April 9, 2025
ਖਾਸ ਖ਼ਬਰਪੰਜਾਬਰਾਸ਼ਟਰੀ

ਪੰਥਕ ਜਥੇਬੰਦੀਆਂ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਦੇ ਘਰ ਅੱਗੇ ਧਰਨਾ

ਪੰਥਕ ਜਥੇਬੰਦੀਆਂ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਦੇ ਘਰ ਅੱਗੇ ਧਰਨਾ

ਅਮਲੋਹ- ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਦੇ ਜੱਦੀ ਪਿੰਡ ਖਨਿਆਣ ਵਿਚ ਉਸ ਦੀ ਰਿਹਾਇਸ਼ ਅੱਗੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਤੇ ਪੰਥਕ ਜਥੇਬੰਦੀਆਂ ਵਲੋਂ ਧਰਨਾ ਦੇ ਕੇ ਤਿੰਨ ਸਿੰਘ ਸਾਹਿਬਾਨ ਨੂੰ ਜਬਰੀ ਉਤਾਰਨ ਦਾ ਦੋਸ਼ ਲਾਉਂਦਿਆਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਬੁਲਾਰਿਆਂ ਨੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ ਲਏ ਫ਼ੈਸਲੇ ਦੀ ਸਖਤ ਅਲੋਚਨਾ ਕਰਦਿਆ ਇਸ ਨੂੰ ਤੁਰੰਤ ਰੱਦ ਕਰਨ ਦੀ ਵੀ ਮੰਗ ਕੀਤੀ। ਧਰਨੇ ਨੂੰ ਸਾਬਕਾ ਵਿਧਾਇਕ ਰਿਟ. ਜਸਟਿਸ ਨਿਰਮਲ ਸਿੰਘ, ਸ਼੍ਰੋਮਣੀ ਕਮੇਟੀ ਮੈਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਅਮਰਇੰਦਰ ਸਿੰਘ ਲਿਬੜ੍ਹਾ, ਹਰਿੰਦਰਪਾਲ ਸਿੰਘ ਟੌਹੜਾ, ਜਥੇਦਾਰ ਹਰਵੇਂਲ ਸਿੰਘ ਮਾਧੋਪੁਰ, ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਅਜੀਤ ਸਿੰਘ ਮੱਕੜ, ਗੁਰਦੀਪ ਸਿੰਘ ਮੰਡੋਫ਼ਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜੱਸਾ ਸਿੰਘ ਆਹਲੂਵਾਲੀਆ, ਸਾਬਕਾ ਚੇਅਰਮੈਨ ਲਖਵੀਰ ਸਿੰਘ ਥਾਬਲਾ, ਅਮਰੀਕ ਸਿੰਘ ਰੋਮੀ, ਸਾਬਕਾ ਚੇਅਰਮੈਨ ਬਲਤੇਜ ਸਿੰਘ ਮਹਿਮੂਦਪੁਰ, ਬੇਅੰਤ ਸਿੰਘ ਬੈਣਾ, ਮਨਜੀਤ ਸਿੰਘ ਸਲਾਣਾ ਅਤੇ ਹਰਦੇਵ ਸਿੰਘ ਰੰਘੇੜਾ ਨੇ ਸੰਬੋਧਨ ਕੀਤਾ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਮਰਿਆਦਾ ਭੰਗ ਕਰਨ ਵਾਲਿਆਂ ਲਈ ਸੰਗਤਾਂ ਦੁਆਰਾ ਚੁਣੀ ਅੰਤ੍ਰਿੰਗ ਕਮੇਟੀ ਫ਼ੈਸਲੇ ਲੈਣ ਲਈ ਅਧਿਕਾਰਤ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਕੁਝ ਨੇਤਾਵਾਂ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਹ ਕਾਰਵਾਈ ਕੀਤੀ ਹੈ ਜਿਸ ਬਾਰੇ ਸੰਗਤ ਭਲੀ-ਭਾਂਤ ਜਾਣਦੀ ਹੈ l

Related posts

ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ: ਮੁੱਖ ਮੰਤਰੀ

Current Updates

‘ਆਪ’ ਨੂੰ ਝਟਕਾ, ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਹਾਰੇ

Current Updates

ਨੌਜਵਾਨਾਂ ਨੂੰ ਕਾਮਯਾਬੀ ਤੋਂ ਬਾਅਦ ਵੀ ਡਟੇ ਰਹਿਣ ਦੀ ਕੀਤੀ ਤਾਕੀਦ

Current Updates

Leave a Comment