October 29, 2026
ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀ

ਪਰਿਣੀਤੀ ਅਤੇ ਰਾਘਵ ਨੇ ਪੁੱਤਰ ਦਾ ਨਾਂ ਰੱਖਿਆ ‘ਨੀਰ’

ਪਰਿਣੀਤੀ ਅਤੇ ਰਾਘਵ ਨੇ ਪੁੱਤਰ ਦਾ ਨਾਂ ਰੱਖਿਆ ‘ਨੀਰ’

ਚੰਡੀਗੜ੍ਹ- ਪਰਿਨੀਤੀ ਚੋਪੜਾ ਨੇ 19 ਅਕਤੂਬਰ ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਹੁਣ ਕਰੀਬ ਇੱਕ ਮਹੀਨੇ ਬਾਅਦ, ਰਾਘਵ ਚੱਢਾ ਅਤੇ ਪਰਿਨੀਤੀ ਚੋਪੜਾ ਨੇ ਇੱਕ ਪੋਸਟ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੇ ਬੇਟੇ ਦਾ ਨਾਂ ‘ਨੀਰ’ ਰੱਖਿਆ ਗਿਆ ਹੈ।

ਪਰਿਣੀਤੀ ਅਤੇ ਰਾਘਵ ਨੇ ਪੁੱਤਰ ਦਾ ਨਾਂ ਰੱਖਿਆ ‘ਨੀਰ’

ਪਰਿਨੀਤੀ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਪਤੀ ਰਾਘਵ ਚੱਢਾ ਅਤੇ ਬੇਟੇ ਦੇ ਪੈਰਾਂ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, “ਜਲਸਯ ਰੂਪਮ, ਪ੍ਰੇਮਸਯ ਸਵਰੂਪਮ, ਤਤ੍ਰ ਏਵ ਨੀਰ। ਸਾਡੇ ਦਿਲਾਂ ਨੂੰ ਜ਼ਿੰਦਗੀ ਦੀ ਇੱਕ ਅਨੰਤ ਬੂੰਦ ਵਿੱਚ ਸਕੂਨ ਮਿਲਿਆ। ਅਸੀਂ ਉਸਦਾ ਨਾਂ ਰੱਖਿਆ ਨੀਰ, ਜੋ ਕਿ ਪਵਿੱਤਰ, ਦੈਵੀ ਅਤੇ ਅਸੀਮ ਹੈ।”

ਰਾਘਵ ਅਤੇ ਪਰਿਨੀਤੀ ਵੱਲੋਂ ਬੇਟੇ ਦਾ ਨਾਂ ‘ਨੀਰ’ ਰੱਖਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਨਾਂ ਉਨ੍ਹਾਂ ਦੋਵਾਂ ਦੇ ਨਾਵਾਂ ਨੂੰ ਮਿਲਾ ਕੇ ਬਣਿਆ ਹੈ। ਜੋੜੇ ਨੇ ਪਰਿਨੀਤੀ ਦੇ ਨਾਂ ਵਿੱਚੋਂ ‘ਨੀ’ ਅਤੇ ਰਾਘਵ ਦੇ ਨਾਂ ਵਿੱਚੋਂ ‘ਰ’ ਲੈ ਕੇ ਬੇਟੇ ਦਾ ਨਾਂ ਨੀਰ ਰੱਖਿਆ ਹੈ। ਦੱਸ ਦਈਏ ਕਿ ਪਰਿਨੀਤੀ ਚੋਪੜਾ ਨੇ 19 ਅਕਤੂਬਰ ਨੂੰ ਦਿੱਲੀ ਵਿੱਚ ਬੇਟੇ ਨੂੰ ਜਨਮ ਦਿੱਤਾ ਸੀ। ਜੋੜੇ ਨੇ ਇਸਦਾ ਅਧਿਕਾਰਤ ਐਲਾਨ ਕਰਦੇ ਹੋਏ ਲਿਖਿਆ ਸੀ,“ ਆਖ਼ਰਕਾਰ ਉਹ ਆ ਗਿਆ ਹੈ। ਸਾਡਾ ਬੇਟਾ। ਸੱਚਮੁੱਚ ਸਾਨੂੰ ਪਹਿਲਾਂ ਦੀ ਜ਼ਿੰਦਗੀ ਯਾਦ ਨਹੀਂ ਰਹਿੰਦੀ। ਬਾਹਾਂ ਭਰੀਆਂ ਹੋਈਆਂ ਹਨ ਅਤੇ ਉਸ ਤੋਂ ਵੀ ਵੱਧ ਸਾਡੇ ਦਿਲ। ਪਹਿਲਾਂ ਅਸੀਂ ਇੱਕ-ਦੂਜੇ ਦੇ ਨਾਲ ਸੀ, ਹੁਣ ਸਾਡੇ ਕੋਲ ਸਭ ਕੁੱਝ ਹੈ।”

Related posts

ਫਿਲਮ ‘ਐਮਰਜੈਂਸੀ’ ਨੂੰ ਪੰਜਾਬ ’ਚ ਰਿਲੀਜ਼ ਕੀਤੇ ਜਾਣ ਦਾ ਵਿਰੋਧ, ਐਸ.ਜੀ.ਪੀ.ਸੀ.ਪ੍ਰਧਾਨ ਵੱਲੋਂ ਮੁੱਖ ਮੰਤਰੀ ਨੂੰ ਪੱਤਰ

Current Updates

ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ ਮੁੱਖ ਮੰਤਰੀ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ

Current Updates

ਦਿਲਜੀਤ ਦੋਸਾਂਝ ਸ਼ੋਅ: ਕਰਨ ਔਜਲਾ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਸ਼ੋਅ ‘ਚ 55 ਹਜ਼ਾਰ ਰੁਪਏ ਦੀ ਟਿਕਟ ‘ਤੇ ਅਨਲਿਮਟਿਡ ਸ਼ਰਾਬ; ਨਹੀਂ ਗਾ ਸਕਣਗੇ ਇਹ ਗੀਤ

Current Updates

Leave a Comment