September 18, 2026
ਖਾਸ ਖ਼ਬਰਰਾਸ਼ਟਰੀ

ਹੋਲੀ ਅਤੇ ਜੁੰਮੇ ਦੀ ਨਮਾਜ਼ ਮੌਕੇ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ

ਹੋਲੀ ਅਤੇ ਜੁੰਮੇ ਦੀ ਨਮਾਜ਼ ਮੌਕੇ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ

ਨਵੀਂ ਦਿੱਲੀ- ਇੱਕ ਅਧਿਕਾਰੀ ਨੇ ਦੱਸਿਆ ਕਿ ਰਮਜ਼ਾਨ ਦੇ ਦੂਜੇ ਸ਼ੁੱਕਰਵਾਰ(ਜੁੰਮੇ) ਦੀ ਨਮਾਜ਼ ਦੇ ਨਾਲ ਮੇਲ ਖਾਂਦੀ ਹੋਲੀ ਦੇ ਜਸ਼ਨਾਂ ਦੇ ਮੱਦੇਨਜ਼ਰ ਦਿੱਲੀ ਪੁਲੀਸ ਹਾਈ ਅਲਰਟ ’ਤੇ ਹੈ ਅਤੇ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿੱਲੀ ਵਿੱਚ 25,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਕੌਮੀ ਰਾਜਧਾਨੀ ਦੇ ਸਾਰੇ 15 ਪੁਲੀਸ ਜ਼ਿਲ੍ਹਿਆਂ ਵਿੱਚ, ਖਾਸ ਕਰਕੇ ਰਿਹਾਇਸ਼ੀ ਖੇਤਰਾਂ ਅਤੇ ਹੋਲੀ ਇਕੱਠਾਂ ਲਈ ਜਾਣੇ ਜਾਂਦੇ ਸਥਾਨਾਂ ’ਤੇ ਗਸ਼ਤ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਟ੍ਰੈਫਿਕ ਪੁਲੀਸ ਅਤੇ ਸ਼ਹਿਰ ਦੀ ਪੁਲੀਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਟ੍ਰੈਫਿਕ ਉਲੰਘਣਾ ਨੂੰ ਰੋਕਣ ਲਈ ਸਾਂਝੇ ਪਿਕਟਸ ਸਥਾਪਤ ਕੀਤੇ ਹਨ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। –

Related posts

ਰੂਸ-ਯੂਕਰੇਨ ਜੰਗ ਦੀ ਚਪੇਟ ‘ਚ ਆਇਆ ਭਾਰਤੀ ਨੌਜਵਾਨ: ਡਰੋਨ ਹਮਲੇ ਦੌਰਾਨ ਰੂਸ ‘ਚ ਪੜ੍ਹਦਾ ਵਿਦਿਆਰਥੀ ਜ਼ਖ਼ਮੀ

Current Updates

ਪੰਜਾਬ ਵਿੱਚ ਹੈਰੋਇਨ ਦੀ ਉਪਲਬਧਤਾ ਘਟੀ; ਦੂਜੇ ਸੂਬਿਆਂ ਤੋਂ ਆਉਂਦੀਆਂ ਫਾਰਮਾਸਿਊਟੀਕਲ ਡਰੱਗਜ਼ ਨਵੀਂ ਚੁਣੌਤੀ ਵਜੋਂ ਉੱਭਰੀਆਂ: ਪੰਜਾਬ ਪੁਲੀਸ

Current Updates

ਅਕਾਲੀ ਦਲ ਨਾਲ ਗੱਠਜੋੜ ਬਾਰੇ ਚਰਚਾ ਕੋਰੀ ਅਫ਼ਵਾਹ: ਕੇਵਲ ਢਿੱਲੋਂ

Current Updates

Leave a Comment