February 12, 2026
ਖਾਸ ਖ਼ਬਰਰਾਸ਼ਟਰੀ

ਲੱਦਾਖ ਹਿੰਸਾ: ਰਾਹੁਲ ਨੇ ਪੁਲੀਸ ਫਾਇਰਿੰਗ ਵਿੱਚ ਮੌਤਾਂ ਦੀ ਨਿਆਂਇਕ ਜਾਂਚ ਮੰਗੀ

ਲੱਦਾਖ ਹਿੰਸਾ: ਰਾਹੁਲ ਨੇ ਪੁਲੀਸ ਫਾਇਰਿੰਗ ਵਿੱਚ ਮੌਤਾਂ ਦੀ ਨਿਆਂਇਕ ਜਾਂਚ ਮੰਗੀ
ਲੇਹ ਲੱਦਾਖ- ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪੁਲੀਸ ਫਾਇਰਿੰਗ ਵਿੱਚ ਚਾਰ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਨਿਆਂਇਕ ਜਾਂਚ ਦੀ ਵੀ ਮੰਗ ਕੀਤੀ ਹੈ।

ਬੁੱਧਵਾਰ ਨੂੰ ਲੱਦਾਖ ਵਿੱਚ ਮਾਰੇ ਗਏ ਲੋਕਾਂ ਵਿੱਚ ਕਾਰਗਿਲ ਜੰਗ ਦੇ ਸਾਬਕਾ ਫੌਜੀ ਤਸੇਵਾਂਗ ਥਾਰਚਿਨ ਵੀ ਸ਼ਾਮਲ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਗਾਂਧੀ ਦੋਵਾਂ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਉਸ ਦੀ ਮੌਤ ਦੇ ਦੁਆਲੇ ਕੇਂਦਰਿਤ ਕੀਤਾ। ਖੜਗੇ ਨੇ ਥਾਰਚਿਨ ਦੇ ਪਿਤਾ ਦਾ ਇੱਕ ਵੀਡੀਓ ਐਕਸ (X) ’ਤੇ ਪੋਸਟ ਕੀਤਾ ਅਤੇ ਕਿਹਾ ਕਿ ਲੱਦਾਖ ਦਾ ਦੁੱਖ ਪੂਰੇ ਦੇਸ਼ ਦਾ ਦੁੱਖ ਹੈ।

ਖੜਗੇ ਨੇ ਕਿਹਾ, ‘‘ਸ਼ਹੀਦ ਤਸੇਵਾਂਗ ਥਾਰਚਿਨ ਨੇ ਕਾਰਗਿਲ ਜੰਗ ਵਿੱਚ ਮਾਂ ਭਾਰਤ ਪ੍ਰਤੀ ਆਪਣਾ ਫਰਜ਼ ਨਿਭਾਇਆ… ਬਦਲੇ ਵਿੱਚ ਉਸ ਨੂੰ ਕੀ ਮਿਲਿਆ? ਲੱਦਾਖ ਵਿੱਚ ਮੋਦੀ ਸਰਕਾਰ ਦੀ ਗੋਲੀ! ਪਿਤਾ ਵੀ ਫੌਜ ਵਿੱਚ ਸਨ, ਪੁੱਤਰ ਵੀ ਫੌਜ ਵਿੱਚ ਸੀ।’’

ਉਨ੍ਹਾਂ ਕਿਹਾ, “ਜਦੋਂ ਗਲਵਾਨ ਵਿੱਚ LAC ‘ਤੇ ਸਾਡੇ 20 ਬਹਾਦਰ ਜਵਾਨਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਤਾਂ ਮੋਦੀ ਜੀ ਨੇ ਖੁਦ ਚੀਨ ਨੂੰ ‘ਕਲੀਨ ਚਿੱਟ’ ਦਿੱਤੀ! ਜੇਕਰ ਉਨ੍ਹਾਂ ਨੂੰ ਉਦੋਂ ਸਾਡੇ ਬਹਾਦਰ ਜਵਾਨਾਂ ਦੀ ਬਹਾਦਰੀ ਯਾਦ ਨਹੀਂ ਰਹੀ, ਤਾਂ ਹੁਣ ਕੀ ਮੌਕਾ ਹੈ? ਜੋ ਚੀਨ ਨੂੰ ‘ਕਲੀਨ ਚਿੱਟ’ ਦੇ ਸਕਦੇ ਹਨ, ਉਹ ਸਾਡੇ ਤਸੇਵਾਂਗ ਥਾਰਚਿਨ ਵਰਗੇ ਬਹਾਦਰ ਜਵਾਨਾਂ ਦੀ ਸ਼ਹਾਦਤ ਦਾ ਕੀ ਸਤਿਕਾਰ ਕਰਨਗੇ!” ਖੜਗੇ ਨੇ ਦਾਅਵਾ ਕੀਤਾ ਕਿ ਇਹ ਭਾਜਪਾ ਦਾ ਖੋਖਲਾ ਰਾਸ਼ਟਰਵਾਦ ਹੈ।

