December 28, 2025
ਖਾਸ ਖ਼ਬਰਰਾਸ਼ਟਰੀ

ਪੰਚਕੂਲਾ ’ਚ ਦੇਹਰਾਦੂਨ ਨਾਲ ਸਬੰਧਤ ਪਰਿਵਾਰ ਦੇ ਸੱਤ ਜੀਅ ਕਾਰ ਵਿਚ ਮ੍ਰਿਤ ਮਿਲੇ

ਪੰਚਕੂਲਾ ’ਚ ਦੇਹਰਾਦੂਨ ਨਾਲ ਸਬੰਧਤ ਪਰਿਵਾਰ ਦੇ ਸੱਤ ਜੀਅ ਕਾਰ ਵਿਚ ਮ੍ਰਿਤ ਮਿਲੇ

ਪੰਚਕੂਲਾ- ਪੰਚਕੂਲਾ ਦੇ ਸੈਕਟਰ 27 ਵਿਚ 26-27 ਮਈ ਦੀ ਦਰਮਿਆਨ ਰਾਤ ਨੂੰ ਘਰ ਦੇ ਬਾਹਰ ਪਾਰਕ ਕੀਤੀ ਕਾਰ ਵਿਚੋਂ ਦੇਹਰਾਦੂਨ ਨਾਲ ਸਬੰਧਤ ਪਰਿਵਾਰ ਦੇ ਸੱਤ ਜੀਅ ਮ੍ਰਿਤ ਮਿਲੇ ਹਨ। ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਪਰਿਵਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦ ਆਪਣੀ ਜਾਨ ਲਈ ਹੈ।

ਮ੍ਰਿਤਕਾਂ ਵਿਚ 42 ਸਾਲਾ ਪ੍ਰਵੀਨ ਮਿੱਤਲ, ਉਸ ਦੇ ਮਾਤਾ ਪਿਤਾ, ਪਤਨੀ, ਦੋ ਧੀਆਂ ਤੇ ਇਕ ਪੁੱਤ ਸ਼ਾਮਲ ਹਨ। ਪੁਲੀਸ ਨੇ ਕਿਹਾ ਕਿ ਪਰਿਵਾਰ ਵੱਡੇ ਵਿੱਤੀ ਸੰਕਟ ’ਚੋਂ ਲੰਘ ਰਿਹਾ ਸੀ, ਜਿਸ ਕਰਕੇ ਉਨ੍ਹਾਂ ਇਹ ਸਿਰੇ ਦਾ ਕਦਮ ਚੁੱਕਿਆ। ਕਾਰ ਵਿਚੋਂ ਇਕ ਨੋਟ ਵੀ ਮਿਲਿਆ ਹੈ, ਪਰ ਪੁਲੀਸ ਨੇ ਅਜੇ ਤੱਕ ਇਸ ਵਿਚਲੇ ਵੇਰਵੇ ਸਾਂਝੇ ਨਹੀਂ ਕੀਤੇ। ਕਾਰ ਅੰਦਰੋਂ ਬੰਦ ਸੀ, ਅਤੇ ਜਦੋਂ ਅਧਿਕਾਰੀ ਪਹੁੰਚੇ ਤਾਂ ਸੱਤ ਲਾਸ਼ਾਂ ਇਕੱਠੀਆਂ ਮਿਲੀਆਂ।

ਸੂਚਨਾ ਮਿਲਣ ਤੋਂ ਫੌਰੀ ਮਗਰੋਂ ਡੀਸੀਪੀ ਹਿਮਾਦਰੀ ਕੌਸ਼ਿਕ ਅਤੇ ਡੀਸੀਪੀ ਅਮਿਤ ਦਹੀਆ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਕਾਰ ਦੀ ਜਾਂਚ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਸੱਦਿਆ ਗਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਾਹਨ ਤੇ ਆਲੇ ਦੁਆਲੇ ਦੇ ਖੇਤਰ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਪੜਾਅ ’ਤੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ, ਪਰ ਜਾਂਚ ਜਾਰੀ ਹੈ।

ਰਿਪੋਰਟਾਂ ਅਨੁਸਾਰ ਸਾਰੀਆਂ ਲਾਸ਼ਾਂ ਨੂੰ ਸੈਕਟਰ 6 ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਮੌਤਾਂ ਦੇ ਪਿੱਛੇ ਸਹੀ ਕਾਰਨ ਅਤੇ ਹਾਲਾਤਾਂ ਦੀ ਪੁਸ਼ਟੀ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।

Related posts

ਪੱਤਰਕਾਰ ਨਾਲ ਕੁੱਟਮਾਰ ਕਰਨ ਵਾਲੇ ਦੋ ਪੰਜਾਬ ਪੁਲੀਸ ਮੁਲਾਜ਼ਮ ਮੁਅੱਤਲ, ਮਾਮਲਾ ਦਰਜ

Current Updates

ਜੰਮੂ-ਕਸ਼ਮੀਰ: ਸੋਪੋਰ ’ਚ ਅਤਿਵਾਦ ਵਿਰੋਧੀ ਅਭਿਆਨ ਤੀਜੇ ਦਿਨ ਮੁਕੰਮਲ

Current Updates

200 ਕਰੋੜ ਫਿਰੌਤੀ ਮਾਮਲਾ: ਸੁਕੇਸ਼ ਚੰਦਰਸ਼ੇਖਰ ਵੱਲੋਂ ਅਦਿਤੀ ਸਿੰਘ ਨੂੰ 217 ਕਰੋੜ ਰੁਪਏ ਦੇ ਸਮਝੌਤੇ ਦੀ ਪੇਸ਼ਕਸ਼

Current Updates

Leave a Comment