੇ ਪਲਟਵਾਰ, ਪੰਜਾਬ ਸਰਕਾਰ ਨੂੰ ਲਿਆ ਆੜੇ ਹੱਥੀਂ

Current Updates

ਕਣਕ ਦੇ ਐੱਮ ਐੱਸ ਪੀ ’ਚ 160 ਰੁਪਏ ਫੀ ਕੁਇੰਟਲ ਦਾ ਵਾਧਾ

Current Updates

Leave a Comment