ਦੱਖਣੀ ਅਮਰੀਕਾ ਦੇ ਚਾਰ ਦੇਸ਼ਾਂ ਦੇ ਦੌਰੇ ‘ਤੇ ਗਏ ਰਾਹੁਲ ਗਾਂਧੀ ਨੇ ਵੀ ਥਾਰਚਿਨ ਦੇ ਪਿਤਾ ਦਾ ਉਹੀ ਵੀਡੀਓ ਪੋਸਟ ਕੀਤਾ ਅਤੇ ਕਿਹਾ, ‘‘ਪਿਤਾ ਫੌਜ ਵਿੱਚ, ਪੁੱਤਰ ਫੌਜ ਵਿੱਚ – ਦੇਸ਼ ਭਗਤੀ ਉਨ੍ਹਾਂ ਦੇ ਖੂਨ ਵਿੱਚ ਹੈ। ਫਿਰ ਵੀ ਭਾਜਪਾ ਸਰਕਾਰ ਨੇ ਦੇਸ਼ ਦੇ ਇਸ ਬਹਾਦਰ ਪੁੱਤਰ ਨੂੰ ਸਿਰਫ਼ ਇਸ ਲਈ ਗੋਲੀ ਮਾਰ ਕੇ ਮਾਰ ਦਿੱਤਾ, ਕਿਉਂਕਿ ਉਹ ਲੱਦਾਖ ਅਤੇ ਆਪਣੇ ਹੱਕਾਂ ਲਈ ਖੜ੍ਹਾ ਹੋਇਆ ਸੀ।’’ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਆਪਣੀ ਹਿੰਦੀ ਪੋਸਟ ਵਿੱਚ ਕਿਹਾ ਕਿ ਪਿਤਾ ਦੀਆਂ ਦਰਦ ਭਰੀਆਂ ਅੱਖਾਂ ਇੱਕ ਸਵਾਲ ਪੁੱਛਦੀਆਂ ਹਨ, ਕੀ ਦੇਸ਼ ਦੀ ਸੇਵਾ ਕਰਨ ਦਾ ਇਹੀ ਇਨਾਮ ਹੈ?

ਉਨ੍ਹਾਂ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਲੱਦਾਖ ਵਿੱਚ ਹੋਈਆਂ ਇਨ੍ਹਾਂ ਹੱਤਿਆਵਾਂ ਦੀ ਨਿਰਪੱਖ ਨਿਆਂਇਕ ਜਾਂਚ ਕੀਤੀ ਜਾਵੇ, ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ… (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਜੀ, ਤੁਸੀਂ ਲੱਦਾਖ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨਾਲ ਗੱਲਬਾਤ ਕਰੋ – ਹਿੰਸਾ ਅਤੇ ਡਰ ਦੀ ਰਾਜਨੀਤੀ ਬੰਦ ਕਰੋ।’’

Related posts

ਉਡਾਣ ਦੌਰਾਨ ਲੜਾਈ ਦੇ ਦੋਸ਼ ਹੇਠ ਅਮਰੀਕਾ ’ਚ ਭਾਰਤੀ ਮੂਲ ਦਾ 21 ਸਾਲਾ ਵਿਅਕਤੀ ਗ੍ਰਿਫ਼ਤਾਰ

Current Updates

ਐਨਆਈਏ ਵੱਲੋਂ ਗੁਰੂਗ੍ਰਾਮ ਬੰਬ ਹਮਲੇ ਸਬੰਧੀ ਗੋਲਡੀ ਬਰਾੜ ਸਣੇ 5 ਖ਼ਿਲਾਫ਼ ਚਾਰਜਸ਼ੀਟ ਦਾਖ਼ਲ

Current Updates

ਜੰਮੂ ਕਸ਼ਮੀਰ ਅਤੇ ਮਿਆਂਮਾਰ ’ਚ ਭੂਚਾਲ ਦੇ ਝਟਕੇ; ਰਿਕਟਰ ਪੈਮਾਨੇ ’ਤੇ ਤੀਬਰਤਾ 3.6

Current Updates

Leave a Comment