July 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਫੌਜ ਦੀ ਤੋਪਖਾਨਾ ਰੈਜੀਮੈਂਟ ‘ਚ ਪਹਿਲੀ ਵਾਰ ਪੰਜ ਮਹਿਲਾ ਅਫਸਰਾਂ ਦੀ ਤਾਇਨਾਤੀ

For the first time, the deployment of five women officers in the

ਨਵੀਂ ਦਿੱਲੀ: ਭਾਰਤੀ ਫੌਜ ਨੇ ਪਹਿਲੀ ਵਾਰ ਆਪਣੀ ਤੋਪਖਾਨਾ ਰੈਜੀਮੈਂਟ ਵਿੱਚ ਪੰਜ ਮਹਿਲਾ ਅਫਸਰਾਂ ਨੂੰ ਸ਼ਾਮਲ ਕੀਤਾ ਹੈ। ਰੇਜੀਮੈਂਟ ਆਫ ਆਰਟਿਲਰੀ ਵਿੱਚ ਸ਼ਾਮਲ ਮਹਿਲਾ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਚੇਨਈ ਵਿੱਚ ਆਫਿਸਰਜ਼ ਟ੍ਰੇਨਿੰਗ ਅਕੈਡਮੀ (OTA) ਵਿੱਚ ਸਫਲਤਾਪੂਰਵਕ ਆਪਣੀ ਸਿਖਲਾਈ ਪੂਰੀ ਕੀਤੀ। ਫੌਜੀ ਸੂਤਰਾਂ ਨੇ ਦੱਸਿਆ ਕਿ ਲੈਫਟੀਨੈਂਟ ਮਹਿਕ ਸੈਣੀ, ਲੈਫਟੀਨੈਂਟ ਸਾਕਸ਼ੀ ਦੂਬੇ, ਲੈਫਟੀਨੈਂਟ ਅਦਿਤੀ ਯਾਦਵ ਅਤੇ ਲੈਫਟੀਨੈਂਟ ਪਯਾਸ ਮੌਦਗਿਲ ਸਮੇਤ ਪੰਜ ਮਹਿਲਾ ਅਫਸਰਾਂ ਨੂੰ ਤੋਪਖਾਨਾ ਰੈਜੀਮੈਂਟ ਵਿੱਚ ਸ਼ਾਮਲ ਕੀਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਪੰਜ ਮਹਿਲਾ ਅਧਿਕਾਰੀਆਂ ‘ਚੋਂ ਤਿੰਨ ਚੀਨ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਸੈਨਿਕਾਂ ‘ਚ ਤਾਇਨਾਤ ਹਨ ਅਤੇ ਦੋ ਹੋਰ ਮਹਿਲਾ ਅਧਿਕਾਰੀਆਂ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ‘ਚੁਣੌਤੀਪੂਰਨ ਥਾਵਾਂ’ ‘ਤੇ ਤਾਇਨਾਤ ਕੀਤਾ ਗਿਆ ਹੈ। ਇਕ ਸੂਤਰ ਨੇ ਕਿਹਾ ਕਿ ਰੇਜੀਮੈਂਟ ਆਫ ਆਰਟੀਲਰੀ ਵਿਚ ਮਹਿਲਾ ਅਫਸਰਾਂ ਦੀ ਤਾਇਨਾਤੀ ਭਾਰਤੀ ਫੌਜ ਵਿਚ ਚੱਲ ਰਹੇ ਬਦਲਾਅ ਦਾ ਪ੍ਰਮਾਣ ਹੈ। ਜਨਵਰੀ ‘ਚ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਆਰਟੀਲਰੀ ਯੂਨਿਟਾਂ ‘ਚ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਬਾਅਦ ਵਿੱਚ ਸਰਕਾਰ ਨੇ ਵੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।

Related posts

ਸਮੂਹਿਕ ਜਬਰ ਜਨਾਹ ਮਾਮਲਾ: ਦੱਖਣੀ ਕਲਕੱਤਾ ਲਾਅ ਕਾਲਜ ਮੁੜ ਖੁੱਲ੍ਹਿਆ

Current Updates

ਜ਼ਿਮਨੀ ਚੋਣਾਂ: ਰੇਖਾ ਗੁਪਤਾ ਨੇ ਪਰਿਵਾਰ ਸਣੇ ਪਾਈ ਵੋਟ

Current Updates

ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ ਹੁਣ ਚੰਡੀਗੜ੍ਹ ਪੁਲੀਸ ਕਰੇਗੀ

Current Updates

Leave a Comment