December 1, 2025
ਖਾਸ ਖ਼ਬਰਰਾਸ਼ਟਰੀ

ਹਸਪਤਾਲ ’ਚ ਦਾਖ਼ਲ ਨਵਜੰਮੇ ਬੱਚੇ ਨੂੰ ਬਚਾਉਣ ਲਈ ਅੱਗੇ ਆਈਆਂ 15 ਮਾਵਾਂ, ਸਰਜਰੀ ਤੋਂ ਬਾਅਦ ਬੱਚੇ ਨੂੰ ਪ੍ਰਤੀ ਦਿਨ 360 ਮਿਲੀਲੀਟਰ ਮਾਂ ਦੇ ਦੁੱਧ ਦੀ ਲੋੜ

ਹਸਪਤਾਲ ’ਚ ਦਾਖ਼ਲ ਨਵਜੰਮੇ ਬੱਚੇ ਨੂੰ ਬਚਾਉਣ ਲਈ ਅੱਗੇ ਆਈਆਂ 15 ਮਾਵਾਂ, ਸਰਜਰੀ ਤੋਂ ਬਾਅਦ ਬੱਚੇ ਨੂੰ ਪ੍ਰਤੀ ਦਿਨ 360 ਮਿਲੀਲੀਟਰ ਮਾਂ ਦੇ ਦੁੱਧ ਦੀ ਲੋੜ

ਕੋਲਕਾਤਾ : ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਰਾਂਚੀ ਦੇ ਇਕ ਨਵਜੰਮੇ ਬੱਚੇ ਨੂੰ ਬਚਾਉਣ ਲਈ ਕੁਝ ਦਿਨ ਪਹਿਲਾਂ ਮਾਂ ਬਣੀ ਕੋਲਕਾਤਾ ਤੇ ਉਸ ਦੇ ਆਸ-ਪਾਸ ਦੀਆਂ 15 ਮਾਵਾਂ ਅੱਗੇ ਆਈਆਂ ਹਨ। ਦਿਲ ਦੀ ਸਰਜਰੀ ਤੋਂ ਬਾਅਦ ਵੈਂਟੀਲੇਟਰ ’ਤੇ ਚੱਲ ਰਹੇ ਬੱਚੇ ਨੂੰ ਜਿਉਂਦੇ ਰਹਿਣ ਲਈ ਰੋਜ਼ਾਨਾ 360 ਮਿਲੀਲੀਟਰ ਮਾਂ ਦੇ ਦੁੱਧ ਦੀ ਜ਼ਰੂਰਤ ਸੀ, ਜਦੋਂ ਕਿ ਬਿਮਾਰ ਹੋਣ ਕਾਰਨ ਉਸ ਨੂੰ ਆਪਣੀ ਮਾਂ ਤੋਂ ਰੋਜ਼ਾਨਾ 10-15 ਮਿਲੀਲੀਟਰ ਦੁੱਧ ਮਿਲ ਰਿਹਾ ਸੀ। ਮਾਂ ਦੇ ਦੁੱਧ ਲਈ ਬੱਚੇ ਦੇ ਪਿਤਾ ਤੇ ਉਨ੍ਹਾਂ ਦੇ ਦੋਸਤਾਂ ਵੱਲੋਂ ਇੰਟਰਨੈੱਟ ਮੀਡੀਆ ’ਤੇ ਇਸ਼ਤਿਹਾਰ ਦਿੱਤਾ ਗਿਆ ਸੀ ਜਿਸ ਨੂੰ ਦੇਖ ਕੇ ਇਹ ਮਾਵਾਂ ਅੱਗੇ ਆਈਆਂ। ਮਾਂ ਦਾ ਦੁੱਧ ਮਿੱਲਣ ਨਾਲ ਡੇਢ ਮਹੀਨੇ ਦੇ ਬੱਚੇ ਦੀ ਸਥਿਤੀ ’ਚ ਸੁਧਾਰ ਹੋ ਰਿਹਾ ਹੈ।

