December 1, 2025
ਖਾਸ ਖ਼ਬਰਰਾਸ਼ਟਰੀ

ਸੜਕ ਹਾਦਸੇ ਵਿੱਚ ਪਾਵਰਕਾਮ ਦੇ ਮੁਲਾਜ਼ਮ ਦੀ ਮੌਤ

ਸੜਕ ਹਾਦਸੇ ਵਿੱਚ ਪਾਵਰਕਾਮ ਦੇ ਮੁਲਾਜ਼ਮ ਦੀ ਮੌਤ

ਪਾਵਰਕਾਮ ਦੇ ਇਕ ਮੁਲਾਜਮ ਦੀ ਅੱਜ ਝਬਾਲ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (35) ਵਾਸੀ ਮਲੀਆ (ਤਰਨ ਤਾਰਨ) ਦੇ ਤੌਰ ਤੇ ਹੋਈ ਹੈ| ਉਹ ਝਬਾਲ ਦੇ ਸਬ-ਸਟੇਸ਼ਨ ਤੇ ਤਾਇਨਾਤ ਸੀ| ਮ੍ਰਿਤਕ ਦੇ ਸਾਥੀ ਰਤਨ ਸਿੰਘ ਨੇ ਦੱਸਿਆ ਕਿ ਉਹ ਸਵੇਰ ਵੇਲੇ ਆਪਣੇ ਮੋਟਰ ਸਾਇਕਲ ਤੇ ਡਿਉਟੀ ਤੇ ਜਾ ਰਿਹਾ ਸੀ ਤਾਂ ਤਰਨ ਤਾਰਨ ਸੜਕ ਤੇ ਗੁਰਦੁਆਰਾ ਬਾਬਾ ਲੰਗਾਹ ਨੇੜੇ ਸਾਹਮਣੇ ਤੋਂ ਆ ਰਹੀ ਤੇਜ ਰਫਤਾਰ ਸਕਾਰਪੀਓ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਦੂਰ ਤੱਕ ਘੜੀਸਦੀ ਹੋਈ ਲੈ ਗਈ|

ਮੌਕੇ ’ਤੇ ਮੌਜੂਦ ਲੋਕਾਂ ਨੇ ਕੁਲਜੀਤ ਸਿੰਘ ਨੂੰ ਜ਼ਖਮੀ ਹਾਲਤ ਵਿਚ ਤਰਨ ਤਾਰਨ ਦੇ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਇਸ ਸਬੰਧੀ ਥਾਣਾ ਝਬਾਲ ਦੀ ਪੁਲੀਸ ਨੇ ਕਾਰਵਾਈ ਕਰਦਿਆਂ ਸਕਾਰਪੀਓ ਦੇ ਡਰਾਇਵਰ ਨੂੰ ਹਿਰਾਸਤ ਵਿੱਚ ਲੈਂਦਿਆਂ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ|

ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ| ਪਾਵਰਕਾਮ ਕਰਮੀਆਂ ਨੇ ਜ਼ਿੰਮੇਵਾਰ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Related posts

ਅੰਮ੍ਰਿਤਪਾਲ ਨੂੰ ਪੈਰੋਲ ਨਾ ਮਿਲਣ ’ਤੇ ਪਿਤਾ ਵੱਲੋਂ ਪੰਜਾਬ ਸਰਕਾਰ ਦੀ ਨਿਖੇਧੀ

Current Updates

ਕੰਗਨਾ ਰਣੌਤ ਸੰਸਾਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੀ ਬ੍ਰਾਂਡ ਅੰਬੈਸਡਰ ਨਾਮਜ਼ਦ

Current Updates

Jio ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੋਖ਼ਮ ਸੀ: ਅੰਬਾਨੀ

Current Updates

Leave a Comment