April 9, 2025
ਖਾਸ ਖ਼ਬਰਰਾਸ਼ਟਰੀ

ਅਯੁੱਧਿਆ: ‘ਪ੍ਰਾਣ ਪ੍ਰਤਿਸ਼ਠਾ’ ਦੀ ਪਹਿਲੀ ਵਰ੍ਹੇਗੰਢ ਸਬੰਧੀ ਸਮਾਗਮ ਸ਼ੁਰੂ

ਅਯੁੱਧਿਆ: ‘ਪ੍ਰਾਣ ਪ੍ਰਤਿਸ਼ਠਾ’ ਦੀ ਪਹਿਲੀ ਵਰ੍ਹੇਗੰਢ ਸਬੰਧੀ ਸਮਾਗਮ ਸ਼ੁਰੂ

ਅਯੁੱਧਿਆ-ਅਯੁੱਧਿਆ ਵਿੱਚ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਮੌਕੇ ਪੂਰੇ ਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਪਵਿੱਤਰ ਨਗਰੀ ਵਿੱਚ ਆ ਰਹੇ ਹਨ ਅਤੇ ਉਨ੍ਹਾਂ ਵਿੱਚ ਕਾਫ਼ੀ ਉਤਸ਼ਾਹ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਯਜੁਰਵੇਦ ਦੇ ਪਾਠ ਅਤੇ ਰਾਮ ਲੱਲਾ ਦੀ ਮੂਰਤੀ ’ਤੇ ਤਿਲਕ ਲਾਉਣ ਨਾਲ ਤਿੰਨ ਦਿਨਾਂ ਦੇ ਜਸ਼ਨ ਅੱਜ ਸ਼ੁਰੂ ਹੋ ਗਏ। ਹਜ਼ਾਰਾਂ ਲੋਕ ਨੇੜਿਓਂ-ਦੂਰੋਂ ਸ਼ਹਿਰ ਵਿੱਚ ਪਹੁੰਚ ਚੁੱਕੇ ਹਨ ਅਤੇ 11 ਤੋਂ 13 ਜਨਵਰੀ ਤੱਕ ਚੱਲਣ ਵਾਲੇ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮਾਂ ਨੂੰ ਦੇਖਣ ਲਈ ਮੰਦਰ ਕੰਪਲੈਕਸ ਵੱਲ ਜਾ ਰਹੇ ਹਨ।

ਰਾਮ ਮੰਦਰ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਨੇ ਦੱਸਿਆ, ‘‘ਅਯੁੱਧਿਆ ਪੂਰੀ ਤਰ੍ਹਾਂ ਭਗਵਾਨ ਰਾਮ ਦੀ ਭਗਤੀ ਵਿੱਚ ਡੁੱਬਿਆ ਹੋਇਆ ਹੈ। ਅਯੁੱਧਿਆ ਦੇ ਰਾਮ ਮੰਦਰ ਵਿੱਚ ਹਰ ਰੋਜ਼ ਇਕੱਠੇ ਹੋ ਰਹੇ ਸ਼ਰਧਾਲੂਆਂ ਦੀ ਭਾਰੀ ਭੀੜ ਭਗਵਾਨ ਰਾਮ ਪ੍ਰਤੀ ਅਥਾਹ ਆਸਥਾ ਨੂੰ ਦਰਸਾਉਂਦੀ ਹੈ।’’ ਅਯੁੱਧਿਆ ਦੇ ਮੇਅਰ ਗਿਰੀਸ਼ ਪਤੀ ਤ੍ਰਿਪਾਠੀ ਨੇ ਕਿਹਾ ਕਿ ਔਸਤਨ 1.5 ਲੱਖ ਲੋਕ ਹਰ ਰੋਜ਼ ਅਯੁੱਧਿਆ ਆ ਰਹੇ ਹਨ ਅਤੇ ਇਨ੍ਹਾਂ ਤਿੰਨ ਦਿਨਾਂ ਦੌਰਾਨ ਇੱਥੇ ਆ ਰਹੇ ਲੋਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

