March 29, 2026
ਅੰਤਰਰਾਸ਼ਟਰੀਖਾਸ ਖ਼ਬਰ

ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ; ਪੰਜ ਮੌਤਾਂ

ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ; ਪੰਜ ਮੌਤਾਂ

ਵਾਸ਼ਿੰਗਟਨ-ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਖ਼ਿੱਤੇ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਲੱਖ ਤੋਂ ਵਧ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਇਸ ਨਾਲ ਹੌਲੀਵੁੱਡ ਹਿੱਲਜ ਲਈ ਵੀ ਖਤਰਾ ਪੈਦਾ ਹੋ ਗਿਆ ਹੈ। ਬਿਲੀ ਕ੍ਰਿਸਟਲ, ਮੈਂਡੀ ਮੂਰ, ਪੈਰਿਸ ਹਿਲਟਨ ਅਤੇ ਕੈਰੀ ਐਲਵੇਜ਼ ਜਿਹੀਆਂ ਹੌਲੀਵੁੱਡ ਹਸਤੀਆਂ ਕੈਲੀਫੋਰਨੀਆ ’ਚ ਰਹਿੰਦੀਆਂ ਹਨ ਅਤੇ ਅੱਗ ’ਚ ਉਨ੍ਹਾਂ ਦੇ ਘਰ ਨੁਕਸਾਨੇ ਗਏ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਚੁੱਕੇ ਗਏ ਕਦਮਾਂ ਦੀ ਨਿਗਰਾਨੀ ਵਾਸਤੇ ਇਟਲੀ ਅਤੇ ਵੈਟੀਕਨ ਦਾ ਦੌਰਾ ਰੱਦ ਕਰ ਦਿੱਤਾ ਹੈ।

ਰਾਸ਼ਟਰਪਤੀ ਵਜੋਂ ਬਾਇਡਨ ਦਾ ਇਹ ਆਖਰੀ ਵਿਦੇਸ਼ ਦੌਰਾ ਸੀ। ਬਾਇਡਨ ਨੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੋਪ ਫਰਾਂਸਿਸ ਅਤੇ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਮੁਲਾਕਾਤ ਲਈ ਤਿੰਨ ਦਿਨੀਂ ਵਿਦੇਸ਼ ਯਾਤਰਾ ’ਤੇ ਰਵਾਨਾ ਹੋਣਾ ਸੀ। ਬਾਇਡਨ ਬੁੱਧਵਾਰ ਨੂੰ ਜੰਮੇ ਆਪਣੇ ਪੜਪੋਤੇ ਨੂੰ ਦੇਖਣ ਲਈ ਲਾਸ ਏਂਜਿਲਸ ਗਏ ਸਨ ਅਤੇ ਉਥੋਂ ਪਰਤਣ ਮਗਰੋਂ ਉਨ੍ਹਾਂ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਤੋਂ ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਅੱਗ ਬਾਰੇ ਜਾਣਕਾਰੀ ਲਈ। ਜ਼ਿਕਰਯੋਗ ਹੈ ਕਿ ਤਿੰਨ ਇਲਾਕਿਆਂ ਪਾਲੀਸੇਡਸ (ਲਾਸ ਏਂਜਿਲਸ ਦੇ ਪੱਛਮ), ਈਟਨ (ਪਾਸਾਡੇਨਾ ਦੇ ਉੱਤਰ) ਅਤੇ ਸਾਂ ਫਰਨਾਂਡੋ ਘਾਟੀ ਦੇ 70 ਸਕੁਏਅਰ ਕਿਲੋਮੀਟਰ ਘੇਰੇ ’ਚ ਅੱਗ ਫੈਲੀ ਹੋਈ ਹੈ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਅੱਗ ’ਤੇ ਕਾਬੂ ਪਾਉਣ ਲਈ 7,500 ਮੁਲਾਜ਼ਮ ਤਾਇਨਾਤ ਕੀਤੇ ਹਨ। ਰੱਖਿਆ ਵਿਭਾਗ ਨੇ ਜਲ ਸੈਨਾ ਦੇ 10 ਹੈਲੀਕਾਪਟਰ ਅਤੇ ਸੀ-130 ਏਅਰਕ੍ਰਾਫ਼ਟ ਸਣੇ ਹੋਰ ਅਮਲੇ ਨੂੰ ਅੱਗ ਬੁਝਾਉਣ ਲਈ ਤਾਇਨਾਤ ਕੀਤਾ ਹੈ। ਲਾਸ ਏਂਜਿਲਸ ਕਾਊਂਟੀ ਸ਼ੈਰਿਫ਼ ਰੌਬਰਟ ਲੂਨਾ ਮੁਤਾਬਕ ਬੁੱਧਵਾਰ ਤੱਕ ਕਰੀਬ 27 ਹਜ਼ਾਰ ਏਕੜ ਰਕਬਾ ਅੱਗ ਦੀ ਮਾਰ ਹੇਠ ਆ ਚੁੱਕਾ ਸੀ।

Related posts

ਚੋਣ ਪ੍ਰਚਾਰ ’ਚ ਏਆਈ ਤੋਂ ਤਿਆਰ ਸਮੱਗਰੀ ਦੀ ਵਰਤੋਂ ’ਚ ਪਾਰਦਰਸ਼ਤਾ ਵਰਤਣ ਦੇ ਨਿਰਦੇਸ਼

Current Updates

ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਾ

Current Updates

ਅਸੀਂ ਵੀਡੀਓ ਚਲਾਵਾਂਗੇ ਅਤੇ ਪੁੱਛਾਂਗੇ ਕਿ ਇਨਸਾਨੀਅਤ ਕੀ ਹੈ: ਸੁਪਰੀਮ ਕੋਰਟ

Current Updates

Leave a Comment