April 23, 2025
ਖਾਸ ਖ਼ਬਰਰਾਸ਼ਟਰੀ

ਅਮਰੀਕਾ ਅਤੇ ਭਾਰਤ ਮਿਲ ਕੇ ਬਹੁਤ ਕੁਝ ਕਰ ਸਕਦੇ ਹਨ: ਵੈਂਸ

ਅਮਰੀਕਾ ਅਤੇ ਭਾਰਤ ਮਿਲ ਕੇ ਬਹੁਤ ਕੁਝ ਕਰ ਸਕਦੇ ਹਨ: ਵੈਂਸ

ਜੈਪੁਰਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਨੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ​​ਸਬੰਧਾਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਇਆ ਅਤੇ ਨੂੰ ਭਾਰਤ ਨੂੰ ਆਪਣੇ ਬਾਜ਼ਾਰਾਂ ਤੱਕ ਵਧੇਰੇ ਪਹੁੰਚ ਦੇਣ, ਵਧੇਰੇ ਅਮਰੀਕੀ ਊਰਜਾ ਅਤੇ ਰੱਖਿਆ ਹਾਰਡਵੇਅਰ ਖਰੀਦਣ ਦਾ ਸੱਦਾ ਦਿੱਤਾ। ਇੱਥੇ ਇਕ ਸਮਾਗਮ ਵਿੱਚ ਸੰਬੋਧਨ ਕਰਦਿਆਂ ਵੈਂਸ ਨੇ ਕਿਹਾ ਕਿ ਉੱਚ ਤਕਨਾਲੋਜੀ, ਰੱਖਿਆ, ਵਪਾਰ ਅਤੇ ਊਰਜਾ ਸਮੇਤ ਵਿਭਿੰਨ ਖੇਤਰਾਂ ਵਿੱਚ ਅਮਰੀਕਾ ਅਤੇ ਭਾਰਤ ਇਕੱਠੇ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਸਾਂਝੀਆਂ ਤਰਜੀਹਾਂ ਦੇ ਅਧਾਰ ਤੇ ਇਕ ਦੁਵੱਲੇ ਵਪਾਰ ਸਮਝੌਤੇ ਵੱਲ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ 21ਵੀਂ ਸਦੀ ਦਾ ਭਵਿੱਖ ਭਾਰਤ ਅਤੇ ਅਮਰੀਕਾ ਦੀ ਤਾਕਤ ਦੁਆਰਾ ਨਿਰਧਾਰਤ ਕੀਤਾ ਜਾਵੇਗਾ। ਵੈਂਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਪਾਰ ਅਤੇ ਟੈਕਸ ਬਾਰੇ ਨੀਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਪਾਰਕ ਸਬੰਧ ਨਿਰਪੱਖਤਾ ’ਤੇ ਅਧਾਰਤ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਕ ਚਮਕਦਾਰ ਨਵੀਂ ਦੁਨੀਆ ਬਣਾਉਣਾ ਚਾਹੁੰਦੇ ਹਾਂ ਅਤੇ ਰਾਸ਼ਟਰਪਤੀ ਟਰੰਪ ਵਿਸ਼ਵਵਿਆਪੀ ਵਪਾਰ ਨੂੰ ਮੁੜ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਅਮਰੀਕਾ ਭਾਰਤ ਵਰਗੇ ਦੋਸਤਾਂ ਨਾਲ ਇਕ ਬਿਹਤਰ ਭਵਿੱਖ ਬਣਾ ਸਕੇ।

Related posts

ਪੁਲੀਸ ਮੁਕਾਬਲੇ ’ਚ ਅਗਵਾਕਾਰ ਹਲਾਕ

Current Updates

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ

Current Updates

ਕੈਨੇਡਾ: ਪ੍ਰਧਾਨ ਮੰਤਰੀ ਟਰੂਡੋ ਨੇ ਅਸਤੀਫ਼ਾ ਦਿੱਤਾ

Current Updates

Leave a Comment