December 1, 2025
ਮਨੋਰੰਜਨ

ਆਤੀਆ ਸ਼ੈਟੀ ਨੇ ਪਤੀ ਰਾਹੁਲ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ

ਆਤੀਆ ਸ਼ੈਟੀ ਨੇ ਪਤੀ ਰਾਹੁਲ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਵੱਲੋਂ ਆਸਟਰੇਲੀਆ ਵਿਰੁੱਧ ਕੀਤੀ 201 ਦੌੜਾਂ ਦੀ ਰਿਕਾਰਡਤੋੜ ਭਾਈਵਾਲੀ ਤੋਂ ਬਾਅਦ ਰਾਹੁਲ ਦੀ ਪਤਨੀ ਤੇ ਅਦਾਕਾਰਾ ਆਤੀਆ ਸ਼ੈੱਟੀ ਨੇ ਆਪਣੇ ਪਤੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ। ਆਥੀਆ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਪਰਥ ਦੇ ਕ੍ਰਿਕਟ ਮੈਦਾਨ ਤੋਂ ਰਾਹੁਲ ਦੀ ਤਸਵੀਰ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਜੈਸਵਾਲ ਅਤੇ ਰਾਹੁਲ ਦੀ ਭਾਈਵਾਲੀ ਆਸਟਰੇਲੀਆ ਵਿੱਚ ਭਾਰਤ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਪਾਰੀ ਹੈ ਜਿਸ ਨੇ 1986 ਵਿੱਚ ਸਿਡਨੀ ਵਿੱਚ ਸੁਨੀਲ ਗਾਵਸਕਰ ਅਤੇ ਕ੍ਰਿਸ ਸ੍ਰੀਕਾਂਤ ਵੱਲੋਂ ਬਣਾਏ 191 ਦੌੜਾਂ ਦੇ ਪਿਛਲੇ ਰਿਕਾਰਡ ਨੂੰ ਤੋੜਿਆ ਹੈ। ਆਤੀਆ ਨੇ ਕੈਪਸ਼ਨ ’ਚ ਰਾਹੁਲ ਲਈ ਲਿਖਿਆ,‘ਉਹ ਜੋ ਕਦੇ ਹਾਰ ਨਹੀਂ ਮੰਨਦਾ ਅਤੇ ਨਾ ਹੀ ਕਦੇ ਪਿੱਛੇ ਹਟਦਾ ਹੈ ਜਿਸ ਨਾਲ ਉਸ ਨੇ 2023 ਵਿੱਚ ਵਿਆਹ ਕਰਵਾਇਆ ਸੀ।’ ਰਿਪੋਰਟਾਂ ਅਨੁਸਾਰ, ਯਸ਼ਸਵੀ ਜੈਸਵਾਲ ਤੇ ਕੇਐੱਲ ਰਾਹੁਲ ਹੁਣ ਆਸਟਰੇਲੀਆ ਵਿੱਚ ਸਮੁੱਚੀ ਭਾਰਤੀ ਭਾਈਵਾਲੀਆਂ ਵਿੱਚ ਛੇਵੇਂ ਸਥਾਨ ’ਤੇ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਜੋੜੇ ਨੇ ਆਪੋ-ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਦੱਸਿਆ ਸੀ ਕਿ ਉਹ 2025 ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਇੱਕ ਨੋਟ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਸੀ, “ਸਾਡੀ ਦੂਆ ਛੇਤੀ ਹੀ ਕਬੂਲ ਹੋਣ ਜਾ ਰਹੀ ਹੈ।

Related posts

ਬਦਲਦੇ ਦੌਰ ’ਚ ਖ਼ਾਨ ਤਿੱਕੜੀ

Current Updates

ਨਹੀਂ ਰਹੇ ਬੌਲੀਵੁੱਡ ਅਦਾਕਾਰ ਧਰਮਿੰਦਰ

Current Updates

ਪਰਿਣੀਤੀ ਅਤੇ ਰਾਘਵ ਨੇ ਪੁੱਤਰ ਦਾ ਨਾਂ ਰੱਖਿਆ ‘ਨੀਰ’

Current Updates

Leave a Comment