September 26, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਸਾਬਕਾ ਵਿਧਾਇਕ ਵੱਲੋਂ ਰੂਸ ਵਿੱਚ ਫ਼ਸੇ ਨੌਜਵਾਨ ਬੂਟਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ

ਸਾਬਕਾ ਵਿਧਾਇਕ ਵੱਲੋਂ ਰੂਸ ਵਿੱਚ ਫ਼ਸੇ ਨੌਜਵਾਨ ਬੂਟਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ

ਚੰਡੀਗੜ੍ਹ- ਹਲਕੇ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਅੱਜ ਪਿੰਡ ਚੱਕ ਕੰਨੀਆਂ ਕਲਾਂ ਜਾ ਕੇ ਰੂਸ ਵਿੱਚ ਫ਼ਸੇ ਨੌਜਵਾਨ ਬੂਟਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸਾਬਕਾ ਵਿਧਾਇਕ ਲੋਹਗੜ੍ਹ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਪਾਰਟੀ ਸਾਰਾ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਏਗੀ।

ਜ਼ਿਕਰਯੋਗ ਹੈ ਕਿ ਧਰਮਕੋਟ ਦੇ ਪਿੰਡ ਚੱਕ ਕੰਨੀਆਂ ਕਲਾਂ ਦਾ ਨੌਜਵਾਨ ਬੂਟਾ ਸਿੰਘ ਇੱਕ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ਉੱਤੇ ਮਾਸਕੋ ਗਿਆ ਸੀ। ਜਿੱਥੇ ਫੌਜੀ ਏਜੰਟਾਂ ਵਲੋਂ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਉਕਤ ਨੌਜਵਾਨ ਸਮੇਤ ਦਰਜਨ ਤੋਂ ਵੱਧ ਹੋਰ ਪੰਜਾਬੀ ਨੌਜਵਾਨਾਂ ਨੂੰ ਲੰਘੇ ਚਾਰ ਦਿਨਾਂ ਤੋਂ ਫੌਜੀ ਕੈਂਪ ਵਿੱਚ ਰੱਖਿਆ ਹੋਇਆ ਹੈ। ਰੂਸੀ ਫੌਜ ਉਨ੍ਹਾਂ ਨੂੰ ਬਿਨਾਂ ਕਿਸੇ ਫੌਜੀ ਸਿਖਲਾਈ ਦੇ ਫੌਜੀਆਂ ਨਾਲ ਸਹਾਇਕਾਂ ਵਜੋਂ ਯੂਕਰੇਨ ਜੰਗ ਵਿੱਚ ਭੇਜ ਰਹੀ ਹੈ। ਉਕਤ ਖੁਲਾਸਾ ਉਕਤ ਨੌਜਵਾਨ ਅਤੇ ਉਸ ਦੇ ਸਾਥੀਆਂ ਵਲੋਂ ਭੇਜੀ ਗਈ ਇੱਕ ਵੀਡੀਓ ਤੋਂ ਹੋਇਆ ਹੈ। ਇਸ ਤੋਂ ਬਾਅਦ ਹੀ ਪਰਿਵਾਰ ਨੂੰ ਉਸ ਦੇ ਫੌਜੀ ਕੈਂਪ ਵਿੱਚ ਹੋਣ ਦੀ ਜਾਣਕਾਰੀ ਮਿਲੀ ਸੀ। ਪਰਿਵਾਰ ਉਦੋਂ ਤੋਂ ਸਦਮੇ ਵਿਚ ਹੈ ਅਤੇ ਆਪਣੇ ਲੜਕੇ ਦੀ ਸੁਰੱਖਿਅਤ ਵਾਪਸੀ ਦੀ ਗੁਹਾਰ ਲਗਾ ਰਿਹਾ ਹੈ।

Related posts

ਟਰੂਡੋ ਦਬਾਅ ਹੇਠ ਕੈਨੇਡਾ: ਟਰੂਡੋ ’ਤੇ ਪਾਰਟੀ ਅੰਦਰੋਂ ਵੀ ਅਸਤੀਫੇ ਦਾ ਦਬਾਅ ਵਧਣ ਲੱਗਾ

Current Updates

ਮੇਰੇ ਬਾਰੇ ਗਲਤ ਅਫਵਾਹਾਂ ਫੈਲਾਈਆਂ ਗਈਆਂ: ਪਲਾਸ਼ ਮੁੱਛਲ

Current Updates

190 ਪੀੜਤਾਂ ਦੀ ਪਛਾਣ ਹੋਈ, 159 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ

Current Updates

Leave a Comment