October 24, 2026
ਖਾਸ ਖ਼ਬਰਪੰਜਾਬਰਾਸ਼ਟਰੀ

ਨਸ਼ਾ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਆਪ ਸਰਕਾਰ ਨੂੰ ਘੇਰਿਆ; ਲੋਕਾਂ ਦਾ ਭਾਜਪਾ ‘ਤੇ ਵਧ ਰਿਹਾ ਭਰੋਸਾ ਦੱਸਿਆ

ਨਸ਼ਾ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਆਪ ਸਰਕਾਰ ਨੂੰ ਘੇਰਿਆ; ਲੋਕਾਂ ਦਾ ਭਾਜਪਾ 'ਤੇ ਵਧ ਰਿਹਾ ਭਰੋਸਾ ਦੱਸਿਆ
ਲੁਧਿਆਣਾ- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਮਨਿੰਦਰ ਸਿੰਘ ਮਹਿੰਦੀ, ਸਾਬਕਾ ਐੱਮ.ਸੀ. ਅਤੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨਵਨੀਤ ਸਿੰਘ ਨਵੀ ਬਰਾੜ, ਇੰਚਾਰਜ ਆਈ.ਟੀ. ਸੈੱਲ ਪੰਜਾਬ ਅਤੇ ਉਪ ਪ੍ਰਧਾਨ ਐੱਸ.ਓ.ਆਈ. ਪੰਜਾਬ, ਹਰਮੀਤ ਸਿੰਘ ਬੁੱਟਰ ਯੂਥ ਅਕਾਲੀ ਆਗੂ, ਹਰਮੰਦਰ ਪਾਲ ਪਹਿਲਵਾਨ, ਯੂਥ ਆਗੂ ਤੇ ਫਿਟਨੈੱਸ ਕੋਚ ਅਤੇ ਲਖਵੀਰ ਸਿੰਘ ਖਿਰਕੀਆਂਵਾਲਾ ਯੂਥ ਅਕਾਲੀ ਆਗੂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ।
ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਾਰੇ ਆਗੂਆਂ ਦਾ ਭਾਜਪਾ ਪਰਿਵਾਰ ਵਿੱਚ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੀ ਯੋਗ ਅਗਵਾਈ ਵਿੱਚ ਪੰਜਾਬੀਆਂ ਦੇ ਵਧ ਰਹੇ ਵਿਸ਼ਵਾਸ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਲਗਾਤਾਰ ਪੰਜਾਬ ਵਿੱਚ ਭਾਜਪਾ ਦਾ ਦਿਨੋਂ ਦਿਨ ਕਾਫ਼ਿਲਾ ਵੱਧਦਾ ਜਾ ਰਿਹਾ ਹੈ। ਵੱਖ ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਭਾਜਪਾ ‘ਚ ਸ਼ਾਮਲ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ, ਖ਼ਾਸ ਕਰਕੇ ਨੌਜਵਾਨ, ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸ ਦੇ ਏਜੰਡੇ ‘ਤੇ ਭਰੋਸਾ ਜਤਾ ਰਹੇ ਹਨ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਅੱਜ ਜੋ ਹਾਲਾਤ ਬਣੇ ਹਨ।‌ ਨਸ਼ਾ, ਗੈਂਗਸਟਰਵਾਦ, ਫਿਰੌਤੀਆਂ, ਵਿਗੜੀ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਕਰਜ਼ਾ ਵੱਡੀ ਸਮੱਸਿਆ ਬਣਿਆ ਹੋਇਆ ਹੈ ਅਤੇ ਮੌਜੂਦਾ ਆਪ ਸਰਕਾਰ ਇਹਨਾਂ ਸਾਰੇ ਮੁੱਦਿਆਂ ਉਪਰ ਫੇਲ੍ਹ ਰਹੀ ਹੈ। ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਦਾ ਰਾਜ ਦੇਖ ਚੁੱਕੀਆਂ ਹਨ ਅਤੇ ਹੁਣ ਲੋਕਾਂ ਵਿੱਚ ਇੱਕੋ ਆਵਾਜ਼ ਹੈ ਕਿ ਇਸ ਵਾਰ ਭਾਜਪਾ ਨੂੰ ਮੌਕਾ ਦੇਣਾ ਹੈ। ਜਿਸ ਕਰਕੇ ਇਸ ਵਾਰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਮੁੜ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰ ਏ ਖਾਲਸਾ ਵਾਲਾ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵੀ ਹਾਜ਼ਰ ਸਨ।

Related posts

ਸਾਬਕਾ ਮੰਤਰੀ Laljit Bhullar ਦੀ ਜ਼ਮਾਨਤ ਅਰਜ਼ੀ ਰੱਦ

Current Updates

ਜੀਐੱਸਟੀ ਦਰਾਂ ’ਚ ਸੁਧਾਰ ’ਤੇ ਚਰਚਾ ਲਈ ਕੌਂਸਲ ਮੀਟਿੰਗ ਸ਼ੁਰੂ

Current Updates

ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ, ਹਥਿਆਰ ਜ਼ਬਤ

Current Updates

Leave a Comment