December 27, 2025
ਖਾਸ ਖ਼ਬਰਰਾਸ਼ਟਰੀ

ਅਮਰੀਕਾ ਤੇ ਬਰਤਾਨੀਆ ਨੂੰ ਪਤੰਗ ਬਰਾਮਦ ਕਰਦੈ ਗੁਜਰਾਤ: ਪਟੇਲ

ਅਮਰੀਕਾ ਤੇ ਬਰਤਾਨੀਆ ਨੂੰ ਪਤੰਗ ਬਰਾਮਦ ਕਰਦੈ ਗੁਜਰਾਤ: ਪਟੇਲ

ਅਹਿਮਦਾਬਾਦ-ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਇੱਥੇ ਚਾਰ ਰੋਜ਼ਾ ਕੌਮਾਂਤਰੀ ਪਤੰਗ ਉਤਸਵ ਦਾ ਉਦਘਾਟਨ ਕੀਤਾ। ਇਸ ਵਿੱਚ 47 ਦੇਸ਼ਾਂ ਦੇ 143 ਪਤੰਗਬਾਜ਼ ਹਿੱਸਾ ਲੈ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪਤੰਗ ਬਾਜ਼ਾਰ ਦਾ 65 ਫੀਸਦ ਹਿੱਸਾ ਗੁਜਰਾਤ ’ਚ ਹੈ। ਇੱਥੋਂ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਪਤੰਗ ਬਰਾਮਦ ਹੁੰਦਾ ਹੈ।

ਸੂਬੇ ਦੇ ਸੈਰ-ਸਪਾਟਾ ਮੰਤਰੀ ਮੁਲੂ ਬੇਰਾ ਨੇ ਕਿਹਾ ਕਿ ਇਸ ਸਾਲ 47 ਦੇਸ਼ਾਂ ਦੇ 143 ਕੌਮਾਂਤਰੀ ਪਤੰਗਬਾਜ਼ ਅਤੇ ਦੇਸ਼ ਦੇ 11 ਸੂਬਿਆਂ ਦੇ 52 ਪਤੰਗਬਾਜ਼ ਇਸ ਉਤਸਵ ’ਚ ਹਿੱਸਾ ਲੈ ਰਹੇ ਹਨ। ਪਟੇਲ ਨੇ ਕਿਹਾ ਕਿ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਸ ਉਤਸਵ ਨੂੰ ਸੈਰ-ਸਪਾਟੇ ਨਾਲ ਜੋੜ ਕੇ ਪੇਸ਼ ਕੀਤਾ ਸੀ, ਜਿਸ ਨੇ ਗੁਜਰਾਤ ਨੂੰ ਆਲਮੀ ਪਛਾਣ ਦਿੱਤੀ ਹੈ।
ਮੁੱਖ ਮੰਤਰੀ ਨੇ ਅਸਮਾਨ ਵਿੱਚ ਤਿਰੰਗਾ ਗੁਬਾਰਾ ਛੱਡ ਕੇ ਉਤਸਵ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਸ ਸਾਲ 11 ਦੇਸ਼ਾਂ ਦੇ ਰਾਜਦੂਤ ਪਤੰਗ ਉਤਸਵ ਦੇਖਣ ਗੁਜਰਾਤ ਆਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਖਾਣ-ਪੀਣ ਅਤੇ ਸ਼ਿਲਪਕਾਰੀ ਦੇ ਸਟਾਲ ਲਾਉਣ ਵਾਲੇ ਲੋਕ ਲੱਖਾਂ ਰੁਪਏ ਕਮਾਉਂਦੇ ਹਨ। ਪਿਛਲੇ ਸਾਲ ਸਾਢੇ ਪੰਜ ਲੱਖ ਤੋਂ ਵੱਧ ਲੋਕ ਪਤੰਗ ਉਤਸਵ ਵਿੱਚ ਸ਼ਾਮਲ ਹੋਏ ਸਨ।
ਉਨ੍ਹਾਂ ਕਿਹਾ ਕਿ ਗੁਜਰਾਤ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਪਤੰਗ ਬਣਾਉਣ ਵਾਲੇ ਸੂਬੇ ਵਜੋਂ ਮਾਨਤਾ ਮਿਲੀ ਹੈ। ਅਹਿਮਦਾਬਾਦ, ਖੰਭਾਤ ਅਤੇ ਸੂਰਤ ਪਤੰਗ ਬਣਾਉਣ ਦੇ ਕੇਂਦਰ ਬਣ ਗਏ ਹਨ। ਅੱਜ ਦੇਸ਼ ਦੇ ਪਤੰਗ ਬਾਜ਼ਾਰ ਦਾ 65 ਫੀਸਦ ਹਿੱਸਾ ਗੁਜਰਾਤ ਵਿੱਚ ਹੈ। ਹਰ ਸਾਲ ਇੱਥੋਂ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਵਰਗੇ ਦੇਸ਼ਾਂ ’ਚ ਪਤੰਗ ਬਰਾਮਦ ਕੀਤੇ ਜਾਂਦੇ ਹਨ।

Related posts

ਵਿਕੀਮੀਡੀਅਨ ਨਿਤੇਸ਼ ਗਿੱਲ ਦਾ ਸਨਮਾਨ

Current Updates

ਸਰਕਾਰੀ ਸਮਾਗਮ ਮਗਰੋਂ ਨੇਤਾ ਤੇ ਅਧਿਕਾਰੀ ਚਲਦੇ ਬਣੇ; ਅਧਿਆਪਕਾਂ ਦੀਆਂ ਬੱਸਾਂ ਚਿੱਕੜ ’ਚ ਫਸੀਆਂ

Current Updates

ਭਾਰਤ Global Gender Gap Index 2025 ਵਿੱਚ 131ਵੇਂ ਸਥਾਨ ’ਤੇ ਖਿਸਕਿਆ

Current Updates

Leave a Comment