September 28, 2026
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ: ਪਾਰਟੀ ਦੇ ਅੰਦਰੋਂ ਵੀ ਟਰੂਡੋ ’ਤੇ ਅਸਤੀਫੇ ਦਾ ਦਬਾਅ ਵਧਣ ਲੱਗਾ

ਕੈਨੇਡਾ: ਪਾਰਟੀ ਦੇ ਅੰਦਰੋਂ ਵੀ ਟਰੂਡੋ ’ਤੇ ਅਸਤੀਫੇ ਦਾ ਦਬਾਅ ਵਧਣ ਲੱਗਾ

ਵੈਨਕੂਵਰ-ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਦਿੱਤੀ ਬਾਹਰੀ ਹਮਾਇਤ ਵਾਪਸ ਲੈਣ ਅਤੇ ਉਸ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੇ ਐਲਾਨ ਤੋਂ ਬਾਅਦ ਲਿਬਰਲ ਸੰਸਦ ਮੈਂਬਰਾਂ ਵੱਲੋਂ ਵੀ ਟਰੂਡੋ ’ਤੇ ਅਸਤੀਫਾ ਦੇਣ ਦਾ ਦਬਾਅ ਪਾਇਆ ਜਾਣ ਲੱਗਾ ਹੈ। ਬੇਸ਼ੱਕ ਇਸ ਸਬੰਧੀ ਸੂਚੀ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਅਨੁਸਾਰ 152 ਲਿਬਰਲ ਸੰਸਦ ਮੈਂਬਰਾਂ ’ਚੋਂ ਹੁਣ ਤੱਕ ਇਸ ਸਬੰਧੀ ਮੰਗ ਪੱਤਰ ’ਤੇ 45 ਸੰਸਦ ਮੈਂਬਰਾਂ ਨੇ ਸਹੀ ਪਾ ਦਿੱਤੀ ਹੈ। ਸਮਝਿਆ ਜਾ ਰਿਹਾ ਹੈ ਕਿ ਟਰੂਡੋ ਨਾਲ ਤੋੜ-ਵਿਛੋੜੇ ਦਾ ਸਖ਼ਤ ਸਟੈਂਡ ਲੈ ਕੇ ਜਗਮੀਤ ਸਿੰਘ ਨੇ ਜਿੱਥੇ ਦੇਸ਼ ਵਿੱਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਵਧਾ ਦਿੱਤੀ ਹੈ, ਉਸ ਦੇ ਨਾਲ ਹੀ ਪਾਰਟੀ ਵਿਚਲੀ ਆਪਣੀ ਡਾਵਾਂਡੋਲ ਸਥਿਤੀ ਵੀ ਮਜ਼ਬੂਤ ਕਰ ਲਈ ਹੈ। ਜਗਮੀਤ ਸਿੰਘ ਵੱਲੋਂ ਹਾਊਸ ਆਫ ਕਾਮਨਜ਼ ਦੇ ਸਰਦ ਰੁੱਤ ਇਜਲਾਸ ਦੇ ਆਖਰੀ ਦਿਨ ਸਰਕਾਰ ਦੀ ਵਿਰੋਧਤਾ ਕਰਨ ’ਤੇ ਸਵਾਲ ਉੱਠ ਰਹੇ ਹਨ। ਬਸੰਤ ਰੁੱਤ ਦਾ ਸੈਸ਼ਨ 27 ਜਨਵਰੀ ਤੋਂ ਬਾਅਦ ਸੱਦਿਆ ਜਾ ਸਕਦਾ ਹੈ। ਸਿਆਸੀ ਮਾਹਿਰਾਂ ਅਨੁਸਾਰ ਗਵਰਨਰ ਜਨਰਲ ਬੀਬੀ ਮੈਰੀ ਸਾਈਮਨ ਦੀ ਨਿਯੁਕਤੀ ਜਸਟਿਨ ਟਰੂਡੋ ਦੀ ਪਸੰਦ ਸੀ ਤੇ ਸਪੀਕਰ ਨੂੰ ਵੀ ਉਨ੍ਹਾਂ ਦੇ ਨੇੜਲਿਆਂ ’ਚੋਂ ਸਮਝਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਦੋਹਾਂ ਵੱਲੋਂ ਸੰਵਿਧਾਨਕ ਫੈਸਲੇ ਮੌਕੇ ਕੋਈ ਉਲਾਰ ਤਾਂ ਨਹੀਂ ਵਿਖਾਇਆ ਜਾਂਦਾ।

ਸਿਆਸੀ ਅਸਥਿਰਤਾ ਦਾ ਦੇਸ਼ ਦੀ ਆਰਥਿਕਤਾ ’ਤੇ ਪੈ ਰਿਹੈ ਅਸਰ-ਕੈਨੇਡਾ ਦੀ ਸਿਆਸੀ ਅਸਥਿਰਤਾ ਦਾ ਅਸਰ ਇਸ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬੀਤੇ ਚਾਰ ਦਿਨਾਂ ਵਿੱਚ ਕੈਨੇਡੀਅਨ ਡਾਲਰ ਦੀ ਕੌਮਾਂਤਰੀ ਕੀਮਤ 3.5 ਫੀਸਦ ਹੇਠਾਂ ਡਿੱਗ ਕੇ ਭਾਰਤੀ ਕਰੰਸੀ ਅਨੁਸਾਰ 61.5 ਤੋਂ 59 ਰੁਪਏ ਰਹਿ ਗਈ ਹੈ। ਇਸ ਨੇ ਵਿੱਤੀ ਸੰਸਥਾਵਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਦੋ ਹਫਤਿਆਂ ਦੀਆਂ ਕ੍ਰਿਸਮਸ ਛੁੱਟੀਆਂ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣਗੇ।

Related posts

ਠੰਢ ਦੀ ਲਪੇਟ ਵਿੱਚ ਪੰਜਾਬ ਤੇ ਹਰਿਆਣਾ, ਫਰੀਦਕੋਟ ਸਭ ਤੋਂ ਠੰਢਾ

Current Updates

ਆਈਪੀਓ ਸੂਚੀਕਰਨ ਦੀ ਸਮਾਂ ਸੀਮਾ ਨੂੰ ਤਿੰਨ ਦਿਨਾਂ ਤੱਕ ਘਟਾਉਣ ਦਾ ਪ੍ਰਸਤਾਵ, ਸੇਬੀ ਨੇ ਜਨਤਾ ਦੀ ਰਾਏ ਮੰਗੀ

Current Updates

ਪੰਜਾਬ ਪੁਲੀਸ ਨੇ ਕਿਸਾਨਾਂ ਨੂੰ ਚੰਡੀਗੜ੍ਹ ਕੂਚ ਕਰਨ ਤੋਂ ਰੋਕਣ ਲਈ ਵੱਖ-ਵੱਖ ਥਾਈਂ ਕੀਤੀ ਨਾਕਾਬੰਦੀ

Current Updates

Leave a Comment