June 9, 2025
ਖਾਸ ਖ਼ਬਰਰਾਸ਼ਟਰੀ

ALH ਫਲੀਟ ਨੂੰ ਜ਼ਮੀਨ ‘ਤੇ ਰੱਖਿਆ ਗਿਆ ਐਡਵਾਂਸਡ ਲਾਈਟ ਹੈਲੀਕਾਪਟਰਾਂ ਦੇ ਉਡਾਣ ਭਰਨ ਉੱਤੇ ਰੋਕ

ALH ਫਲੀਟ ਨੂੰ ਜ਼ਮੀਨ 'ਤੇ ਰੱਖਿਆ ਗਿਆ ਐਡਵਾਂਸਡ ਲਾਈਟ ਹੈਲੀਕਾਪਟਰਾਂ ਦੇ ਉਡਾਣ ਭਰਨ ਉੱਤੇ ਰੋਕ

ਨਵੀ ਦਿੱਲੀ-ਕੋਸਟ ਗਾਰਡਜ਼ ਦਾ ਐਡਵਾਂਸਡ ਲਾਈਟ ਹੈਲੀਕਾਪਟਰ (ਏਐੱਲਐੱਚ) ਪਿਛਲੇ ਹਫ਼ਤੇ ਗੁਜਰਾਤ ਦੇ ਪੋਰਬੰਦਰ ਵਿਚ ਹਾਦਸਾਗ੍ਰਸਤ ਹੋਣ ਮਗਰੋਂ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐੱਚਏਐੱਲ) ਨੇ ਹਥਿਆਰਬੰਦ ਬਲਾਂ ਨੂੰ 330 ਹੈਲੀਕਾਪਟਰਾਂ ਦੀ ਪੂਰੀ ਫਲੀਟ ਵਰਤਣ ਤੋਂ ਰੋਕ ਦਿੱਤਾ ਹੈ। ਐਡਵਾਂਸਡ ਲਾਈਟ ਹੈਲੀਕਾਪਟਰਾਂ ਦਾ ਨਿਰਮਾਣ ਕਰਨ ਵਾਲੀ ਐੱਚਏਐੱਲ ਨੇ ਕਿਹਾ ਕਿ ਜਦੋਂ ਤੱਕ ਪੋਰਬੰਦਰ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਦਾ ਤੇ ਇਨ੍ਹਾਂ ਨੂੰ ਦੂਰ ਕਰਨ ਦੇ ਲੋੜੀਂਦੇ ਉਪਾਅ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸਾਰੇ ਅਪਰੇਟਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਹੈਲੀਕਾਪਟਰਾਂ ਨੂੰ ਨਾ ਉਡਾਉਣ। ਗੁਜਰਾਤ ਦੇ ਪੋਰਬੰਦਰ ਵਿਚ 5 ਜਨਵਰੀ ਨੂੰ ਹੋਏ ਹਾਦਸੇ ਵਿਚ ਕੋਸਟ ਗਾਰਡ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਸੀ।

ਦੱਸਣਾ ਬਣਦਾ ਹੈ ਕਿ ਭਾਰਤੀ ਹਵਾਈ ਸੈਨਾ, ਥਲ ਸੈਨਾ ਤੇ ਕੋਸਟ ਗਾਰਡ ਕੋਲ 330 ਐਡਵਾਂਸਡ ਲਾਈਟ ਹੈਲੀਕਾਪਟਰਾਂ ਦੀ ਫਲੀਟ ਹੈ। ਕੁਝ ਪ੍ਰਾਈਵੇਟ ਅਪਰੇਟਰਜ਼ ਵੀ ਇਹ ਹੈਲੀਕਾਪਟਰ ਉਡਾਉਂਦੇ ਹਨ। ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਫਲਾਈਟ ਡੇਟਾ ਰਿਕਾਰਡਰ ਤੇ ਕੋਕਪਿਟ ਵੁਆਇਸ ਰਿਕਾਰਡਰ ਦੀ ਸ਼ੁਰੂਆਤੀ ਸਮੀਖਿਆ ਤੋਂ ਸੰਕੇਤ ਮਿਲਿਆ ਹੈ ਕਿ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਤਿੰਨ-ਚਾਰ ਸਕਿੰਟ ਪਹਿਲਾਂ ਪਾਇਲਟ ਦਾ ਇਸ ’ਤੇ ਕੰਟਰੋਲ ਨਹੀਂ ਰਿਹਾ ਸੀ। ਉਂਝ ਹਾਦਸੇ ਦੇ ਕਾਰਨਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ 15 ਮਹੀਨਿਆਂ ਵਿੱਚ ALH ਨੂੰ ਦਰਪੇਸ਼ ਇਹ ਦੂਜਾ ਵੱਡਾ ਮੁੱਦਾ ਹੈ। ਇਸ ਤੋਂ ਪਹਿਲਾਂ ਅਕਤੂਬਰ 2023 ਵਿੱਚ ਰੱਖਿਆ ਮੰਤਰਾਲੇ ਨੇ ਪੂਰੀ ਫਲੀਟ ਦੇ ਉਡਾਣ ਭਰਨ ’ਤੇ ਰੋਕ ਲਾ ਦਿੱਤੀ ਸੀ। ਉਦੋਂ ਅਰੁਣਾਚਲ ਪ੍ਰਦੇਸ਼ ਵਿੱਚ ਟੂਟਿੰਗ ਨੇੜੇ ਇੱਕ ਹਾਦਸੇ ਵਿੱਚ ਪੰਜ ਫੌਜੀਆਂ ਦੀ ਮੌਤ ਹੋ ਗਈ ਸੀ। ਏਐੱਲਐੱਚ ਦੀ ਪੂਰੀ ਫਲੀਟ ਨੂੰ ਗਰਾਊਂਡ ਕਰਨਾ ਭਾਰਤੀ ਥਲ ਸੈਨਾ ਲਈ ਵੱਡਾ ਝਟਕਾ ਹੈ, ਕਿਉਂਕਿ ਤਲਾਸ਼ੀ ਤੇ ਰਾਹਤ ਕਾਰਜਾਂ ਸਣੇ ਵੱਖ ਵੱਖ ਮਿਸ਼ਨਾਂ ਲਈ ਫੌਜ ਦੀ ਇਨ੍ਹਾਂ ਹੈਲੀਕਾਪਟਰਾਂ ’ਤੇ ਹੀ ਟੇਕ ਰਹਿੰਦੀ ਹੈ।

Related posts

ਤਰਨਤਾਰਨ ਸਰਹੱਦ ਨੇੜਿਓ 549 ਗ੍ਰਾਮ ਹੈਰੋਇਨ ਜ਼ਬਤ

Current Updates

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਲੰਧਰ ‘ਚ ਲੜਕੀ ਨਾਲ ਜਬਰ ਜਨਾਹ ਦੀ ਘਟਨਾ ‘ਤੇ ਲਿਆ ਸਖ਼ਤ ਨੋਟਿਸ, ਦੋਸ਼ੀ ਗਿ੍ਫ਼ਤਾਰ

Current Updates

Bigg Boss 18 : ਅੱਧੀ ਰਾਤ ਨੂੰ ਕੰਬਲ ਦੇ ਹੇਠਾਂ ਰੋਮਾਂਟਿਕ ਹੋਏ ਚੁਮ ਡਰੰਗ-ਕਰਨਵੀਰ ਮਹਿਰਾ, ਇਜ਼ਹਾਰ ਕਰਦੇ ਹੀ ਪਿਆਰ ਚੜ੍ਹਿਆ ਪਰਵਾਨ

Current Updates

Leave a Comment