September 9, 2026
ਖਾਸ ਖ਼ਬਰਪੰਜਾਬ

ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਨਿਯੁਕਤ

Giani Raghbir Singh is the new Jathedar of Akal Takht Sahib.
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਚਾਰਜ ਛਡਾਇਆ

ਸ੍ਰੀ ਆਨੰਦਪੁਰ ਸਾਹਿਬ : ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦਾ ਅਹੁਦਾ ਛੱਡਣ ਤੋਂ ਬਾਅਦ ਹੁਣ ਗਿਆਨੀ ਰਘਬੀਰ ਸਿੰਘ ਨਵੇਂ ਜਥੇਦਾਰ ਹੋਣਗੇ। ਗਿਆਨੀ ਹਰਪ੍ਰੀਤ ਸਿੰਘ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਰਕਰਾਰ ਰਹਿਣਗੇ। ਜਥੇਦਾਰ ਰਘਬੀਰ ਸਿੰਘ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ ਤੇ ਉਨ੍ਹਾਂ ਦੀ ਥਾਂ ਹੁਣ ਗਿਆਨੀ ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ।

ਗਿਆਨੀ ਰਘਬੀਰ ਸਿੰਘ ਦਾ ਜਨਮ ਪਿਤਾ ਸਰਦਾਰ ਬਚਨ ਸਿੰਘ ਅਤੇ ਮਾਤਾ ਸਰਦਾਰਨੀ ਸਵਿੰਦਰ ਕੌਰ ਦੇ ਗ੍ਰਹਿ ਵਿਖੇ ਪਿੰਡ ਸੁਲਤਾਨਵਿੰਡ, ਪੱਤੀ ਮਨਸੂਰ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਤੀ 29 ਮਾਰਚ 1970 ਨੂੰ ਹੋਇਆ। ਉਨ੍ਹਾਂ ਦੀਆਂ 2 ਬੇਟੀਆਂ ਅਤੇ ਇੱਕ ਬੇਟਾ ਹੈ।

ਗਿਆਨੀ ਜੀ ਸਾਲ 1989 ਵਿੱਚ ਬਤੌਰ ਅਖੰਡ ਪਾਠੀ ਭਰਤੀ ਹੋਏ ਸਨ। ਉਹ 1982 ਵਿੱਚ ਗ੍ਰੰਥੀ ਸਿੰਘ ਬਣੇ। ਸਾਲ 1992 ਤੋਂ 1995 ਤੱਕ ਉਨ੍ਹਾਂ ਵੱਖ-ਵੱਖ ਸਥਾਨਾਂ ‘ਤੇ ਬਤੌਰ ਗ੍ਰੰਥੀ ਸਿੰਘ ਸੇਵਾ ਨਿਭਾਈ। ਉਨ੍ਹਾਂ ਸਾਲ 1995 ਵਿੱਚ ਪੰਜ ਪਿਆਰਾਂ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੇਵਾ ਦੀ ਅਰੰਭਤਾ ਕੀਤੀ ਅਤੇ ਸਾਲ 1995 ਤੋਂ 21 ਅਪ੍ਰੈਲ 2014 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਤੌਰ ਪੰਜ ਪਿਆਰਾਂ ‘ਚ ਸੇਵਾ ਨਿਭਾਈ।

