December 1, 2025
ਅੰਤਰਰਾਸ਼ਟਰੀਖਾਸ ਖ਼ਬਰ

ਗਾਜ਼ਾ ਗੋਲੀਬੰਦੀ: ਹਮਾਸ ਨੇ ਤਿੰਨ ਇਜ਼ਰਾਇਲੀ ਬੰਦੀ ਛੱਡੇ

ਗਾਜ਼ਾ ਗੋਲੀਬੰਦੀ: ਹਮਾਸ ਨੇ ਤਿੰਨ ਇਜ਼ਰਾਇਲੀ ਬੰਦੀ ਛੱਡੇ

ਗਾਜ਼ਾ ਪੱਟੀ-ਹਮਾਸ ਨੇ ਅੱਜ ਇਜ਼ਰਾਈਲ ਦੇ ਤਿੰਨ ਹੋਰ ਬੰਦੀਆਂ ਨੂੰ ਰੈੱਡ ਕਰਾਸ ਹਵਾਲੇ ਕੀਤਾ। ਇਹ ਤਿੰਨੋਂ ਸਾਰੇ ਇਜ਼ਰਾਈਲ ਦੇ ਆਮ ਨਾਗਰਿਕ ਹਨ। ਇਜ਼ਰਾਈਲ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀਆਂ ਫੌਜਾਂ ਨੂੰ ਤਿੰਨ ਇਜ਼ਰਾਇਲੀ ਬੰਦੀ ਮਿਲੇ ਹਨ। ਉਨ੍ਹਾਂ ਨੂੰ ਡਾਕਟਰੀ ਇਲਾਜ ਲਈ ਲਿਜਾਇਆ ਜਾਵੇਗਾ ਅਤੇ 16 ਮਹੀਨਿਆਂ ਦੀ ਕੈਦ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਦੁਬਾਰਾ ਮਿਲਾਇਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲਸਤੀਨੀ ਆਬਾਦੀ ਨੂੰ ਗਾਜ਼ਾ ਤੋਂ ਬਾਹਰ ਤਬਦੀਲ ਕਰਨ ਦੇ ਹੈਰਾਨ ਕਰਨ ਵਾਲੇ ਪ੍ਰਸਤਾਵ ਦਾ ਇਜ਼ਰਾਈਲ ਵੱਲੋਂ ਸਵਾਗਤ ਕੀਤਾ ਗਿਆ ਸੀ ਪਰ ਫਲਸਤੀਨੀਆਂ ਅਤੇ ਜ਼ਿਆਦਾਤਰ ਕੌਮਾਂਤਰੀ ਭਾਈਚਾਰੇ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ।

ਹਮਾਸ ਵੱਲੋਂ ਰਿਹਾਅ ਕੀਤੇ ਤਿੰਨ ਤਿੰਨੋਂ ਇਜ਼ਰਾਇਲੀ ਬੰਦੀ ਐਲੀ ਸ਼ਰਬੀ (52), ਓਹਾਦ ਬੈਨ ਅਮੀ (56) ਅਤੇ ਓਰ ਲੇਵੀ (34) ਬਹੁਤ ਹੀ ਕਮਜ਼ੋਰ ਦਿਖਾਈ ਦੇ ਰਹੇ ਸਨ। ਹਥਿਆਰਬੰਦ ਹਮਾਸ ਲੜਾਕੇ ਉਨ੍ਹਾਂ ਨੂੰ ਚਿੱਟੀ ਵੈਨ ਵਿੱਚ ਦੀਰ ਅਲ-ਬਲਾਹ ਸ਼ਹਿਰ ਵਿੱਚ ਲਗਾਈ ਸਟੇਜ ’ਤੇ ਲੈ ਕੇ ਗਏ। ਇਨ੍ਹਾਂ ਸਾਰਿਆਂ ਨੂੰ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਦੌਰਾਨ ਅਗਵਾ ਕਰ ਲਿਆ ਗਿਆ ਸੀ। ਸੈਂਕੜੇ ਲੋਕਾਂ ਦੀ ਭੀੜ ਦੇ ਸਾਹਮਣੇ ਹਮਾਸ ਲੜਾਕਿਆਂ ਨੇ ਵਾਰੋ-ਵਾਰੀ ਤਿੰਨੋਂ ਵੱਲ ਮਾਈਕਰੋਫ਼ੋਨ ਨਾਲ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੂੰ ਰੈੱਡ ਕਰਾਸ ਦੇ ਅਧਿਕਾਰੀਆਂ ਦੇ ਸਪੁਰਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਜਨਤਕ ਬਿਆਨ ਦੇਣ ਲਈ ਕਿਹਾ। ਇਹ ਪਹਿਲੀ ਵਾਰ ਸੀ ਜਦੋਂ ਜੰਗਬੰਦੀ ਦੇ ਇਸ ਪੜਾਅ ਦੌਰਾਨ ਰਿਹਾਅ ਕੀਤੇ ਬੰਦੀਆਂ ਨੂੰ ਉਨ੍ਹਾਂ ਦੀ ਰਿਹਾਈ ਦੌਰਾਨ ਜਨਤਕ ਬਿਆਨ ਦੇਣ ਲਈ ਕਿਹਾ ਗਿਆ ਸੀ। ਰਿਹਾਈ ਤੋਂ ਕੁਝ ਘੰਟੇ ਪਹਿਲਾਂ, ਦਰਜਨਾਂ ਨਕਾਬਪੋਸ਼ ਅਤੇ ਹਥਿਆਰਬੰਦ ਹਮਾਸ ਲੜਾਕੇ ਖੇਤਰ ਦੇ ਮੁੱਖ ਉੱਤਰ-ਦੱਖਣੀ ਹਾਈਵੇਅ ਨੇੜੇ ਰਿਹਾਈ ਵਾਲੇ ਸਥਾਨ ’ਤੇ ਲਾਈਨਾਂ ਵਿੱਚ ਖੜ੍ਹੇ ਸਨ।

Related posts

ਸੜਕ ਹਾਦਸੇ ਵਿੱਚ ਪਾਵਰਕਾਮ ਦੇ ਮੁਲਾਜ਼ਮ ਦੀ ਮੌਤ

Current Updates

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਯਮੁਨਾ ’ਚ ਜਲਪ੍ਰਵਾਹ

Current Updates

ਭਾਜਪਾ ਦੇ ਜਬਲਪੁਰ ਮੈਡੀਕਲ ਸੈੱਲ ਵਿੱਚ ਸੇਵਾ ਨਿਭਾਅ ਰਿਹਾ ਸੀ ਨਕਲੀ ਡਾਕਟਰ, ਕੇਸ ਦਰਜ

Current Updates

Leave a Comment