June 9, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਰਣਬੀਰ ਦੀ ਆਵਾਜ਼ ’ਚ ਵਿਜੈ ਦੀ ਫਿਲਮ ‘ਵੀਡੀ12’ ਦਾ ਟੀਜ਼ਰ ਮੁਕੰਮਲ

ਰਣਬੀਰ ਦੀ ਆਵਾਜ਼ ’ਚ ਵਿਜੈ ਦੀ ਫਿਲਮ ‘ਵੀਡੀ12’ ਦਾ ਟੀਜ਼ਰ ਮੁਕੰਮਲ

ਮੁੰਬਈ:ਬੌਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਨੇ ਤੇਲਗੂ ਸਟਾਰ ਵਿਜੈ ਦੇਵਰਕੋਂਡਾ ਦੀ ਅਗਲੀ ਫਿਲਮ ‘ਵੀਡੀ12’ ਲਈ ਰਿਕਾਰਡਿੰਗ ਦਾ ਕੰਮ ਮੁਕੰਮਲ ਕੀਤਾ ਹੈ। ਰਣਬੀਰ ਬਲੌਕਬਸਟਰ ਫਿਲਮ ‘ਐਨੀਮਲ’ ਵਿੱਚ ਨਜ਼ਰ ਆਇਆ ਸੀ। ਇਸ ਫਿਲਮ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦਰਸ਼ਕ ਵਿਜੈ ਨੂੰ ਦਮਦਾਰ ਕਿਰਦਾਰ ’ਚ ਦੇਖਣ ਲਈ ਕਾਹਲੇ ਹਨ। ਸੂਤਰਾਂ ਅਨੁਸਾਰ ਫਿਲਮ ‘ਵੀਡੀ12’ ਦਾ ਟੀਜ਼ਰ ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਆਵਾਜ਼ ’ਚ ਮੁਕੰਮਲ ਹੋਇਆ ਹੈ। ਇਸ ਨੇ ਟੀਜ਼ਰ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ। ਵਿਜੈ ਆਪਣੀ ਫਿਲਮ ਦੇ ਇਸ ਸਾਲ ਰਿਲੀਜ਼ ਹੋਣ ਦੀ ਤਿਆਰੀ ਕਰ ਰਿਹਾ ਹੈ। ਫਿਲਮ ਦੇ ਟੀਜ਼ਰ ਲਈ ਅਦਾਕਾਰ ਰਣਬੀਰ ਕਪੂਰ ਲਈ ਮੁੰਬਈ ਵਿੱਚ ਆਪਣੀ ਆਵਾਜ਼ ਰਿਕਾਰਡ ਕਰਵਾਈ ਹੈ। ਇਨ੍ਹਾਂ ਦੋਵਾਂ ਅਦਾਕਾਰਾਂ ਦੀ ਸ਼ਮੂਲੀਅਤ ਨੇ ਦਰਸ਼ਕਾਂ ਦੇ ਫਿਲਮ ਲਈ ਉਤਸ਼ਾਹ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਹੈ। ਵਿਜੈ ਦੀ ਇਹ ਫਿਲਮ ਛੇਤੀ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ। ਫਿਲਮ ‘ਵੀਡੀ12’ ਦਾ ਟੀਜ਼ਰ 12 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਮ ‘ਅਰਜੁਨ ਰੈਡੀ’ ਮਗਰੋਂ ਵਿਜੈ ਕਾਫ਼ੀ ਲੰਬੇ ਸਮੇਂ ਬਾਅਦ ਐਕਸ਼ਨ ਰੋਲ ਵਿੱਚ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਰਣਬੀਰ ਕਪੂਰ ਨੇ ਫੈਸ਼ਨ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ। ਉਸ ਨੇ ਆਪਣੇ ਜਨਮ ਦਿਨ ’ਤੇ ਆਪਣਾ ਬਰਾਂਡ ‘ਏਆਰਕੇਐੱਸ’ ਲਾਂਚ ਕੀਤਾ ਸੀ। ਇਸ ਸਬੰਧੀ ਕਰਨ ਜੌਹਰ ਨੇ ਇੰਸਟਾਗ੍ਰਾਮ ’ਤੇ ਪਾਈਆਂ ਸਟੋਰੀਜ਼ ਵਿੱਚ ਰਣਬੀਰ ਦੇ ਬਰਾਂਡ ਦੀਆਂ ਫੋਟੋਆਂ ਸਾਂਝੀਆਂ ਕਰਦਿਆਂ ਇਸ ਬਾਰੇ ਖ਼ੁਲਾਸਾ ਕੀਤਾ ਸੀ। ਇਸ ਸਬੰਧੀ ਰਣਬੀਰ ਦੀ ਮਾਂ ਨੀਤੂ ਕਪੂਰ ਨੇ ਵੀ ਆਪਣੇ ਪੁੱਤਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਉਸ ਦੇ ਨਵੇਂ ਬਰਾਂਡ ਦਾ ਜ਼ਿਕਰ ਕੀਤਾ ਸੀ।

Related posts

‘ਜੇ ਮੈਂ ਦੋਸ਼ੀ ਹਾਂ ਤਾਂ…’, Raj Kundra ਨੇ ਤਿੰਨ ਸਾਲ ਬਾਅਦ ਐਡਲਟ ਫਿਲਮ ਮਾਮਲੇ ‘ਤੇ ਤੋੜੀ ਚੁੱਪੀ, ਇਸ ਨੂੰ ਦੱਸਿਆ ਸਾਜ਼ਿਸ਼

Current Updates

ਸੁਪਰੀਮ ਕੋਰਟ : ਬਹੁਤ ਸਖ਼ਤ ਹੈ ਯੂਪੀ ਦਾ ਗੁੰਡਾ ਐਕਟ, ਸੁਪਰੀਮ ਕੋਰਟ ਅਜਿਹਾ ਕਿਉਂ ਕਿਹਾ?

Current Updates

ਚੀਨੀ ਜਾਸੂਸਾਂ ਦੇ ਹਮਲੇ ਦਾ ਸ਼ਿਕਾਰ ਹੋਈ ਨੌਵੀਂ ਟੈਲੀਕਾਮ ਕੰਪਨੀ: ਵ੍ਹਾਈਟ ਹਾਊਸ

Current Updates

Leave a Comment