ਦੇਵੀਗੜ੍ਹ: ਪਿੰਡ ਤਾਜਲਪੁਰ ਦੇ ਮਲਕੀਤ ਸਿੰਘ ਪੁੱਤਰ ਮੰਗਾ ਰਾਮ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਦਲਵੀਰ ਸਿੰਘ ਵਾਸੀ ਪਿੰਡ ਖੈਰਾ, ਕਪਤਾਨ ਸਿੰਘ ਵਾਸੀ ਪਿੰਡ ਬਕਨੌਰ ਜ਼ਿਲ੍ਹਾ ਅੰਬਾਲਾ ਅਤੇ ਬਲਦੇਵ ਸਿੰਘ ਵਾਸੀ ਪਾਣੀਪਤ ਨੇ ਉਸ ਦੇ ਲੜਕੇ ਹੁਸਨਪ੍ਰੀਤ ਸਿੰਘ ਨੂੰ ਵਿਦੇਸ਼ (ਅਮਰੀਕਾ) ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 50 ਲੱਖ ਰੁਪਏ ਲੈ ਲਏ, ਪਰ ਬਾਅਦ ’ਚ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸੇ ਤਰ੍ਹਾਂ ਬਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਚੂਹਟ ਨੇ ਥਾਣਾ ਜੁਲਕਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਝ ਵਿਅਕਤੀਆਂ ਨੇ ਉਸ ਨਾਲ ਅਤੇ ਉਸ ਦੇ ਰਿਸ਼ਤੇਦਾਰ ਤੋਂ ਵੱਖ ਵੱਖ ਤਰੀਕਾਂ ਵਿੱਚ ਟਰੇਡ ਮੰਤਰਾ ਕੰਪਨੀ ਤੇ ਬੀਐਕਸ ਟ੍ਰੀਮ ਕੰਪਨੀ ਵਿੱਚ ਰਕਮ ਨਿਵੇਸ਼ ਕਰਨ ਦਾ ਝਾਂਸਾ ਦੇ ਕੇ 47 ਲੱਖ 64 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲੀਸ ਨੇ ਅਮਰੀਕ ਸਿੰਘ ਤੇ ਰਾਜਵੰਤ ਕੌਰ ਵਾਸੀ ਪਿੰਡ ਗਡੈਹਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।