September 26, 2026
ਖਾਸ ਖ਼ਬਰਰਾਸ਼ਟਰੀ

ਸਾਬਕਾ ਸੈਨਿਕ ਕੌਮ ਦੇ ਨਿਰਮਾਣ ’ਚ ਯੋਗਦਾਨ ਪਾ ਸਕਦੇ ਨੇ: ਦਿਵੇਦੀ

ਸਾਬਕਾ ਸੈਨਿਕ ਕੌਮ ਦੇ ਨਿਰਮਾਣ ’ਚ ਯੋਗਦਾਨ ਪਾ ਸਕਦੇ ਨੇ: ਦਿਵੇਦੀ

ਪੁਣੇੇ-ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਹੈ ਕਿ ਸਾਬਕਾ ਫ਼ੌਜੀਆਂ ਦੇ ਅਨੁਭਵ ਤੇ ਵਚਨਬੱਧਤਾ ਦੀ ਵਰਤੋਂ ਕੌਮ ਦੇ ਨਿਰਮਾਣ ’ਚ ਕੀਤੀ ਜਾ ਸਕਦੀ ਹੈ। ਇੱਥੇ ਨੌਵੇਂ ਸਾਬਕਾ ਸੈਨਿਕ ਦਿਵਸ ਮੌਕੇ ਸਾਬਕਾ ਫ਼ੌਜੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਿਨ ਦਾ ਖ਼ਾਸ ਮਹੱਤਵ ਹੈ ਕਿਉਂਕਿ ਇਹ ਉਨ੍ਹਾਂ ਬਹਾਦਰ ਫ਼ੌਜੀਆਂ ਦਾ ਸਨਮਾਨ ਕਰਨ ਦਾ ਦਿਹਾੜਾ ਹੈ, ਜਿਨ੍ਹਾਂ ਮੁਲਕ ਦੀ ਸੇਵਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਜੇ ਅਸੀਂ ਸਮੂਹਿਕ ਤੌਰ ’ਤੇ ਆਪਣੀ ਸਮਰੱਥਾ ਦੀ ਗੱਲ ਕਰੀਏ ਤਾਂ 24 ਲੱਖ ਸਾਬਕਾ ਸੈਨਿਕਾਂ, ਸੱਤ ਲੱਖ ਵੀਰ ਨਾਰੀਆਂ, 28 ਲੱਖ ਆਸ਼ਰਿਤਾਂ ਤੇ 28 ਲੱਖ ਪਰਿਵਾਰਕ ਮੈਂਬਰਾਂ ਸਮੇਤ ਇਹ 1.25 ਕਰੋੜ ਬਣਦੀ ਹੈ। ਇੰਨੇ ਵੱਡੇ ਮਨੁੱਖੀ ਸਰੋਤ ’ਚ ਕੌਮ ਦੇ ਨਿਰਮਾਣ ਦੇ ਯਤਨਾਂ ’ਤੇ ਮਹੱਤਵਪੂਰਨ ਪ੍ਰਭਾਵ ਪਾਉਣ ਦੀ ਸਮਰੱਥਾ ਹੈ। ਇਸੇ ਸੰਦਰਭ ’ਚ ਭਾਰਤੀ ਫ਼ੌਜ, ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਟਰੇਨਿੰਗ ਲੈਬਾਰਟਰੀ ਦਾ ਉਦਘਾਟਨ-ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਮਸਨੂਈ ਅੰਗ ਕੇਂਦਰ (ਆਰਟੀਫੀਸ਼ੀਅਲ ਲਿੰਬ ਸੈਂਟਰ) ਵਿੱਚ ਇੱਕ ਨਵੀਂ ਟਰੇਨਿੰਗ ਲੈਬਾਰਟਰੀ ਦਾ ਉਦਘਾਟਨ ਕੀਤਾ। ਇਹ ਲੈਬਾਰਟਰੀ ਸਰੀਰ ਦੇ ਉਪਰਲੇ ਭਾਗਾਂ ਤੋਂ ਅਪਾਹਜ ਹੋ ਚੁੱਕੇ ਫ਼ੌਜੀਆਂ ਦੇ ਪੁਨਰਵਾਸ ਲਈ ਇਸ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾਂ ’ਚ ਅਹਿਮ ਭੂਮਿਕਾ ਨਿਭਾਵੇਗੀ। ਇਸ ਦੌਰਾਨ ਜਨਰਲ ਦਿਵੇਦੀ ਨੂੰ ਸੈਂਟਰ ਦੀ ਕੰਪਿਊਟਰ ਏਡਿਡ ਡਿਜ਼ਾਈਨਿੰਗ ਤੇ ਮੈਨਿਊਫੈਕਚਰਿੰਗ ਵਰਕਸ਼ਾਪਾਂ ਬਾਰੇ ਜਾਣਕਾਰੀ ਦਿੱਤੀ ਗਈ।

Related posts

ਭਾਰਤ ਵਿਚ ਇਲਾਜ ਦੌਰਾਨ ਮਰਨ ਵਾਲੇ ਪਾਕਿਸਤਾਨੀ ਵਿਅਕਤੀ ਦੀ ਲਾਸ਼ ਉਡੀਕ ਰਹੇ ਮਾਪੇ

Current Updates

ਪ੍ਰਸ਼ਾਸਕ ਵੱਲੋਂ ਕਿਸ਼ਨਗੜ੍ਹ ਪਾਵਰ ਸਟੇਸ਼ਨ ਤੇ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ

Current Updates

ਪੁਲੀਸ ਮੁਲਾਜ਼ਮਾਂ ਉਪਰ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਕਾਬੂ

Current Updates

Leave a Comment