April 9, 2025
ਖਾਸ ਖ਼ਬਰਰਾਸ਼ਟਰੀ

‘ਭੜਕਾਊ ਨਾਅਰਿਆਂ’ ਦੀ ਵਰਤੋਂ ਕਰ ਰਹੇ ਨੇ ਭਾਜਪਾ ਆਗੂ: ਖੜਗੇ

‘ਭੜਕਾਊ ਨਾਅਰਿਆਂ’ ਦੀ ਵਰਤੋਂ ਕਰ ਰਹੇ ਨੇ ਭਾਜਪਾ ਆਗੂ: ਖੜਗੇ

ਨਾਗਪੁਰ-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਵੱਲੋਂ ਵੰਡਪਾਊ ਨਾਅਰੇ ਮਾਰਨਾ ਸਮਾਜ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਹੈ ਅਤੇ ਅਜਿਹਾ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਮਹਾਰਾਸ਼ਟਰ ’ਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਗਪੁਰ ਦੇ ਉਮਰੇਡ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਭਾਜਪਾ ਆਗੂ ਪਹਿਲਾਂ ਤੋਂ ਹੀ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਮਾਜ ਦੇ ਧਰੁਵੀਕਰਨ ਲਈ ‘ਬਟੇਂਗੇ ਤੋਂ ਕਟੇਂਗੇ’ ਜਿਹੇ ਨਾਅਰੇ ਦੇ ਰਹੇ ਹਨ। ਉਨ੍ਹਾਂ ਕਿਹਾ, ‘ਹਾਲਾਂਕਿ ਅਜਿਹੇ ਨਾਅਰਿਆਂ ’ਤੇ ਮਹਾਯੁਤੀ ਆਗੂਆਂ ’ਚ ਇੱਕੋ ਜਿਹੀ ਰਾਇ ਨਹੀਂ ਹੈ। ਅਜਿਹਾ ਧਰੁਵੀਕਰਨ ਨਹੀਂ ਹੋਣ ਦੇਣਾ ਚਾਹੀਦਾ।’

ਖੜਗੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਡਾ. ਬੀਆਰ ਅੰਬੇਦਕਰ ਨੂੰ ਕਿਸੇ ਖਾਸ ਭਾਈਚਾਰੇ ਤੱਕ ਸੀਮਤ ਕਰਨਾ ਸਹੀ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਤੇ ਉਸ ਦੇ ਆਗੂਆਂ ਨੇ ਦੇਸ਼ ਦੀ ਏਕਤਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਜਦਕਿ ਭਾਜਪਾ ਤੇ ਆਰਐੱਸਐੱਸ ਨੇ ਦੋਸ਼ ਲਈ ਕੋਈ ਯੋਗਦਾਨ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਅਹਿਮ ਹਨ ਕਿਉਂਕਿ ਮੌਜੂਦਾ ਸਰਕਾਰ ਨੂੰ ਹਰਾਉਣ ਦੀ ਲੋੜ ਹੈ ਜੋ ਚੋਰੀ ਤੇ ਡਰਾ-ਧਮਕਾ ਕੇ ਸੱਤਾ ’ਚ ਆਈ ਹੈ। ਉਨ੍ਹਾਂ ਕਿਹਾ ਕਿ ਜੋ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ’ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਸਨ, ਉਨ੍ਹਾਂ ਨੇ ਕੇਂਦਰੀ ਏਜੰਸੀਆਂ ਦੇ ਡਰੋਂ ਅਜਿਹਾ ਕੀਤਾ ਸੀ। -ਪੀਟੀਆਈ

ਮਹਿਲਾ ਕਰਮੀਆਂ ਦੀ ਕਮਾਈ ਛੇ ਸਾਲ ਪਹਿਲਾਂ ਦੇ ਮੁਕਾਬਲੇ ਘਟੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਮਹਿਲਾ ਕਰਮੀਆਂ ਦੀ ਮੌਜੂਦਾ ਕਮਾਈ ਛੇ ਸਾਲ ਪਹਿਲਾਂ ਦੇ ਮੁਕਾਬਲੇ ’ਚ ਘੱਟ ਹੈ ਅਤੇ ਇਹ ‘ਅੰਮ੍ਰਿਤ ਕਾਲ’ ਦੀ ਨਿਰਾਸ਼ਾਜਨਕ ਹਕੀਕਤ ਹੈ। ਕਾਂਗਰਸ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਇਕ ਬਿਆਨ ’ਚ ਭਾਜਪਾ ਸਰਕਾਰ ’ਤੇ ਕਿਰਤੀਆਂ ’ਚ ਔਰਤਾਂ ਦੀ ਹਿੱਸੇਦਾਰੀ ਸਬੰਧੀ ਅੰਕੜਿਆਂ ’ਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ। ਜੈਰਾਮ ਰਮੇਸ਼ ਨੇ ਇਕ ਬਿਆਨ ’ਚ ਦੋਸ਼ ਲਾਇਆ, ‘‘ਆਰਥਿਕ ਅੰਕੜਿਆਂ ਨਾਲ ਇੰਜ ਛੇੜਖਾਨੀ ਕਦੇ ਵੀ ਨਹੀਂ ਕੀਤੀ ਗਈ, ਜਿਵੇਂ ਪ੍ਰਧਾਨ ਮੰਤਰੀ ਦੇ ਪਿਛਲੇ ਇਕ ਦਹਾਕੇ ਦੇ ਕਾਰਜਕਾਲ ਦੌਰਾਨ ਹੋਈ ਹੈ।’’ ਉਨ੍ਹਾਂ ਕਿਹਾ ਕਿ ਅੰਕੜਿਆਂ ’ਚ ਹੇਰਾਫੇਰੀ ਦੀ ਮਿਸਾਲ ਕਿਰਤ ਖੇਤਰ ’ਚ ਔਰਤਾਂ ਦੀ ਹਿੱਸੇਦਾਰੀ ਅਨੁਪਾਤ ’ਚ 2017-18 ’ਚ 27 ਫ਼ੀਸਦ ਤੋਂ 2023-24 ’ਚ 41.7 ਫ਼ੀਸਦ ਤੱਕ ਵਾਧਾ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ।

Related posts

ਪੰਜਾਬ ਕੈਬਨਿਟ ਦੀ ਮੀਟਿੰਗ ਅਚਨਚੇਤ ਮੁਲਤਵੀ, ਨਵੀਂ ਤਰੀਕ ਹੋਈ ਤੈਅ

Current Updates

ਸ਼ੇਅਰ ਬਾਜ਼ਾਰ ਨੂੰ 1,018 ਅੰਕਾਂ ਦਾ ਵੱਡਾ ਗੋਤਾ

Current Updates

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਤੋਂ 15 ਮਾਰਚ ਤੱਕ, 5 ਨੂੰ ਪੇਸ਼ ਕੀਤਾ ਜਾਵੇਗਾ ਬਜਟ

Current Updates

Leave a Comment