November 21, 2026
ਖਾਸ ਖ਼ਬਰਰਾਸ਼ਟਰੀ

ਨੇਤਰਹੀਣ ਕ੍ਰਿਕਟ ਏਸ਼ੀਆ ਕੱਪ: ਮੀਂਹ ਕਾਰਨ ਫਾਈਨਲ ਰੱਦ ਹੋਣ ਮਗਰੋਂ ਪਾਕਿਸਤਾਨ ਨੂੰ ਇਕੱਲੇ ਜੇਤੂ ਐਲਾਨਣ ਦਾ ਭਾਰਤੀ ਟੀਮ ਵੱਲੋਂ ਸਖ਼ਤ ਵਿਰੋਧ

ਨੇਤਰਹੀਣ ਕ੍ਰਿਕਟ ਏਸ਼ੀਆ ਕੱਪ: ਮੀਂਹ ਕਾਰਨ ਫਾਈਨਲ ਰੱਦ ਹੋਣ ਮਗਰੋਂ ਪਾਕਿਸਤਾਨ ਨੂੰ ਇਕੱਲੇ ਜੇਤੂ ਐਲਾਨਣ ਦਾ ਭਾਰਤੀ ਟੀਮ ਵੱਲੋਂ ਸਖ਼ਤ ਵਿਰੋਧ

ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਪੁਰਸ਼ ਨੇਤਰਹੀਣ ਕ੍ਰਿਕਟ ਏਸ਼ੀਆ ਕੱਪ 2026’ ਦਾ ਫਾਈਨਲ ਮੁਕਾਬਲਾ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਇਕੱਲੇ ਜੇਤੂ ਐਲਾਨੇ ਜਾਣ ਦੇ ਫੈਸਲੇ ਦੀ ਕ੍ਰਿਕਟ ਐਸੋਸੀਏਸ਼ਨ ਫਾਰ ਦਿ ਬਲਾਈਂਡ ਇਨ ਇੰਡੀਆ (ਸੀ ਏ ਬੀ ਆਈ) ਨੇ ਸਖ਼ਤ ਨਿਖੇਧੀ ਕੀਤੀ ਹੈ। ਸੀ ਏ ਬੀ ਆਈ ਨੇ ਇਸ ਫੈਸਲੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਸਾਂਝੇ ਜੇਤੂ ਐਲਾਨਿਆ ਜਾਣਾ ਚਾਹੀਦਾ ਹੈ। ਸੀ ਏ ਬੀ ਆਈ ਅਨੁਸਾਰ, ਟੂਰਨਾਮੈਂਟ ਦੇ ਤਕਨੀਕੀ ਨਿਯਮਾਂ ਦੀ ਧਾਰਾ 27 ਵਿਸ਼ੇਸ਼ ਤੌਰ ‘ਤੇ ਟਾਈ (ਬਰਾਬਰ) ਰਹੇ ਫਾਈਨਲ ਮੁਕਾਬਲੇ ਨਾਲ ਸਬੰਧਤ ਹੈ ਅਤੇ ਇਸ ਦੇ ਦੋਵੇਂ ਵਾਕ ਉਸੇ ਸਥਿਤੀ ਦਾ ਹਵਾਲਾ ਦਿੰਦੇ ਹਨ। ਸੀ ਏ ਬੀ ਆਈ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਮੁਤਾਬਕ, ਉਨ੍ਹਾਂ ਨੇ ਇਹ ਪੱਖ ਵਿਸ਼ਵ ਨੇਤਰਹੀਣ ਕ੍ਰਿਕਟ ਕੌਂਸਲ (ਡਬਲਿਊ ਬੀ ਸੀ ਸੀ) ਦੀ ਤਕਨੀਕੀ ਕਮੇਟੀ ਕੋਲ ਰੱਖਿਆ ਸੀ, ਜਿਸ ਤੋਂ ਬਾਅਦ ਕਮੇਟੀ ਸ਼ੁਰੂ ਵਿੱਚ ਦੋਵਾਂ ਟੀਮਾਂ ਨੂੰ ਸਾਂਝੇ ਜੇਤੂ ਐਲਾਨਣ ਲਈ ਸਹਿਮਤ ਹੋ ਗਈ ਸੀ।

ਹਾਲਾਂਕਿ, ਸੀ ਏ ਬੀ ਆਈ ਨੇ ਦੋਸ਼ ਲਾਇਆ ਕਿ ਤਕਨੀਕੀ ਕਮੇਟੀ ਦੇ ਡਾਇਰੈਕਟਰ ਅਤੇ ਪਾਕਿਸਤਾਨ ਬਲਾਈਂਡ ਕ੍ਰਿਕਟ ਕੌਂਸਲ (ਪੀ ਬੀ ਸੀ ਸੀ) ਦੇ ਪ੍ਰਧਾਨ ਨੇ ਬਾਅਦ ਵਿੱਚ ਮੈਚ ਰੈਫਰੀ ਅਤੇ ਅੰਪਾਇਰਾਂ ‘ਤੇ ਦਬਾਅ ਪਾ ਕੇ ਪਾਕਿਸਤਾਨ ਦੇ ਹੱਕ ਵਿੱਚ ਫੈਸਲਾ ਕਰਵਾਇਆ ਅਤੇ ਕਮੇਟੀ ਦੀ ਸ਼ੁਰੂਆਤੀ ਸਹਿਮਤੀ ਨੂੰ ਪਲਟ ਦਿੱਤਾ।

