November 10, 2026
ਖਾਸ ਖ਼ਬਰਰਾਸ਼ਟਰੀ

ਟੈਂਪੂ ਟਰੈਵਲਰ ਦੇ ਕੈਂਟਰ ਨਾਲ ਟਕਰਾਉਣ ਕਾਰਨ 5 ਦੀ ਮੌਤ, 24 ਜ਼ਖ਼ਮੀ

ਟੈਂਪੂ ਟਰੈਵਲਰ ਦੇ ਕੈਂਟਰ ਨਾਲ ਟਕਰਾਉਣ ਕਾਰਨ 5 ਦੀ ਮੌਤ, 24 ਜ਼ਖ਼ਮੀ

ਫ਼ਿਰੋਜ਼ਾਬਾਦ (ਯੂਪੀ): ਆਗਰਾ-ਲਖਨਊ ਐਕਸਪ੍ਰੈੱਸ ਵੇਅ ’ਤੇ ਇਕ ਟੈਂਪੂ ਟਰੈਵਲਰ ਦੇ ਇਕ ਖੜ੍ਹੇ ਕੈਂਟਰ ਨਾਲ ਟਕਰਾ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਟੈਂਪੂ ਟਰੈਵਲਰ ਮਥੁਰਾ ਤੋਂ ਲਖਨਊ 30 ਸਵਾਰੀਆਂ ਨੂੰ ਲੈ ਕੇ ਜਾ ਰਿਹਾ ਸੀ।

ਪੁਲੀਸ ਸੁਪਰਡੈਂਟ (ਦਿਹਾਤੀ) ਅਖਿਲੇਸ਼ ਭਦੌਰੀਆ ਨੇ ਦੱਸਿਆ ਕਿ ਟੈਂਪੂ ਟਰੈਵਲਰ ’ਚ ਸਵਾਰ ਲੋਕ ਸ਼ੁੱਕਰਵਾਰ ਰਾਤ ਕਰੀਬ 10.30 ਵਜੇ ਮਥੁਰਾ ਤੋਂ ਮੁੰਡਨ ਸਮਾਰੋਹ ਤੋਂ ਵਾਪਸ ਆ ਰਹੇ ਸਨ, ਜਦੋਂ ਇਹ ਆਗਰਾ-ਲਖਨਊ ਐਕਸਪ੍ਰੈਸਵੇਅ ’ਤੇ ਸਾਈਡ ’ਤੇ ਖੜ੍ਹੇ ਇਕ ਕੈਂਟਰ ਨਾਲ ਟਕਰਾ ਗਿਆ। ਚਾਰ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਨੇ ਹਸਪਤਾਲ ’ਚ ਦਮ ਤੋੜ ਦਿੱਤਾ।

ਐਸਪੀ ਨੇ ਦੱਸਿਆ ਕਿ ਕੁੱਲ 30 ਯਾਤਰੀਆਂ ਵਿੱਚੋਂ 24 ਜ਼ਖ਼ਮੀ ਹੋਏ ਹਨ ਅਤੇ ਸੈਫ਼ਈ ਤੇ ਸ਼ਿਕੋਹਾਬਾਦ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ। ਟੈਂਪੂ ਟਰੈਵਲਰ ਦੇ ਡਰਾਈਵਰ ਨੇ ਇਕ ਢਾਬੇ ’ਤੇ ਖਾਣਾ ਖਾਣ ਮੌਕੇ ਸ਼ਰਾਬ ਪੀਤੀ ਸੀ ਜਿਸ ਦੇ ਨਤੀਜੇ ਵਜੋਂ ਉਹ ਸੁਸਤ ਸੀ ਅਤੇ ਇਸ ਕਾਰਨ ਇਹ ਘਟਨਾ ਵਾਪਰੀ।

Related posts

ਦੁਨੀਆ ਦਾ ਨੌਵਾਂ ਸਭ ਤੋਂ ਵੱਡਾ ਜੰਗਲੀ ਖੇਤਰ ਵਾਲਾ ਦੇਸ਼ ਬਣਿਆ :ਐਫ.ਏ.ਓ

Current Updates

‘ਅਪਰੇਸ਼ਨ ਸਿੰਧੂਰ’ ਦਾ ਉਹ ਅਣਸੁਲਝਿਆ ਦਰਦ: ਡਰੋਨ ਧਮਾਕੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ, ਇਕੱਲਾ ਰਹਿ ਗਿਆ ਜਸਵੰਤ

Current Updates

ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜਾਦਿਆਂ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

Current Updates

Leave a Comment