December 28, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਪੂਜਾ ਖੇਡਕਰ ਵੱਲੋਂ ਅਗਾਊਂ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ਼

ਪੂਜਾ ਖੇਡਕਰ ਵੱਲੋਂ ਅਗਾਊਂ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ਼

ਨਵੀਂ ਦਿੱਲੀ-ਸਿਵਲ ਸੇਵਾ ਪ੍ਰੀਖਿਆ ਵਿੱਚ ਧੋਖਾਧੜੀ ਅਤੇ ਗ਼ਲਤ ਢੰਗ ਨਾਲ ਓਬੀਸੀ ਅਤੇ ਦਿਵਿਆਂਗ ਕੋਟੇ ਦਾ ਲਾਭ ਲੈਣ ਦੇ ਮਾਮਲੇ ਵਿੱਚ ਮੁਲਜ਼ਮ ਸਾਬਕਾ ਆਈਏਐਸ ਪ੍ਰੋਬੇਸ਼ਨਰੀ ਅਧਿਕਾਰੀ ਪੂਜਾ ਖੇਡਕਰ ਨੇ ਅਗਾਊਂ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਜਸਟਿਸ ਬੀਵੀ ਨਾਗਰਤਨਾ ਅਤੇ ਸਤੀਸ਼ ਚੰਦਰ ਸ਼ਰਮਾ ਦੀ ਬੈਂਚ 15 ਜਨਵਰੀ ਨੂੰ ਪਟੀਸ਼ਨ ’ਤੇ ਸੁਣਵਾਈ ਕਰੇਗੀ। ਖੇੜਕਰ ਨੇ ਦਿੱਲੀ ਹਾਈ ਕੋਰਟ ਦੇ 23 ਦਸੰਬਰ 2024 ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਉਸਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਖੇਡਕਰ ਖ਼ਿਲਾਫ਼ ਪਹਿਲੇ ਨਜ਼ਰੀਏ ਤੋਂ ਮਜ਼ਬੂਤ ​​ਮਾਮਲਾ ਬਣਦਾ ਹੈ ਅਤੇ ਸਿਸਟਮ ਵਿੱਚ ਗੜਬਨ ਕਰਨ ਦੀ ‘ਵੱਡੀ ਸਾਜ਼ਿਸ਼’ ਦਾ ਪਤਾ ਲਗਾਉਣ ਵਾਸਤੇ ਜਾਂਚ ਦੀ ਲੋੜ ਹੈ ਅਤੇ ਉਸਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੇਣ ਨਾਲ ਇਸ ’ਤੇ ਮਾੜਾ ਅਸਰ ਪਵੇਗਾ। ਹਾਈ ਕੋਰਟ ਨੇ ਕਿਹਾ, “ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਜਾਂਦੀ ਹੈੈ।’’

Related posts

ਆਮਿਰ ਖ਼ਾਨ ਦਾ ਗੁਰੂ ਨਾਨਕ ਦੇਵ ਦੇ ਰੂਪ ’ਚ ਪੋਸਟਰ ਨਕਲੀ ਅਤੇ AI ਸਿਰਜਤ ਹੋਣ ਦਾ ਦਾਅਵਾ

Current Updates

ਮੁਕਤਸਰ: ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ ਪੁਲੀਸ ਮੁਕਾਬਲੇ ਦੌਰਾਨ ਕਾਬੂ

Current Updates

ਇਕ ਸਾਲ ਵਿੱਚ 29684 ਸਰਕਾਰੀ ਨੌਕਰੀਆਂ ਦਿੱਤੀਆਂ ਤੇ ਹੋਰ ਭਰਤੀਆਂ ਜਾਰੀ: ਮੁੱਖ ਮੰਤਰੀ

Current Updates

Leave a Comment