ਸੀ ਏ ਬੀ ਆਈ ਨੇ ਇਸ ਨੂੰ ਇੱਕ ਕੌਮਾਂਤਰੀ ਚੈਂਪੀਅਨਸ਼ਿਪ ਦੇ ਨਤੀਜੇ ਨਾਲ ਛੇੜਛਾੜ ਕਰਨ ਦੀ ਅਸਵੀਕਾਰਨਯੋਗ ਕੋਸ਼ਿਸ਼ ਕਰਾਰ ਦਿੱਤਾ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਦੀ ਭਰੋਸੇਯੋਗਤਾ, ਨਿਰਪੱਖਤਾ ਅਤੇ ਇਮਾਨਦਾਰੀ ‘ਤੇ ਸਵਾਲ ਚੁੱਕੇ। ਸੀ ਏ ਬੀ ਆਈ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਭਾਰਤੀ ਕਪਤਾਨ ਟੀ. ਦੁਰਗਾ ਰਾਓ ਨੇ ਕਿਹਾ, “ਫਾਈਨਲ ਵਿੱਚ ਰੈਫਰੀ ਨੇ ਸਾਨੂੰ ਬੁਲਾਇਆ ਅਤੇ ਦੱਸਿਆ ਕਿ ਰਨ-ਰੇਟ ਦੇ ਆਧਾਰ ‘ਤੇ ਪਾਕਿਸਤਾਨ ਨੂੰ ਜੇਤੂ ਅਤੇ ਸਾਨੂੰ ਉਪ-ਜੇਤੂ ਐਲਾਨਿਆ ਜਾ ਰਿਹਾ ਹੈ। ਅਸੀਂ ਇਸ ਦਾ ਵਿਰੋਧ ਕੀਤਾ ਕਿਉਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਜਦੋਂ ਵੀ ਅਜਿਹੀ ਸਥਿਤੀ ਬਣੀ ਹੈ, ਟੀਮਾਂ ਨੂੰ ਸਾਂਝੇ ਜੇਤੂ ਹੀ ਐਲਾਨਿਆ ਗਿਆ ਹੈ। ਇਹ ਪੂਰੀ ਤਰ੍ਹਾਂ ਨਿਯਮਾਂ ਦੇ ਵਿਰੁੱਧ ਹੈ ਅਤੇ ਅਸੀਂ ਇਸੇ ਦਾ ਵਿਰੋਧ ਕਰ ਰਹੇ ਹਾਂ।”

ਸੀ ਏ ਬੀ ਆਈ ਦੇ ਚੇਅਰਮੈਨ ਅਤੇ ‘ਸਮਰਥਨਮ ਟਰੱਸਟ ਫਾਰ ਦਿ ਡਿਸਏਬਲਡ’ ਦੇ ਸੰਸਥਾਪਕ ਮੈਨੇਜਿੰਗ ਟਰੱਸਟੀ ਮਹਾਂਤੇਸ਼ ਜੀ. ਕਿਵਾਦਾਸੰਨਾਵਰ ਨੇ ਕਿਹਾ, “ਇਹ ਇੱਕ ਸ਼ਰਮਨਾਕ ਫੈਸਲਾ ਅਤੇ ਭਾਰਤੀ ਟੀਮ ਨਾਲ ਸ਼ਰੇਆਮ ਬੇਇਨਸਾਫ਼ੀ ਹੈ। ਜਦੋਂ ਤਕਨੀਕੀ ਕਮੇਟੀ ਦੋਵਾਂ ਟੀਮਾਂ ਨੂੰ ਸਾਂਝੇ ਜੇਤੂ ਐਲਾਨਣ ਲਈ ਪਹਿਲਾਂ ਹੀ ਸਹਿਮਤ ਹੋ ਚੁੱਕੀ ਸੀ, ਤਾਂ ਪਾਕਿਸਤਾਨ ਨੂੰ ਫਾਇਦਾ ਪਹੁੰਚਾਉਣ ਲਈ ਉਸ ਫੈਸਲੇ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ? ਅਜਿਹੀਆਂ ਕਾਰਵਾਈਆਂ ਹੇਰਾਫੇਰੀ, ਗਲਤ ਪਿਰਤਾਂ ਅਤੇ ਕੌਮਾਂਤਰੀ ਨੇਤਰਹੀਣ ਕ੍ਰਿਕਟ ਦੀ ਸਾਖ਼ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰਦੀਆਂ ਹਨ।”

Related posts

ਵਟਸਐਪ ਨੇ ਭਾਰਤ ਵਿੱਚ ਫਰਵਰੀ ਦੌਰਾਨ 97 ਲੱਖ ਖਾਤੇ ਬੰਦ ਕੀਤੇ

Current Updates

ਐਲਨ ਮਸਕ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ

Current Updates

PM ਨਰਿੰਦਰ ਮੋਦੀ ਨੇ ਹਰਸਿਮਰਤ ਕੌਰ ਨਾਲ ਗੱਲਬਾਤ ਕਰਕੇ ਸੁਖਬੀਰ ਸਿੰਘ ਬਾਦਲ ਦੀ ਖ਼ੈਰੀਅਤ ਪੁੱਛੀ

Current Updates

Leave a Comment