ਸਿਲੀਗੁੜੀ : ਬੰਗਾਲ ਦੇ ਗੁਆਂਢੀ ਸੂਬੇ ਸਿੱਕਿਮ ’ਚ ਬੱਸ ਚਾਲਕ ਵੱਲੋਂ ਕੰਟਰੋਲ ਗਵਾਉਣ ਕਾਰਨ ਹੋਏ ਸੜਕ ਹਾਦਸੇ ਵਿਚ ਇਕ ਬੱਸ ਕਈ ਫੁੱਟ ਹੇਠਾਂ ਖੱਡ ਵਿਚ ਡਿੱਗ ਗਈ। ਬੱਸ ਹਾਦਸਾਗ੍ਰਸਤ ਹੋਣ ਨਾਲ ਚਾਰ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਦੋ ਹੋਰਾਂ ਦੀ ਮੌਤ ਹਸਪਤਾਲ ਲੈ ਕੇ ਜਾਂਦੇ ਸਮੇਂ ਹੋਈ। 15 ਇਸ ਮਾਮਲੇ ਵਿਚ ਜ਼ਖਮੀ ਦੱਸੇ ਜਾ ਰਹੇ ਹਨ।
ਸ਼ਨਿਚਰਵਾਰ ਨੂੰ ਬੰਗਾਲ ਦੇ ਸਿਲੀਗੁੜੀ ਤੋਂ ਸਿੱਕਮ ਦੀ ਰਾਜਧਾਨੀ ਗੰਗਟੋਕ ਜਾ ਰਹੀ ਇਕ ਬਸ ਰੰਗਪੋ ਦੇ ਲਾਗੇ ਖੱਡ ਵਿਚ ਜਾ ਡਿੱਗੀ। ਬਸ ਵਿਚ ਕਈ ਯਾਤਰੀ ਸਵਾਰ ਸਨ। ਇਸ ਹਾਦਸੇ ਦੀ ਖਬਰ ਮਿਲਦਿਆਂ ਹੀ ਪਹੁੰਚੀ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਨੇ ਰਾਹਤ ਤੇ ਬਚਾਅ ਕਾਰਜ ਅਰੰਭ ਕਰ ਦਿੱਤਾ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਕਈ ਜ਼ਖਮੀ ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਬੱਸ ਰਾਸ਼ਟਰੀ ਰਾਜ ਮਾਰਗ- 10 ’ਤੇ ਗੰਗਟੋਕ ਜਾ ਰਹੀ ਸੀ।