April 9, 2025
ਅੰਤਰਰਾਸ਼ਟਰੀਖਾਸ ਖ਼ਬਰ

ਭਾਰਤ ਤੇ ਚੀਨ ਸਰਹੱਦ ’ਤੇ ਸ਼ਾਂਤੀ ਬਰਕਰਾਰ ਰੱਖਣ ਲਈ ਸਹਿਮਤ

ਭਾਰਤ ਤੇ ਚੀਨ ਸਰਹੱਦ ’ਤੇ ਸ਼ਾਂਤੀ ਬਰਕਰਾਰ ਰੱਖਣ ਲਈ ਸਹਿਮਤ

ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਇਥੇ ਵਿਸ਼ੇਸ਼ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਛੇ-ਨੁਕਾਤੀ ਸਹਿਮਤੀ ਬਣੀ ਜਿਨ੍ਹਾਂ ਵਿੱਚ ਸਰਹੱਦਾਂ ’ਤੇ ਸ਼ਾਂਤੀ ਬਰਕਰਾਰ ਰੱਖਣਾ ਅਤੇ ਸਬੰਧਾਂ ਦੇ ਮਜ਼ਬੂਤ ਤੇ ਪਾਏਦਾਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕਣੇ ਜਾਰੀ ਰੱਖਣਾ ਸ਼ਾਮਲ ਹੈ। ਦੋਵੇਂ ਧਿਰਾਂ ਨੇ ਅਗਲੇ ਸਾਲ ਭਾਰਤ ’ਚ ਵਿਸ਼ੇਸ਼ ਨੁਮਾਇੰਦਿਆਂ ਦੀ ਮੀਟਿੰਗ ਦਾ ਨਵਾਂ ਦੌਰ ਕਰਵਾਉਣ ’ਤੇ ਵੀ ਸਹਿਮਤੀ ਜਤਾਈ। ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਪੰਜ ਸਾਲਾਂ ਦੇ ਵਕਫ਼ੇ ਮਗਰੋਂ ਹੋਈ ਪਹਿਲੀ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਸਰਹੱਦੀ ਮੁੱਦਿਆਂ ’ਤੇ ਦੋਵਾਂ ਮੁਲਕਾਂ ਵਿਚਾਲੇ ਬਣੀ ਸਹਿਮਤੀ ਦਾ ਸਕਾਰਾਤਮਕ ਮੁਲਾਂਕਣ ਕੀਤਾ ਅਤੇ ਇਸ ਨੂੰ ਲਾਗੂ ਕਰਦੇ ਰਹਿਣ ਦੀ ਗੱਲ ਦੁਹਰਾਈ। ਬਿਆਨ ਮੁਤਾਬਕ ਦੋਵਾਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰਹੱਦ ਦੇ ਮੁੱਦੇ ਨੂੰ ਦੁਵੱਲੇ ਸਬੰਧਾਂ ਦੀ ਸਮੁੱਚੀ ਸਥਿਤੀ ਤੋਂ ਠੀਕ ਢੰਗ ਨਾਲ ਸੰਭਾਲਣਾ ਚਾਹੀਦਾ ਹੈ ਤਾਂ ਕਿ ਸਬੰਧਾਂ ਦੇ ਵਿਕਾਸ ’ਤੇ ਅਸਰ ਨਾ ਪਵੇ। ਦੋਵਾਂ ਨੁਮਾਇੰਦਿਆਂ ਨੇ 2005 ਦੇ ਸਰਹੱਦ ਮੁੱਦੇ ਦੇ ਹੱਲ ਲਈ ਰਾਜਨੀਤਕ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਰਪੱਖ, ਢੁੱਕਵੇਂ ਅਤੇ ਸਵੀਕਾਰਨਯੋਗ ਹੱਲ ਲੱਭਣੇ ਜਾਰੀ ਰੱਖਣ ਅਤੇ ਸਕਾਰਾਤਮਕ ਕਦਮ ਚੁੱਕਣ ਦੀ ਵਚਨਬੱਧਤਾ ਦੁਹਰਾਈ। ਇਸੇ ਮਗਰੋਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਚੀਨ ਦੇ ਉਪ ਰਾਸ਼ਟਰਪਤੀ ਹਾਨ ਝੇਂਗ ਨਾਲ ਗੱਲਬਾਤ ਕੀਤੀ।

ਸਰਹੱਦ ਪਾਰ ਅਦਾਨ-ਪ੍ਰਦਾਨ ਵਧਾਉਣ ’ਤੇ ਸਹਿਮਤੀ-ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਅਜੀਤ ਡੋਵਾਲ ਤੇ ਵਾਂਗ ਯੀ ਨੇ ਸਰਹੱਦ ਪਾਰ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਤਿੱਬਤ ਅਤੇ ਚੀਨ ਵਿੱਚ ਭਾਰਤੀ ਤੀਰਥ ਯਾਤਰੀਆਂ ਦੀ ਯਾਤਰਾ, ਸੀਮਾ ਪਾਰ ਨਦੀ ਸਹਿਯੋਗ ਅਤੇ ਨਾਥੂਲਾ ਸੀਮਾ ਵਪਾਰ ਮੁੜ ਸ਼ੁਰੂ ਕਰਨ ’ਤੇ ਸਹਿਮਤੀ ਜਤਾਈ। ਦੋਵੇਂ ਧਿਰਾਂ ਨੇ ਸਰਹੱਦ ’ਤੇ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਸਰਹੱਦੀ ਖੇਤਰ ’ਚ ਪ੍ਰਬੰਧ ਤੇ ਕੰਟਰੋਲ ਨੇਮਾਂ ਨੂੰ ਹੋਰ ਪਾਰਦਰਸ਼ੀ ਬਣਾਉਣ ਤੇ ਭਰੋਸਾ ਤੇ ਸ਼ਾਂਤੀ ਬਹਾਲ ਕਰਨ ’ਤੇ ਵੀ ਸਹਿਮਤੀ ਜਤਾਈ।

 

Related posts

ਧੋਖਾਧੜੀ ਦੇ ਮਾਮਲੇ ਅਦਾਕਾਰ ਧਰਮਿੰਦਰ ਨੂੰ ਸੰਮਨ ਜਾਰੀ

Current Updates

ਚੀਨ ਨੇ ਮਾਊਂਟ ਐਵਰੇਸਟ ਦੇ ਖੇਤਰਾਂ ਨੂੰ ਸੈਲਾਨੀਆਂ ਲਈ ਬੰਦ ਕੀਤਾ

Current Updates

ਚਹਿਲ ਦੀ ਵਿਆਹ ਵਰ੍ਹੇਗੰਢ ’ਚ ਪੁੱਜੇ ਮਾਨ

Current Updates

Leave a Comment