ਗਿਆਨੀ ਜੀ ਨੇ ਹਮੇਸ਼ਾਂ ਸੇਵਾ ਕਰਦਿਆਂ ਤਨਦੇਹੀ ਅਤੇ ਇਕਾਗਰਤਾ ਦੇ ਨਾਲ ਜਿੰਮੇਵਾਰੀਆਂ ਨਿਭਾਈਆਂ ਨੇ ਅਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕੀਤਾ।ਗਿਆਨੀ ਰਘਬੀਰ ਸਿੰਘ ਨੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ 2017 ’ਚ ਦੇਹਾਂਤ ਹੋਣ ਤੋਂ ਬਾਅਦ ਅਗਸਤ 2017 ‘ਚ ਬਤੌਰ ਕਾਰਜਕਾਰੀ ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲੀ ਸੀ। ਉਨ੍ਹਾਂ ਦਾ ਜਨਮ 1970 ਵਿਚ ਅੰਮ੍ਰਿਤਸਰ ਸਾਹਿਬ ਦੇ ਪਿੰਡ ਸੁਲਤਾਨ ਵਿੰਡ ਪੱਤੀ ਮਨਸੂਰ ਵਿਖੇ ਹੋਇਆ ਤੇ ਅਤੇ 1989 ‘ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਸਰ ’ਚ 1992 ਤੋਂ 1995 ਤੱਕ ਬਤੌਰ ਗ੍ਰੰਥੀ ਵੱਖ ਵੱਖ ਸਥਾਨਾਂ ਤੇ ਸੇਵਾਵਾਂ ਦਿੱਤੀਆਂ। 1995 ਵਿਚ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਾ ਨਿਯੁਕਤ ਕੀਤਾ ਗਿਆ, ਜਿੱਥੇ ਉਹ 2014 ਤੱਕ ਸੇਵਾ ਕਰਦੇ ਰਹੇ। 21 ਅਪਰੈਲ 2014 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸੱਚਖੰਡ ਹਰਮੰਦਿਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਸੰਭਾਲੀ ਗਈ ਤੇ 2017 ਤੱਕ ਉਨ੍ਹਾਂ ਇਹ ਸੇਵਾ ਨਿਭਾਈ। ਗਿਆਨੀ ਰਘਬੀਰ ਸਿੰਘ ਨੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਚਰਨਾਂ ਨਾਲ ਜੋੜਨ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ।ਜਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਜੰਮਪਲ ਗਿਆਨੀ ਸੁਲਤਾਨ ਸਿੰਘ ਨੇ ਆਪਣੀਆਂ ਸੇਵਾਵਾਂ ਬਤੌਰ ਗ੍ਰੰਥੀ ਸਿੰਘ ਸ਼ਰੂ ਕੀਤੀਆਂ ਸਨ ਤੇ ਉਸ ਉਪਰੰਤ ਉਹ ਬਤੌਰ ਪੰਜ ਪਿਆਰਾ ਅਤੇ ਅਰਦਾਸੀਆ ਸਿੰਘ ਵੀ ਸੇਵਾਵਾਂ ਨਿਭਾਉਂਦੇ ਰਹੇ। ਸਾਲ 2021 ਤੋਂ ਉਹ ਹਰਮਿੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਸਿੰਘ ਸੇਵਾਵਾਂ ਨਿਭਾਅ ਰਹੇ ਸਨ।

Related posts

COP29 ‘ਤੇ ਹਾਵੀ ਹੋਵੇਗਾ ਦਿੱਲੀ ਪ੍ਰਦੂਸ਼ਣ ਦਾ ਮੁੱਦਾ; ਦੇਸ਼ ਦੇ ਕਈ ਸ਼ਹਿਰਾਂ ‘ਚ AQI 500 ਤੋਂ ਪਾਰ, ਮਾਹਿਰਾਂ ਨੇ ‘health emergency’ ਦਾ ਕੀਤਾ ਐਲਾਨ

Current Updates

ਮੈਕਸੀਕੋ ਵੱਲੋਂ ਟੈਕਸ ਵਧਣ ’ਤੇ ਆਟੋ ਕੰਪੋਨੈਂਟ ਨਿਰਯਾਤਕਾਂ ਲਈ ਲਾਗਤ ਦਾ ਦਬਾਅ ਵਧੇਗਾ

Current Updates

ਨਸ਼ਿਆਂ ਦੇ ਸਫਾਏ ਲਈ ਮੋਹਰੀ ਭੂਮਿਕਾ ਨਿਭਾਉਣ ਪੰਚਾਇਤਾਂ : ਜੈ ਕ੍ਰਿਸ਼ਨ ਸਿੰਘ ਰੌੜੀ

Current Updates

Leave a Comment