ਸੰਪਰਕ ਕਰਨ ’ਤੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੇ ਕਿਹਾ, ‘‘ਇਹ ਨੋਡਲ ਏਜੰਸੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਮੰਦਰ ਦੀਆਂ ਤਿੰਨ ਮੰਜ਼ਿਲਾਂ ਪੂਰੀਆਂ ਹੋ ਗਈਆਂ ਹਨ। ਮੰਦਰ ਦੇ ਗੁੰਬਦ ਦਾ ਕੰਮ ਚੱਲ ਰਿਹਾ ਹੈ ਅਤੇ ਉਹ ਵੀ ਲਗਪਗ ਦੋ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਪਿਛਲੇ ਸਾਲ 22 ਜਨਵਰੀ ਨੂੰ ਅਯੁੱਧਿਆ ਮੰਦਰ ਵਿੱਚ ਰਾਮ ਲੱਲਾ ਦੀ ‘ਪ੍ਰਾਣ ਪ੍ਰਤਿਸ਼ਠਾ’ ਕੀਤੀ ਗਈ ਸੀ। -ਪੀਟੀਆਈ

ਯੋਗੀ ਵੱਲੋਂ ਪੰਜਾਬ ਦੇ ਛੇ ਸਾਲਾ ਬੱਚੇ ‘ਮੁਹੱਬਤ’ ਦਾ ਸਨਮਾਨ-ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ੍ਰੀ ਰਾਮਲੱਲਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਵਰ੍ਹੇਗੰਢ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਮੰਚ ਤੋਂ ਪੰਜਾਬ ਦੇ ਛੇ ਸਾਲ ਲੜਕੇ ਮੁਹੱਬਤ ਦਾ ਸਨਮਾਨ ਕੀਤਾ। ਮੁਹੱਬਤ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਕਸਬੇ ਤੋਂ ਸ਼ੁੱਕਰਵਾਰ ਨੂੰ ਅਯੁੱਧਿਆ ਵਿੱਚ ਸਰਯੂ ਤੱਟ ’ਤੇ ਪਹੁੰਚਿਆ ਸੀ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਹੱਬਤ ਲਗਪਗ 1,200 ਕਿਲੋਮੀਟਰ ਦੌੜ ਕੇ ਅਯੁੱਧਿਆ ਆਇਆ ਹੈ।

ਮੋਦੀ ਵੱਲੋਂ ‘ਪ੍ਰਾਣ ਪ੍ਰਤਿਸ਼ਠਾ’ ਦੀ ਵਰ੍ਹੇਗੰਢ ਮੌਕੇ ਵਧਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਮੰਦਰ ਵਿੱਚ ਰਾਮਲੱਲਾ ਦੀ ਮੂਰਤੀ ਦੀ ‘ਪ੍ਰਾਣ ਪ੍ਰਤਿਸ਼ਠਾ’ ਦੀ ਪਹਿਲੀ ਵਰ੍ਹੇਗੰਢ ਮੌਕੇ ਲੋਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਮੰਦਰ ਨੂੰ ਭਾਰਤੀ ਸਭਿਆਚਾਰ ਅਤੇ ਅਧਿਆਤਮਕਤਾ ਦੀ ਮਹਾਨ ਵਿਰਾਸਤ ਕਰਾਰ ਦਿੰਦਿਆਂ ਕਿਹਾ ਕਿ ਇਹ ਸਦੀਆਂ ਦੀਆਂ ਕੁਰਬਾਨੀਆਂ, ਸੰਘਰਸ਼ ਅਤੇ ਭਗਤੀ ਮਗਰੋਂ ਬਣਾਇਆ ਗਿਆ। ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਇਹ ਰੂਹਾਨੀ ਤੇ ਵਿਸ਼ਾਲ ਰਾਮ ਮੰਦਰ ਵਿਕਸਤ ਭਾਰਤ ਦੀ ਉਸਾਰੀ ਵਿੱਚ ਸੰਕਲਪ ਨੂੰ ਸਾਕਾਰ ਕਰਨ ਵਿੱਚ ਵੱਡੀ ਪ੍ਰੇਰਨਾ ਬਣੇਗਾ।’’

Related posts

ਏਕੇ ਦੀਆਂ ਕੋਸ਼ਿਸ਼ਾਂ ਲਈ ਸੱਦੀ ਬੈਠਕ ਬੇਨਤੀਜਾ, ਅਗਲੇ ਗੇੜ ਦੀ ਬੈਠਕ 18 ਨੂੰ

Current Updates

ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਟਕਰਾਇਆ ਟਰੱਕ, 38 ਜ਼ਖਮੀ

Current Updates

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

Current Updates

Leave a Comment