ਗਾਜ਼ਾ- ਇਜ਼ਰਾਇਲੀ ਫੌਜ ਨੇ ਕਿਹਾ ਕਿ ਉਹ ਖੇਤਰ ਵਿੱਚ ਵਿਗੜਦੀ ਮਨੁੱਖੀ ਸਥਿਤੀ ਨਾਲ ਨਜਿੱਠਣ ਲਈ ਗਾਜ਼ਾ ਦੇ ਤਿੰਨ ਇਲਾਕਿਆਂ ਵਿੱਚ ਲੜਾਈ ਅਸਥਾਈ ਤੌਰ ‘ਤੇ ਰੋਕ ਦੇਵੇਗੀ। ਅਗਲੇ ਨੋਟਿਸ ਤੱਕ ਐਤਵਾਰ ਤੋਂ ਹਰ ਰੋਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਮੁਵਾਸੀ, ਦੀਰ ਅਲ-ਬਲਾਹ ਅਤੇ ਗਾਜ਼ਾ ਸ਼ਹਿਰ ਵਿੱਚ ਆਪਣੀਆਂ ਗਤੀਵਿਧੀਆਂ ਨੁੂੰ ਰੋਕੇਗੀ।
ਫੌਜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਗਾਜ਼ਾ ਵਿੱਚ ਲੋਕਾਂ ਨੂੰ ਭੋਜਨ ਅਤੇ ਹੋਰ ਸਪਲਾਈ ਪਹੁੰਚਾਉਣ ਵਿੱਚ ਸਹਾਇਤਾ ਏਜੰਸੀਆਂ ਦੀ ਮਦਦ ਲਈ ਸੁਰੱਖਿਅਤ ਰਸਤੇ ਵੀ ਸਥਾਪਤ ਕਰੇਗੀ।ਹਾਲ ਵਿੱਚ ਭੋਜਨ ਵੰਡ ਸਥਾਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਕਈ ਸੌ ਫਲਸਤੀਨੀ ਮਾਰੇ ਗਏ ਸਨ। ਫੌਜ ਨੇ ਇਹ ਬਿਆਨ ਅਜਿਹੇ ਸਮੇਂ ਜਾਰੀ ਕੀਤਾ ਜਦੋਂ ਗਾਜ਼ਾ ਵਿੱਚ ਭੁੱਖਮਰੀ ਕਾਰਨ ਮੌਤਾਂ ਦੀ ਗਿਣਤੀ ਵਧੀ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਰਾਹਤ ਸਪਲਾਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗਾਜ਼ਾ ਵਿੱਚ ਕਈ ਫਲਸਤੀਨੀ ਮਾਰੇ ਗਏ ਹਨ।
