April 9, 2025
ਖਾਸ ਖ਼ਬਰਪੰਜਾਬ

ਕਰਤਾਰਪੁਰ ਪੈਸੰਜਰ ਟਰਮੀਨਲ ਦੇਖਣ ਪੁੱਜੇ ਵਿਦਿਆਰਥੀ, ਵਿੱਦਿਅਕ ਟੂਰ ਦੌਰਾਨ ਜ਼ੀਰੋ ਲਾਈਨ ਬਾਰੇ ਹਾਸਲ ਕੀਤੀ ਜਾਣਕਾਰੀ

ਕਰਤਾਰਪੁਰ ਪੈਸੰਜਰ ਟਰਮੀਨਲ ਦੇਖਣ ਪੁੱਜੇ ਵਿਦਿਆਰਥੀ, ਵਿੱਦਿਅਕ ਟੂਰ ਦੌਰਾਨ ਜ਼ੀਰੋ ਲਾਈਨ ਬਾਰੇ ਹਾਸਲ ਕੀਤੀ ਜਾਣਕਾਰੀ

ਡੇਰਾ ਬਾਬਾ ਨਾਨਕ : ਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਬਣੇ ਪੈਸੰਜਰ ਟਰਮੀਨਲ ਅਤੇ ਸ਼੍ਰੀ ਕਰਤਾਰਪੁਰ ਦਰਸ਼ਨ ਸਥਲ ਤੇ ਵਿੱਦਿਅਕ ਟੂਰ ਰਾਹੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਣ ਕਲਾਂ ਪੱਡਾ ਜਲੰਧਰ ਤੋਂ ਆਏ ਵਿਦਿਆਰਥੀਆਂ ਵੱਲੋਂ ਦਰਸ਼ਨ ਸਥਲ ਤੇ ਦੂਰਬੀਨ ਨਾਲ ਦੂਰ ਤੋਂ ਹੀ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਇਲਾਵਾ ਲੈਂਡ ਪੋਰਟ ਅਥਾਰਟੀ ਅਥਰਟੀ ਆਫ ਇੰਡੀਆ ਵੱਲੋਂ ਅਜੂਬੇ ਵਰਗੇ ਬਣਾਏ ਟਰਮੀਨਲ ਨੂੰ ਵੀ ਵੇਖਿਆ ਗਿਆ।

ਇਸ ਮੌਕੇ ਸਕੂਲ ਦੇ ਅਧਿਆਪਕ ਰਵਿੰਦਰ ਕੌਰ, ਗੁਰਭਾਲ ਕੌਰ, ਅਵਤਾਰ ਚੰਦ ਤੇ ਰਾਕੇਸ਼ ਕੁਮਾਰ ਜਲੰਧਰ ਦੀ ਅਗਵਾਈ ਹੇਠ ਇਹ ਵਿੱਦਿਅਕ ਟੂਰ ਦੇ ਵਿਦਿਆਰਥੀਆਂ ਨੂੰ ਲੈਂਡ ਪੋਰਟ ਅਥਾਰਟੀ ਥਰਟੀ ਆਫ ਇੰਡੀਆ ਤੇ ਬੀਐੱਸਐੱਫ ਦੇ ਜਵਾਨਾਂ ਦੀ ਦੇਖ ਰੇਖ ਹੇਠ ਸ਼੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ਵਿੱਚ ਸੰਗਤ ਤੇ ਪੰਗਤ, ਜਵਾਨ ਤੇ ਕਿਸਾਨ ਦੇ ਅਧਾਰਿਤ ਬਣਾਈਆਂ ਗਈਆਂ ਮੂਰਤੀਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ, ਮਹਾਰਾਜਾ ਰਣਜੀਤ ਸਿੰਘ,ਹਰੀ ਸਿੰਘ ਨਲੂਆ, ਮਾਤਾ ਸੁੰਦਰੀ ਅਤੇ ਦਸ ਗੁਰੂਆਂ ਦੀ ਬਣਾਈ ਆਰਟ ਗੈਲਰੀ ਵੀ ਵਿਦਿਆਰਥੀਆਂ ਨੂੰ ਵਿਖਾਈ ਗਈ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਭਾਰਤ-ਪਾਕਿਸਤਾਨ ਦੀ ਜ਼ੀਰੋ ਲਾਈਨ ’ਤੇ ਵੀ ਜਾ ਕੇ ਸਰਹੱਦ ਦਾ ਨਜ਼ਾਰਾ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਯਾਦਗਾਰੀਆਂ ਤਸਵੀਰਾਂ ਖਿਚਵਾਈਆਂ।ਇਸ ਮੌਕੇ ਸਕੂਲ ਸਟਾਫ ਵੱਲੋਂ ਲੈਂਡ ਪੋਰਟ ਅਥਰਟੀ ਆਫ ਇੰਡੀਆ ਅਤੇ ਬੀਐੱਸਐੱਫ ਦੇ ਚੰਗੇ ਵਤੀਰੇ ਦੀ ਪ੍ਰਸ਼ੰਸਾ ਕੀਤੀ। ਇਥੇ ਦੱਸਦਈਏ ਕਿ ਬੁੱਧਵਾਰ ਨੂੰ ਕਰਤਾਰਪੁਰ ਲਾਂਘੇ ਰਾਹੀਂ 447 ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ। ਇਸ ਉਪਰੰਤ ਵਿੱਦਿਅਕ ਟੂਰ ਦੇ ਵਿਦਿਆਰਥੀਆਂ ਵੱਲੋਂ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਚੋਲਾ ਸਾਹਿਬ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਅਤੇ ਭੈਣ ਨਾਨਕੀ ਦੇ ਹੱਥ ਕਢਾਈ ਕੀਤਾ ਰੁਮਾਲ ਅਤੇ ਹਰੀ ਸਿੰਘ ਨਲਵਾ ਦੇ ਦੁਸ਼ਾਲੇ ਸੁਸ਼ੋਭਤ ਹਨ ਦੇ ਦਰਸ਼ਨ ਕੀਤੇ।

Related posts

ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਸਣੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ, ਸ਼ਰਾਬ ਨਾਲ ਭਰੇ ਟਰੱਕ ਨੂੰ ਹਾਈਜੈਕ ਕਰਨ ਦੀ ਸੀ ਯੋਜਨਾ

Current Updates

ਬੱਚਿਆਂ ਨਾਲ ਛੁੱਟੀਆਂ ਬਿਤਾਉਣ ਗਏ ਕਰੀਨਾ ਤੇ ਸੈਫ਼ ਅਲੀ ਖਾਨ

Current Updates

’ਆਪ’ ਵੱਲੋਂ ਕਰੋੜਾਂ ਦੇ ਚੰਡੀਗੜ• ਪਾਰਕਿੰਗ ਘੁਟਾਲੇ ’ਚ ਸੀਬੀਆਈ ਜਾਂਚ ਦੀ ਮੰਗ

Current Updates

Leave a Comment