December 28, 2025
ਅੰਤਰਰਾਸ਼ਟਰੀਖਾਸ ਖ਼ਬਰ

ਸਟਾਰਟ ਕਾਰ ’ਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ

ਸਟਾਰਟ ਕਾਰ ’ਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ

ਵੈਨਕੂਵਰ: ਬਰੈਂਪਟਨ ਦੇ ਕਾਰ ਗੈਰਾਜ ‘ਚ ਬੀਤੀ ਰਾਤ ਖੜ੍ਹੀ ਸਟਾਰਟ ਕਾਰ ਵਿੱਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ (ਕਾਰਬਨ ਮੋਨੋਔਕਸਾਈਡ) ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੂਪਕ ਸਿੰਘ (25) ਵਜੋਂ ਹੋਈ ਹੈ। ਰੂਪਕ ਸਿੰਘ ਕੁਝ ਸਾਲ ਪਹਿਲਾਂ ਸਿਰਸਾ ਤੋਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਉਹ ਆਪਣੀ ਰਿਹਾਇਸ਼ ’ਤੇ ਪਹੁੰਚਿਆ ਤੇ ਕਾਰ ਨੂੰ ਗਰਾਜ ਅੰਦਰ ਵਾੜ ਕੇ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਲਾ ਲਿਆ।

ਠੰਡ ਤੋਂ ਬਚਣ ਲਈ ਜਾਂ ਫੋਨ ’ਤੇ ਰੁੱਝੇ ਹੋਣ ਕਰ ਕੇ ਉਸ ਨੇ ਕਾਰ ਦਾ ਇੰਜਣ ਬੰਦ ਨਾ ਕੀਤਾ। ਦੂਜੇ ਪਾਸੇ ਫੋਨ ’ਤੇ ਗੱਲ ਲੰਮੀ ਹੋ ਗਈ ਤੇ ਗਰਾਜ ਦਾ ਗੇਟ ਬੰਦ ਹੋਣ ਕਾਰਨ ਸਟਾਰਟ ਕਾਰ ’ਚੋਂ ਨਿਕਲਦੀ ਜ਼ਹਿਰੀਲੀ ਗੈਸ ਕਾਰਬਨ ਮੋਨੋਔਕਸਾਈਡ ਕਾਰ ਦੇ ਅੰਦਰ ਤੱਕ ਇਕੱਠੀ ਹੋ ਗਈ।

ਇਸ ਕਾਰਨ ਰੂਪਕ ਸਿੰਘ ਦਾ ਸਾਹ ਬੰਦ ਹੋਣ ਕਰਕੇ ਉਸ ਦੀ ਕਾਰ ਵਿੱਚ ਹੀ ਮੌਤ ਹੋ ਗਈ।

Related posts

LIC ਦੇ ਪਾਲਿਸੀ ਧਾਰਕਾਂ ਦੀ ਬੱਚਤ ਦੀ ਅਡਾਨੀ ਨੂੰ ਲਾਭ ਪਹੁੰਚਾਉਣ ਲਈ ਦੁਰਵਰਤੋਂ ਕੀਤੀ ਗਈ

Current Updates

ਭਵਾਨੀ ਦੀਕਸ਼ਾ ਵਿਰਾਮਣਾ 2024: ਤਕਨੀਕ ਸਹੀ ਵਰਤੋਂ ਕਰਦਿਆਂ 10 ਲਾਪਤਾ ਬੱਚਿਆਂ ਨੂੰ ਲੱਭਿਆ

Current Updates

ਸਿਧਾਂਤ ਸੰਵਾਦ ਦੀ ਬੁਨਿਆਦ ਹੈ: ਭਾਈ ਪਿੰਦਰਪਾਲ

Current Updates

Leave a Comment