ਕੋਲਕਾਤਾ ਦੇ ਨਾਲ ਲੱਗਦੇ ਸਾਲਟਲੇਕ ’ਚ ਇਕ ਆਈਟੀ ਕੰਪਨੀ ’ਚ ਕੰਮ ਕਰਨ ਵਾਲੇ ਧੀਰਜ ਕੁਮਾਰ ਦੀ ਪਤਨੀ ਮਾਂਡਵੀ ਕੁਮਾਰੀ ਨੇ ਦੀਵਾਲੀ ਦੇ ਦਿਨ ਰਾਂਚੀ ਦੇ ਇਕ ਹਸਪਤਾਲ ’ਚ ਬੱਚੇ ਨੂੰ ਜਨਮ ਦਿੱਤਾ ਸੀ। ਧੀਰਜ ਨੇ ਦੱਸਿਆ ਕਿ ਜਨਮ ਦੇ 10-11 ਦਿਨਾਂ ਬਾਅਦ ਨਮੋਨੀਆ ਹੋਣ ਕਾਰਨ ਬੱਚਾ ਮਾਂ ਦਾ ਦੁੱਧ ਨਹੀਂ ਪੀ ਰਿਹਾ ਸੀ। ਇਸ ਤੋਂ ਬਾਅਦ ਬੱਚੇ ਨੂੰ ਰਾਂਚੀ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪਤਾ ਲੱਗਾ ਕਿ ਉਸ ਨੂੰ ਦਿਲ ਦੀ ਬਿਮਾਰੀ ਹੈ।

ਪਿਛਲੇ ਦਿਨੀਂ ਬੱਚੇ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੇ ਦਿਲ ਦੀ ਸਫਲ ਸਰਜਰੀ ਹੋਈ। ਫਿਲਹਾਲ ਉਹ ਵੈਂਟੀਲੇਟਰ ’ਤੇ ਹੈ। ਜਦੋਂ ਮਾਂ ਦੇ ਦੁੱਧ ਲਈ ਇੰਟਰਨੈੱਟ ਮੀਡੀਆ ’ਤੇ ਇਸ਼ਤਿਹਾਰ ਦਿੱਤਾ ਗਿਆ ਤਾਂ ਨਵੀਆਂ ਮਾਵਾਂ ਬਣੀਆਂ ਕਈ ਔਰਤਾਂ ਨੇ ਇਸ਼ਤਿਹਾਰ ਦੇਖਿਆ ਤਾਂ ਉਹ ਆਪਣਾ ਦੁੱਧ ਬੱਚੇ ਨੂੰ ਦੇਣ ਲਈ ਰਾਜ਼ੀ ਹੋ ਗਈਆਂ।ਖੇਤੀ ਵਿਗਿਆਨ ’ਚ ਪੀਐੱਚਡੀ ਕਰਨ ਵਾਲੀ ਲੋਪਾਮੁਦਰਾ ਮੁਖਰਜੀ ਤੇ ਆਈਟੀ ਕਰਮਚਾਰੀ ਪੱਲਵੀ ਚੱਟੋਪਾਧਿਆਏ ਨੇ ਕਿਹਾ ਕਿ ਜ਼ਰੂਰਤ ਅਨੁਸਾਰ ਉਹ ਵਾਰਵਾਰ ਆਪਣਾ ਦੁੱਧ ਦੇਣਗੀਆਂ ਜਿਸ ਨਾਲ ਬੱਚੇ ਦੀ ਸਿਹਤ ’ਚ ਸੁਧਾਰ ਹੋ ਸਕੇ।

Related posts

ਜੰਮੂ ਦੇ ਸਾਂਬਾ ਵਿੱਚ ਕਈ ਸ਼ੱਕੀ ਡਰੋਨ ਦਿਖੇ

Current Updates

ਟੈਂਪੂ ਟਰੈਵਲਰ ਦੇ ਕੈਂਟਰ ਨਾਲ ਟਕਰਾਉਣ ਕਾਰਨ 5 ਦੀ ਮੌਤ, 24 ਜ਼ਖ਼ਮੀ

Current Updates

ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਤਿੰਨ ਜਣੇ ਗ੍ਰਿਫ਼ਤਾਰ

Current Updates

Leave a Comment