April 9, 2025
ਖਾਸ ਖ਼ਬਰਰਾਸ਼ਟਰੀ

ਤਾਜ ਮਹਿਲ ‘ਚ ਲਗਾ ਹੈ ਬੰਬ, ਸਵੇਰੇ 9 ਵਜੇ ਹੋਵੇਗਾ ਧਮਾਕਾ, ਧਮਕੀ ਭਰੇ ਈਮੇਲ ਤੋਂ ਬਾਅਦ ਅਲਰਟ ‘ਤੇ ਸੁਰੱਖਿਆ ਏਜੰਸੀਆਂ, ਕੈਂਪਸ ‘ਚ ਚੱਲ ਰਹੀ ਹੈ ਜਾਂਚ

ਤਾਜ ਮਹਿਲ 'ਚ ਲਗਾ ਹੈ ਬੰਬ, ਸਵੇਰੇ 9 ਵਜੇ ਹੋਵੇਗਾ ਧਮਾਕਾ, ਧਮਕੀ ਭਰੇ ਈਮੇਲ ਤੋਂ ਬਾਅਦ ਅਲਰਟ 'ਤੇ ਸੁਰੱਖਿਆ ਏਜੰਸੀਆਂ, ਕੈਂਪਸ 'ਚ ਚੱਲ ਰਹੀ ਹੈ ਜਾਂਚ

ਆਗਰਾ-ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੈਰ-ਸਪਾਟਾ ਵਿਭਾਗ ਨੂੰ ਮੰਗਲਵਾਰ ਨੂੰ ਇੱਕ ਈਮੇਲ ਰਾਹੀਂ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੇਲ ‘ਚ ਲਿਖਿਆ ਗਿਆ ਸੀ, ‘ਤਾਜ ਮਹਿਲ ‘ਚ ਬੰਬ ਲਗਾਇਆ ਗਿਆ ਹੈ ਜੋ ਸਵੇਰੇ 9 ਵਜੇ ਫਟ ਜਾਵੇਗਾ। ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਐਕਟਿਵ ਹੋ ਗਈਆਂ ਹਨ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਤਾਜ ਮਹਿਲ ਕੰਪਲੈਕਸ ਵਿੱਚ ਜਾਂਚ ਕੀਤੀ ਹੈ। ਪੁਲਿਸ ਨੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਤੇ ਆਲੇ-ਦੁਆਲੇ ਜਾਂਚ ਕੀਤੀ। ਏਸੀਪੀ ਸੈਅਦ ਅਰੀਬ ਅਹਿਮਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਤਾਜ ਮਹਿਲ ਦੇ ਨੇੜੇ ਸੁਰੱਖਿਆ ਏਜੰਸੀਆਂ ਤਾਇਨਾਤ ਹਨ।

Related posts

ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ 21 ਮਾਰਚ ਤੋਂ ਬਜਟ ਸੈਸ਼ਨ ਸੱਦਣ ਦੀ ਪ੍ਰਵਾਨਗੀ

Current Updates

ਦਿੱਲੀ ’ਚ ਵਿਸ਼ਵ ਪੁਸਤਕ ਮੇਲਾ 1 ਤੋਂ 9 ਫਰਵਰੀ ਤੱਕ ਭਰੇਗਾ

Current Updates

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ: ਡਾ. ਬਲਬੀਰ ਸਿੰਘ

Current Updates

Leave a Comment